ਰਿਲੀਜ਼ ਤੋਂ ਪਹਿਲਾ ਹੀ 'ਗਦਰ 2' ਦੇ ਕਈ ਥੀਏਟਰ ਹੋਏ ਹਾਊਸਫੁੱਲ
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਰਿਲੀਜ਼ ਲਈ ਤਿਆਰ ਹੈ। ਫਿਲਮ ਨੂੰ UA ਸਰਟੀਫਿਕੇਟ ਮਿਲ ਗਿਆ ਹੈ, ਮਤਲਬ ਕਿ ਕੋਈ ਵੀ ਇਸ ਨੂੰ ਦੇਖ ਸਕਦਾ ਹੈ।
Gadar 2 Advance Booking: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਰਿਲੀਜ਼ ਲਈ ਤਿਆਰ ਹੈ। ਫਿਲਮ ਨੂੰ UA ਸਰਟੀਫਿਕੇਟ ਮਿਲ ਗਿਆ ਹੈ, ਮਤਲਬ ਕਿ ਕੋਈ ਵੀ ਇਸ ਨੂੰ ਦੇਖ ਸਕਦਾ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਮੰਗਲਵਾਰ ਤੋਂ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। 'ਗਦਰ 2' ਦੀ ਐਡਵਾਂਸ ਬੁਕਿੰਗ ਦੇ ਪਹਿਲੇ ਦਿਨ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਫਿਲਮ ਨੂੰ ਕਿੰਨੇ ਕਰੋੜ ਦੀ ਓਪਨਿੰਗ ਮਿਲ ਸਕਦੀ ਹੈ। 'ਗਦਰ 2' ਦੀਆਂ ਟਿਕਟਾਂ ਧੜੱਲੇ ਨਾਲ ਵਿਕੀਆਂ :
'ਗਦਰ 2' ਦੀ ਘੋਸ਼ਣਾ ਤੋਂ ਬਾਅਦ, ਲੋਕ ਇੱਕ ਵਾਰ ਫਿਰ ਤਾਰਾ ਸਿੰਘ (ਸੰਨੀ ਦਿਓਲ) ਅਤੇ ਸਕੀਨਾ (ਅਮੀਸ਼ਾ ਪਟੇਲ) ਦੀ ਅਮਰ ਪ੍ਰੇਮ ਕਹਾਣੀ ਦਾ ਅਗਲਾ ਭਾਗ ਦੇਖਣ ਲਈ ਉਤਸ਼ਾਹਿਤ ਹੋ ਗਏ ਹਨ। ਫਿਰ ਟ੍ਰੇਲਰ ਨੇ ਇਸ ਉਤਸ਼ਾਹ ਦੇ ਪੱਧਰ ਨੂੰ ਹੋਰ ਵਧਾ ਦਿੱਤਾ। ਫਿਲਮ ਦੀ ਐਡਵਾਂਸ ਬੁਕਿੰਗ ਵੀ ਇਸੇ ਦਿਸ਼ਾ ਵੱਲ ਇਸ਼ਾਰਾ ਕਰ ਰਹੀ ਹੈ। ਸਕਨੀਲਕ ਦੀ ਰਿਪੋਰਟ ਮੁਤਾਬਕ ਫਿਲਮ 'ਗਦਰ 2' ਦੀਆਂ 10,000 ਟਿਕਟਾਂ ਪਹਿਲੇ ਦਿਨ ਹੀ ਵਿਕੀਆਂ ਹਨ। ਇਨ੍ਹਾਂ ਰਾਹੀਂ ਹੁਣ ਤੱਕ 25 ਲੱਖ ਤੱਕ ਦੀ ਵਿਕਰੀ ਹੋ ਚੁੱਕੀ ਹੈ।
ਜੈਪੁਰ ਦੇ ਥੀਏਟਰ ਹੋਏ ਹਾਊਸਫੁੱਲ :
ਫਿਲਮ ਨਿਰਦੇਸ਼ਕ ਅਨਿਲ ਸ਼ਰਮਾ ਨੇ ਐਡਵਾਂਸ ਬੁਕਿੰਗ ਬਾਰੇ ਅਪਡੇਟ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੈਪੁਰ ਦਾ ਰਾਜ ਮੰਦਰ ਪੂਰੇ ਹਫ਼ਤੇ ਲਈ ਬੁੱਕ ਹੋਇਆ ਹੈ। ਜਦੋਂ ਕਿ, INOX, PVR ਅਤੇ ਹੋਰ ਮਲਟੀਪਲੈਕਸਾਂ ਵਿੱਚ ਬੁਕਿੰਗ ਬੁੱਧਵਾਰ ਸ਼ਾਮ ਤੋਂ ਸ਼ੁਰੂ ਹੋ ਜਾਵੇਗੀ। ਅਨਿਲ ਸ਼ਰਮਾ ਨੇ 'ਗਦਰ 2' ਨੂੰ ਇੰਨਾ ਪਿਆਰ ਦੇਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ।
ਇੱਥੇ ਵਿਕੀਆਂ ਬਹੁਤ ਸਾਰੀਆਂ ਟਿਕਟਾਂ :
'ਗਦਰ 2' ਨੇ ਸਿਨੇਪੋਲਿਸ, ਮੂਵੀਮੈਕਸ ਅਤੇ ਮਿਰਾਜ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਸਿਨੇਪੋਲਿਸ 'ਤੇ ਪਹਿਲੇ ਦਿਨ 1800 ਟਿਕਟਾਂ ਵਿਕੀਆਂ ਹਨ। ਜਦੋਂ ਕਿ ਮੂਵੀਮੈਕਸ ਅਤੇ ਮਿਰਾਜ ਦੀਆਂ 700 ਅਤੇ 500 ਟਿਕਟਾਂ ਵਿਕ ਚੁੱਕੀਆਂ ਹਨ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਫਿਲਮ ਨੂੰ ਸਿੰਗਲ ਸੈੱਲਸ 'ਚ ਠੋਸ ਵਿਕਰੀ ਪ੍ਰਤੀਕਿਰਿਆ ਮਿਲੀ ਹੈ।
-ਸਚਿਨ ਜਿੰਦਲ ਦੇ ਸਹਿਯੋਗ ਨਾਲ