ਪੰਜਾਬ ਸਰਕਾਰ ਵੱਲੋਂ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਨੂੰ ਹਰੀ ਝੰਡੀ

By  Pardeep Singh November 8th 2022 03:19 PM

ਚੰਡੀਗੜ੍ਹ:   ਟੈਕਸ ਦੀ ਚੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇਕ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਬਾਰੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਵਿੱਤ ਮੰਤਰੀ ਦਾ ਕਹਿਣਾ ਹੈ ਕਿ ਟੈਕਸ ਇੰਟੈਲੀਜੈਂਸ ਵਿੰਗ ਵੱਲੋਂ ਟੈਕਸ ਚੋਰੀ ਰੋਕਣ ਤੋਂ ਇਲਾਵਾ ਪੰਜਾਬ ਸਰਕਾਰ ਦੀ ਆਮਦਨ ਵੀ ਵਧੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਟੈਕਸ ਇੰਟੈਲੀਜੈਂਸ ਵਿੰਗ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਯੂਨਿਟ ਤੋਂ ਇਲਾਵਾ ਦੋ ਹੋਰ ਯੂਨਿਟ ਬਣਾਏ ਜਾਣਗੇ।


ਵਿੱਤ ਮੰਤਰੀ ਚੀਮ ਦਾ ਕਹਿਣਾ ਹੈ ਕਿ ਕੇਂਦਰੀਕ੍ਰਿਤ ਯੂਨਿਟ ਵਿੱਚ ਇੱਕ ਸੰਯੁਕਤ ਕਮਿਸ਼ਨਰ, 3 ਈਟੀਓ, 6 ਇੰਸਪੈਕਟਰ ਅਤੇ 6 ਮਾਹਿਰ ਸ਼ਾਮਿਲ ਹੋਣਗੇ।  ਉਨ੍ਹਾਂ ਨੇ ਅੱਗੇ ਕਿਹਾ ਹੈ ਕਿ  ਸਾਈਬਰ ਮਾਹਿਰ, ਕਾਨੂੰਨੀ ਮਾਹਿਰ, ਕਾਰੋਬਾਰੀ ਮਾਹਿਰਾਂ ਤੋਂ ਇਲਾਵਾ ਹੋਰ ਮਾਹਿਰ ਇਸ ਵਿੰਗ ਦਾ ਹਿੱਸਾ ਹੋਣਗੇ।

ਚੀਮ ਦਾ ਕਹਿਣਾ ਹੈ ਕਿ ਟੈਕਸ ਇੰਟੈਲੀਜੈਂਸ ਵਿੰਗ ਫਰਜ਼ੀ ਬਿੱਲਾਂ 'ਤੇ ਤਿੱਖੀ ਨਜ਼ਰ ਰੱਖੇਗਾ ਅਤੇ ਕਾਰਵਾਈ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਡੇਢ ਮਹੀਨੇ 'ਚ ਹੀ ਸਰਕਾਰ ਨੂੰ ਡਾਟਾ ਮਾਈਨਿੰਗ ਸਿਸਟਮ ਤੋਂ 107 ਕਰੋੜ ਰੁਪਏ ਦੀ ਆਮਦਨ ਹੋਈ ਹੈ।ਕਾਂਗਰਸ ਸਰਕਾਰ ਵੇਲੇ ਪਿਛਲੇ 2 ਸਾਲਾਂ ਵਿੱਚ ਵਿਭਾਗ ਨੂੰ ਸਿਰਫ਼ 600 ਕਰੋੜ ਰੁਪਏ ਮਿਲੇ ਸਨ।

ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ: ਮੋਦੀ

Related Post