EPFO ਮੈਂਬਰਾਂ ਲਈ ਵੱਡੀ ਖੁਸ਼ਖਬਰੀ, ਹੁਣ ਕਲੇਮ ਲੈਣ 'ਚ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆ ਰਿਹਾ ਨਵਾਂ IT ਸਿਸਟਮ!

EPFO claim : ਪੁਰਾਣੇ ਸਿਸਟਮ 'ਚ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਕੁਝ ਲੋਕਾਂ ਨੂੰ EPFO ​​ਪੋਰਟਲ 'ਤੇ ਲਾਗਇਨ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪਿਆ। EPFO ਦੇ ਮੈਂਬਰਾਂ ਨੂੰ ਦਾਅਵਿਆਂ ਦੇ ਨਿਪਟਾਰੇ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

By  KRISHAN KUMAR SHARMA August 25th 2024 01:01 PM -- Updated: August 25th 2024 01:02 PM

EPFO : ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਆਪਣੇ ਮੈਂਬਰਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਲੋਕਾਂ ਨੂੰ ਕਲੇਮ ਸੈਟਲਮੈਂਟ ਜਾਂ ਕਿਸੇ ਹੋਰ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਕਿਉਂਕਿ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਇੱਕ ਨਵਾਂ IT ਸਿਸਟਮ ਲੈ ਕੇ ਆ ਰਿਹਾ ਹੈ। ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੂੰ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਨਵੀਂ ਸੂਚਨਾ ਤਕਨਾਲੋਜੀ (IT) ਪ੍ਰਣਾਲੀ 'ਚ ਤਬਦੀਲ ਕਰ ਦਿੱਤਾ ਜਾਵੇਗਾ। ਫਿਰ ਕਲੇਮਿੰਗ ਅਤੇ ਬੈਲੇਂਸ ਚੈਕਿੰਗ ਵਰਗੀਆਂ ਚੀਜ਼ਾਂ ਆਸਾਨ ਹੋ ਜਾਣਗੀਆਂ। EPFO ਇਸਦੇ ਲਈ ਨਵਾਂ IT ਸਿਸਟਮ 2.01 ਲਾਂਚ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ।

ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ, ਜੇਕਰ ਕੋਈ ਮੈਂਬਰ ਨੌਕਰੀ ਬਦਲਦਾ ਹੈ ਤਾਂ ਮੈਂਬਰ ID ਦੇ ਤਬਾਦਲੇ ਦੀ ਕੋਈ ਲੋੜ ਨਹੀਂ ਹੋਵੇਗੀ। ਨਵਾਂ ਖਾਤਾ ਖੋਲ੍ਹਣ ਦੀ ਕੋਈ ਲੋੜ ਨਹੀਂ ਹੋਵੇਗੀ। ਵੈੱਬਸਾਈਟ ਪਹਿਲਾਂ ਨਾਲੋਂ ਵਧੇਰੇ ਸੁਵਿਧਾਜਨਕ ਹੋ ਜਾਵੇਗੀ। ਦਸ ਦਈਏ ਕਿ EPFO ​​ਪੋਰਟਲ ਦੇ ਜ਼ਰੀਏ, ਤੁਸੀਂ ਬੈਲੇਂਸ ਚੈਕਿੰਗ ਤੋਂ ਲੈ ਕੇ ਕਲੇਮ ਸੈਟਲਮੈਂਟ ਅਤੇ PF ਨਾਲ ਜੁੜੇ ਹੋਰ ਕੰਮ ਨੂੰ ਪੂਰਾ ਕਰ ਸਕਦੇ ਹੋ।

EPFO ਪੋਰਟਲ 'ਤੇ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕਈ ਉਪਭੋਗਤਾਵਾਂ ਨੇ EPFO ​​ਨੂੰ ਸ਼ਿਕਾਇਤ ਕੀਤੀ ਸੀ ਕਿ ਪੋਰਟਲ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਜੁਲਾਈ 'ਚ ਰਿਟਾਇਰਮੈਂਟ ਫੰਡ ਬਾਡੀ ਦੇ ਕੁਝ ਅਧਿਕਾਰੀਆਂ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਪੁਰਾਣੇ ਸਾਫਟਵੇਅਰ ਸਿਸਟਮ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਗਾਹਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਕੁਝ ਲੋਕਾਂ ਨੂੰ EPFO ​​ਪੋਰਟਲ 'ਤੇ ਲਾਗਇਨ ਕਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪਿਆ। EPFO ਦੇ ਮੈਂਬਰਾਂ ਨੂੰ ਦਾਅਵਿਆਂ ਦੇ ਨਿਪਟਾਰੇ 'ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹੌਲੀ ਸਰਵਰ ਕਾਰਨ ਉਹ ਆਪਣੇ ਪੈਸੇ ਦਾ ਦਾਅਵਾ ਕਰਨ ਦੇ ਯੋਗ ਨਹੀਂ ਸਨ।

EPFO ਪੋਰਟਲ 'ਤੇ ਕਿਉਂ ਹੈ ਸਮੱਸਿਆ?

ਲੋਕਾਂ ਦਾ ਮੰਨਣਾ ਹੈ ਕਿ ਪੋਰਟਲ 'ਤੇ ਬੋਝ ਵਧ ਰਿਹਾ ਹੈ, ਜਿਸ ਕਾਰਨ ਟਰੈਫਿਕ ਦੇ ਪ੍ਰਬੰਧਨ 'ਚ ਦਿੱਕਤਾਂ ਆ ਰਹੀਆਂ ਹਨ। ਫਿਲਹਾਲ EPFO ​​ਜਿਸ IT ਸਿਸਟਮ 'ਤੇ ਕੰਮ ਕਰਦਾ ਹੈ, ਉਸ ਦੀ ਸਮਰੱਥਾ ਬਹੁਤ ਘੱਟ ਹੈ। ਦਸ ਦਈਏ ਕਿ EPFO ​​ਇੱਕ ਨਵੀਂ IT ਸਿਸਟਮ ਲੈ ਕੇ ਆ ਰਿਹਾ ਹੈ। ਇਹ ਸਾਰੀਆਂ ਸਮੱਸਿਆਵਾਂ ਤਿੰਨ ਮਹੀਨਿਆਂ 'ਚ ਦੂਰ ਹੋ ਜਾਣਗੀਆਂ।

ਅਪਡੇਟ ਕੀ ਹੋਣ ਜਾ ਰਿਹਾ ਹੈ?

ਅੱਪਡੇਟ ਕੀਤੇ ਗਏ ਸਿਸਟਮ 'ਚ ਕਲੇਮ ਸੈਟਲਮੈਂਟ ਦੀ ਸਹੂਲਤ ਆਟੋ ਪ੍ਰੋਸੈਸਿੰਗ ਮੋਡ 'ਤੇ ਹੋਵੇਗੀ। ਸਾਰੇ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਪੈਨਸ਼ਨ ਇੱਕ ਨਿਸ਼ਚਿਤ ਮਿਤੀ 'ਤੇ ਹੀ ਮਿਲੇਗੀ। ਬੈਲੇਂਸ ਚੈੱਕ ਕਰਨ ਦੀ ਸਹੂਲਤ ਪਹਿਲਾਂ ਨਾਲੋਂ ਆਸਾਨ ਹੋ ਜਾਵੇਗੀ। ਨੌਕਰੀ ਬਦਲਣ 'ਤੇ MID ਦੇ ਤਬਾਦਲੇ ਦੀ ਕੋਈ ਲੋੜ ਨਹੀਂ ਹੋਵੇਗੀ। ਕਿਸੇ ਵੀ ਖਾਤੇ ਨੂੰ ਟਰਾਂਸਫਰ ਕਰਨ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ। ਜਦੋਂ ਕਿ PF ਖਾਤਾ ਧਾਰਕਾਂ ਦਾ ਸਿਰਫ਼ ਇੱਕ ਖਾਤਾ ਹੋਵੇਗਾ।

Related Post