ਦਿਵਿਆ ਪਾਹੂਜਾ ਕਤਲਕਾਂਡ 'ਚ ਨਵੀਂ ਕੁੜੀ ਦੀ ਐਂਟਰੀ, ਕੀਤਾ ਸਨਸਨੀਖੇਜ਼ ਖ਼ੁਲਾਸਾ
Divya Pahuja Murder Case: ਗੈਂਗਸਟਰ ਸੰਦੀਪ ਗਡੋਲੀ (Gangster Sandeep Gadoli) ਦੀ ਪ੍ਰੇਮਿਕਾ ਦਿਵਿਆ ਪਾਹੂਜਾ (Divya Pahuja) ਦੀ ਲਾਸ਼ ਐਤਵਾਰ ਨੂੰ ਪੰਜਵੇਂ ਦਿਨ ਵੀ ਨਹੀਂ ਮਿਲੀ। ਗੁਰੂਗ੍ਰਾਮ ਪੁਲਿਸ (Gurugram Police) ਲਾਸ਼ ਦੀ ਭਾਲ ਵਿੱਚ ਪੰਜਾਬ ਭਰ ਵਿੱਚ ਡੇਰੇ ਲਾ ਰਹੀ ਹੈ। ਲਾਸ਼ ਦਾ ਨਿਪਟਾਰਾ ਕਰਨ ਵਾਲੇ ਦੋ ਵਿਅਕਤੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਨਵੀਂ ਕੁੜੀ ਦਾ ਸਨਸਨੀਖੇਜ਼ ਖ਼ੁਲਾਸਾ
ਐਸ.ਆਈ.ਟੀ ਨੇ ਇਸ ਕਤਲ ਕੇਸ ਦੀ ਜਾਂਚ ਵਿੱਚ ਇੱਕ ਹੋਰ ਲੜਕੀ ਨੂੰ ਸ਼ਾਮਲ ਕੀਤਾ ਹੈ। ਇਹ 20 ਸਾਲਾ ਲੜਕੀ ਹੋਟਲ ਮਾਲਕ ਦੀ ਦੂਜੀ ਪ੍ਰੇਮਿਕਾ ਹੈ। ਕੌਮੀ ਖ਼ਬਰਾਂ ਦੇ ਹਵਾਲੇ ਮੁਤਾਬਕ ਇਸ ਲੜਕੀ ਨੇ ਹੋਟਲ 'ਚ ਦਿਵਿਆ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਸੀ। ਹੋਟਲ ਮਾਲਕ ਨੇ ਇਸ ਲੜਕੀ ਤੋਂ ਲਾਸ਼ ਦੇ ਨਿਪਟਾਰੇ ਲਈ ਮਦਦ ਵੀ ਮੰਗੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਦਿਵਿਆ ਪਾਹੂਜਾ ਕਤਲਕਾਂਡ 'ਚ ਪਟਿਆਲਾ ਕਨੈਕਸ਼ਨ ਆਇਆ ਸਾਹਮਣੇ, ਇੱਥੇ ਜਾਣੋ
ਪੰਜਾਬ ਭਰ 'ਚ ਚੱਲ ਰਹੀ ਮ੍ਰਿਤਕ ਦੇਹ ਦੀ ਭਾਲ
ਹੁਣ SIT ਇਸ ਲੜਕੀ ਨੂੰ ਸਰਕਾਰੀ ਗਵਾਹ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਪੰਜਾਬ ਭਰ 'ਚ ਗੋਤਾਖੋਰਾਂ ਦੀ ਮਦਦ ਨਾਲ ਨਹਿਰਾਂ 'ਚ ਦਿਵਿਆ ਪਾਹੂਜਾ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ।
ਦਿੱਲੀ ਦੇ ਨਜਫਗੜ੍ਹ ਦੀ ਰਹਿਣ ਵਾਲੀ ਦੂਜੀ ਪ੍ਰੇਮਿਕਾ
ਪੁਲਿਸ ਅਜੇ ਤੱਕ ਉਹ ਪਿਸਤੌਲ ਬਰਾਮਦ ਨਹੀਂ ਕਰ ਸਕੀ ਜਿਸ ਨਾਲ ਦਿਵਿਆ ਨੂੰ ਹੋਟਲ ਮਾਲਕ ਨੇ ਗੋਲੀ ਮਾਰੀ ਸੀ। ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਕਤਲ ਵਾਲੀ ਰਾਤ ਇਸ ਹੋਟਲ ਵਿੱਚ ਇੱਕ ਹੋਰ ਲੜਕੀ ਮੌਜੂਦ ਮਿਲੀ। SIT ਐਤਵਾਰ ਨੂੰ ਦਿੱਲੀ ਸਥਿਤ ਲੜਕੀ ਦੇ ਘਰ ਪਹੁੰਚੀ।
ਕੌਮੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਕੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਹੋਟਲ ਦੇ ਕਮਰੇ 'ਚ ਦਿਵਿਆ ਦੀ ਲਾਸ਼ ਦੇਖੀ ਸੀ। ਹੋਟਲ ਮਾਲਕ ਅਭਿਜੀਤ ਨੇ ਉਸ ਨੂੰ ਮ੍ਰਿਤਕ ਦੇਹ ਦੇ ਨਿਪਟਾਰੇ ਵਿਚ ਮਦਦ ਕਰਨ ਲਈ ਕਿਹਾ ਸੀ ਪਰ ਉਹ ਬਹੁਤ ਡਰ ਗਈ ਅਤੇ ਉਥੋਂ ਚਲੀ ਗਈ। ਇਹ ਲੜਕੀ ਦਿੱਲੀ ਦੇ ਨਜਫਗੜ੍ਹ ਇਲਾਕੇ ਦੀ ਰਹਿਣ ਵਾਲੀ ਹੈ। ਲੜਕੀ ਦਾ ਨਾਂ ਮੇਘਾ ਦੱਸਿਆ ਜਾਂ ਰਿਹਾ ਹੈ।
ਇਹ ਵੀ ਪੜ੍ਹੋ: ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਨੇ ਕੀਤੇ ਇਹ ਵੱਡੇ ਖੁਲਾਸੇ
ਦਿਵਿਆ ਦੀ ਭੈਣ ਦਾ ਗੈਂਗਸਟਰ ਦੇ ਪਰਿਵਾਰ 'ਤੇ ਇਲਜ਼ਾਮ
ਦਿਵਿਆ ਦੀ ਭੈਣ ਨੈਨਾ ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ ਵਿੱਚ ਉਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਗੈਂਗਸਟਰ ਸੰਦੀਪ ਗਡੋਲੀ ਦੇ ਪਰਿਵਾਰ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ, ਉਸਨੇ ਗੈਂਗਸਟਰ ਸੰਦੀਪ ਦੀ ਭੈਣ ਜਯੋਤਸਨਾ ਨੇ ਸ਼ੱਕ ਪ੍ਰਗਟਾਇਆ ਹੈ।
ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਸੀ ਦਿਵਿਆ
ਦਿਵਿਆ ਪਾਹੂਜਾ ਹਰਿਆਣਾ ਦੇ ਬਦਨਾਮ ਗੈਂਗਸਟਰ ਸੰਦੀਪ ਗਡੋਲੀ ਨਾਲ ਜੁੜੀ ਹੋਈ ਸੀ। ਇਲਜ਼ਾਮ ਸੀ ਕਿ ਦਿਵਿਆ ਪਾਹੂਜਾ ਨੇ ਸੰਦੀਪ ਗਡੋਲੀ ਦੇ ਐਨਕਾਊਂਟਰ ਵਿੱਚ ਮਦਦ ਕੀਤੀ ਸੀ। ਦਿਵਿਆ ਪਾਹੂਜਾ ਸੰਦੀਪ ਗਡੋਲੀ ਦੀ ਕਥਿਤ ਪ੍ਰੇਮਿਕਾ ਹੋਣ ਦੇ ਨਾਲ-ਨਾਲ ਇਕਲੌਤੀ ਗਵਾਹ ਵੀ ਸੀ। ਦਿਵਿਆ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਗੈਂਗਸਟਰ ਸੰਦੀਪ ਗਡੋਲੀ ਦੀ ਭੈਣ, ਗੈਂਗਸਟਰ ਬਿੰਦਰ ਅਤੇ ਹੋਰਾਂ ਨੇ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਅਤੇ ਅਭਿਜੀਤ ਤੋਂ ਇਹ ਕਤਲ ਕਰਵਾਇਆ।
ਗੈਂਗਸਟਰ ਦੀ ਭੈਣ ਦਾ ਪੁਲਿਸ 'ਤੇ ਇਲਜ਼ਾਮ
ਗੈਂਗਸਟਰ ਸੰਦੀਪ ਦੀ ਭੈਣ ਜਯੋਤਸਨਾ ਨੇ ਕਿਹਾ ਕਿ ਅਸੀਂ ਹੁਣ ਤੱਕ ਕਾਨੂੰਨੀ ਤੌਰ 'ਤੇ ਆਪਣੀ ਲੜਾਈ ਲੜ ਚੁੱਕੇ ਹਾਂ। ਸਾਡੀ ਕਾਨੂੰਨੀ ਲੜਾਈ ਕਾਰਨ ਗੈਂਗਸਟਰ ਬਿੰਦਰ, ਪੁਲਿਸ ਮੁਲਾਜ਼ਮ, ਦਿਵਿਆ ਅਤੇ ਉਸ ਦੀ ਮਾਂ ਜੇਲ੍ਹ ਵਿੱਚ ਬੰਦ ਰਹੇ। ਕੁਝ ਲੋਕ ਜ਼ਮਾਨਤ 'ਤੇ ਆ ਗਏ ਹਨ ਪਰ ਕੁਝ ਅਜੇ ਵੀ ਜੇਲ੍ਹ 'ਚ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਮੇਰੇ ਭਰਾ ਸੰਦੀਪ ਦੇ ਵਿਰੋਧੀ ਗੈਂਗਸਟਰ ਬਿੰਦਰ ਗੁਰਜਰ ਦੇ ਇਸ਼ਾਰੇ 'ਤੇ ਸੰਦੀਪ ਦਾ ਫਰਜ਼ੀ ਮੁਕਾਬਲਾ ਕਰਵਾਇਆ ਸੀ।
ਉਸਨੇ ਕਿਹਾ ਕਿ ਸੰਦੀਪ 'ਤੇ ਬਿੰਦਰ ਦੇ ਇਕ ਹੋਰ ਸਾਥੀ ਦੇ ਕਤਲ ਦਾ ਵੀ ਝੂਠਾ ਇਲਜ਼ਾਮ ਲਗਾਇਆ ਗਿਆ ਸੀ। ਪਰ ਬਾਅਦ ਵਿਚ ਇਹ ਗੱਲ ਸਾਫ਼ ਹੋ ਗਈ ਕਿ ਬਿੰਦਰ ਨੇ ਹੀ ਉਸ ਦਾ ਕਤਲ ਕਰਵਾਇਆ ਹੈ। ਇਸ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਦਿਖਾਈ ਗਈ ਲਾਪਰਵਾਹੀ ਤੋਂ ਸਾਜ਼ਿਸ਼ ਦੀ ਬਦਬੂ ਆਉਂਦੀ ਹੈ।
ਇਹ ਪੁਲਿਸ ਅਧਿਕਾਰੀ ਕਰ ਰਹੇ ਇਸ ਮਾਮਲੇ ਦੀ ਤਫਤੀਸ਼
ਪੁਲਿਸ ਦਿਵਿਆ ਦੀ ਲਾਸ਼ ਬਰਾਮਦ ਨਹੀਂ ਕਰ ਸਕੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਜਾਂਚ ਲਈ ਐਸ.ਆਈ.ਟੀ (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕੀਤਾ ਗਿਆ ਸੀ। ਇਹ ਟੀਮ ਡੀ.ਸੀ.ਪੀ. ਕ੍ਰਾਈਮ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਰ ਰਹੀ ਹੈ। ਐਸ.ਆਈ.ਟੀ ਵਿੱਚ ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਦੇ ਨਾਲ ਸੈਕਟਰ-14 ਥਾਣੇ ਦੇ ਐਸ.ਐਚ.ਓ ਅਤੇ ਸੈਕਟਰ-17 ਕ੍ਰਾਈਮ ਬ੍ਰਾਂਚ ਦੀ ਟੀਮ ਸ਼ਾਮਲ ਹੈ।
ਇਹ ਵੀ ਪੜ੍ਹੋ:
Auto Driver ਨੇ ਮਾਰਿਆ ਪੰਜਾਬ ਪੁਲਿਸ ਦਾ DSP,ਪੁਲਿਸ ਕਮਿਸ਼ਨਰ ਨੇ ਦੱਸੀ ਸਾਰੀ ਘਟਨਾ
DSP Dalbir Singh ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ