Sri Muktsar Sahib ’ਚ ਪਿੰਡ ਲੁਬਾਣਿਆਵਾਲੀ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ; ਤਿੰਨ ਬਦਮਾਸ਼ ਪੁਲਿਸ ਨੇ ਕੀਤੇ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸੇਤੀਆ ਪੇਪਰ ਮਿੱਲ ਰੁਪਾਣਾ ਦੇ ਠੇਕੇਦਾਰ ਸਾਧੂ ਰਾਮ ਪੁੱਤਰ ਹੰਸਰਾਜ ਵਾਸੀ ਨਾਰੰਗ ਕਲੋਨੀ ਗਲੀ ਨੰਬਰ 2 ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਾਲ ਹੀ ਵਿੱਚ ਉਸ ਦੇ ਮੋਬਾਈਲ ’ਤੇ ਇੱਕ ਵਟਸਐਪ ਕਾਲ ਆਈ।

By  Aarti January 12th 2025 10:56 AM

Sri Muktsar Sahib News : ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਨੀਵਾਰ ਰਾਤ ਕਰੀਬ 10.30 ਵਜੇ ਪਿੰਡ ਲੁਬਾਣਿਆਵਾਲੀ ਵਿਖੇ ਦੀ ਸੇਤੀਆ ਪੇਪਰ ਮਿੱਲ ਰੁਪਾਣਾ ਦੇ ਠੇਕੇਦਾਰ ਤੋਂ ਫਿਰੌਤੀ ਦੀ ਰਕਮ ਵਸੂਲਣ ਆਏ ਲਾਰੈਂਸ ਗੈਂਗ ਦੇ ਤਿੰਨ ਗੁਰਗਿਆਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋ ਗਿਆ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਪੁਲਿਸ ਨੇ ਮੋਟਰਸਾਈਕਲ ’ਤੇ ਆਏ ਤਿੰਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਇੱਕ ਬਦਮਾਸ਼ ਦੇ ਲੱਤ ਵਿੱਚ ਗੋਲੀ ਲੱਗੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਸੇਤੀਆ ਪੇਪਰ ਮਿੱਲ ਰੁਪਾਣਾ ਦੇ ਠੇਕੇਦਾਰ ਸਾਧੂ ਰਾਮ ਪੁੱਤਰ ਹੰਸਰਾਜ ਵਾਸੀ ਨਾਰੰਗ ਕਲੋਨੀ ਗਲੀ ਨੰਬਰ 2 ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਾਲ ਹੀ ਵਿੱਚ ਉਸ ਦੇ ਮੋਬਾਈਲ ’ਤੇ ਇੱਕ ਵਟਸਐਪ ਕਾਲ ਆਈ। ਜਦੋਂ ਉਸਨੇ ਦੂਜੇ ਪਾਸੇ ਗੱਲ ਕਰਨ ਵਾਲੇ ਨੇ ਉਸਦਾ ਨਾਂ ਪੁੱਛਿਆ ਤਾਂ ਉਸਨੇ ਫੋਟ ਕੱਟ ਦਿੱਤਾ। ਕੁਝ ਸਮੇਂ ਬਾਅਦ ਉਸ ਨੂੰ ਕਿਸੇ ਹੋਰ ਨੰਬਰ ਤੋਂ ਵਟਸਐਪ ਕਾਲ ਆਈ। ਇਸ ਤਰ੍ਹਾਂ ਉਸ ਨੂੰ ਪੰਜ-ਛੇ ਕਾਲਾਂ ਆਈਆਂ।

ਆਖਿਰਕਾਰ ਫੋਨ ਕਰਨ ਵਾਲੇ ਨੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਜਿਸ ਕਾਰਨ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਫਿਰ ਸਾਧੂ ਰਾਮ ਨੂੰ ਫੋਨ ਕਰਨ ਵਾਲਿਆਂ ਨਾਲ ਗੱਲ ਕਰਨ ਲਈ ਕਿਹਾ। ਮਾਮਲਾ 15 ਲੱਖ ਰੁਪਏ ਦਾ ਤੈਅ ਹੋਇਆ ਸੀ। ਇਸ ਤੋਂ ਬਾਅਦ ਉਸ ਨੂੰ ਰਾਤ ਨੂੰ ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਲੁਬਾਣਿਆਵਾਲੀ ਵਿਖੇ ਬੁਲਾਇਆ ਗਿਆ। ਜਿੱਥੇ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ।

ਐਸਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਨੂੰ ਫੜਨ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਜਾਲ ਵਿਛਾ ਦਿੱਤਾ ਹੈ। ਜਦੋਂ ਮੁਲਜ਼ਮ ਆਏ ਤਾਂ ਉਨ੍ਹਾਂ ਪੁਲੀਸ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ 'ਚ ਇਕ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ ਅਤੇ ਉਹ ਹੇਠਾਂ ਡਿੱਗ ਗਿਆ। ਉਸ ਦੇ ਦੋਵੇਂ ਸਾਥੀ ਭੱਜਣ ਲੱਗੇ ਅਤੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਤਿੰਨੋਂ ਲਾਰੈਂਸ ਗੈਂਗ ਦੇ ਸਰਗਣੇ ਹਨ। ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ : IMD issues Alert In Punjab : ਪੰਜਾਬ ਸਣੇ ਇਨ੍ਹਾਂ 20 ਸੂਬਿਆਂ ’ਚ ਸੰਘਣੀ ਧੁੰਦ ਦਾ ਯੈਲੋ ਅਲਰਟ; ਪਹਾੜਾਂ ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਕਾਰਨ ਹੋਰ ਵਧੇਗੀ ਠੰਢ

Related Post