Ludhiana ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਆਤਮ ਸਮਰਪਣ ਤੋਂ ਕੀਤਾ ਸੀ ਇਨਕਾਰ, 2 ਬਦਮਾਸ਼ ਜ਼ਖਮੀ

ਦੱਸ ਦਈਏ ਕਿ ਪੁਲਿਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਬਦਮਾਸ਼ਾਂ ਨੇ ਆਤਮ ਸਮਰਪਣ ਨਹੀਂ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਘੇਰਾ ਪਾਇਆ

By  Aarti June 22nd 2024 10:22 AM -- Updated: June 22nd 2024 11:12 AM

Ludhiana Encounter: ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਰਾਮ ਇਨਕਲੇਵ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਮੁਠਭੇੜ ਰਾਤ 3 ਵਜੇ ਹੋਈ ਜਿਸ ’ਚ 2 ਬਦਮਾਸ਼ਾਂ ਦੇ ਪੈਰਾਂ ’ਤੇ ਗੋਲੀ ਲੱਗੀ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

 

ਦੱਸ ਦਈਏ ਕਿ ਪੁਲਿਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਬਦਮਾਸ਼ਾਂ ਨੇ ਆਤਮ ਸਮਰਪਣ ਨਹੀਂ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਘੇਰਾ ਪਾਇਆ ਅਤੇ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਫਾਇਰਿੰਗ ਹੋਈ।


ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਦੇ ਪੈਰਾਂ ’ਤੇ ਫਾਇਰਿੰਗ ਕੀਤੀ। ਇਸ ਦੌਰਾਨ ਦੋ ਬਦਮਾਸ਼ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਗੀਜ਼ਾ ਅਤੇ ਸਿਕੰਦਰ ਸਿੰਘ ਹੈਪੀ ਵਜੋਂ ਹੋਈ ਹੈ। 

ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਬਦਮਾਸ਼ ਕਾਫੀ ਸਮੇਂ ਤੋਂ ਲੋੜੀਂਦਾ ਸੀ। ਉਨ੍ਹਾਂ ਨੂੰ ਇੱਥੇ ਬਦਮਾਸ਼ਾਂ ਦੇ ਛੁਪਣ ਦੀ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਹੈਬੋਵਾਲ ਵਿੱਚ 18 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਾਮ ਇਨਕਲੇਵ ਗਈ ਸੀ।

ਇਹ ਵੀ ਪੜ੍ਹੋ: Weather Update: ਪੰਜਾਬ 'ਚ ਕਈ ਇਲਾਕਿਆਂ ’ਚ ਛਾਏ ਬੱਦਲ, ਮੌਸਮ ਵਿਭਾਗ ਨੇ ਕੀਤੀ ਤਾਜ਼ਾ ਭਵਿੱਖਬਾਣੀ

Related Post