Jalandhar Encounter News : ਜਲੰਧਰ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਊਂਟਰ; ਹਥਿਆਰਾਂ ਦੀ ਰਿਕਵਰੀ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਕੀਤੀ ਫਾਇਰਿੰਗ

ਪੁਲਿਸ ਨੇ ਐਨਕਾਊਂਠਰ ਤੋਂ ਬਾਅਦ ਗੈਂਗਸਟਰਾਂ ਕੋਲੋਂ 6 ਪਿਸਤੌਲ, ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਮੁਲਜ਼ਮ ਫਿਰੌਤੀ, ਹਥਿਆਰ ਤਸਕਰੀ ਤੇ ਡਰੱਗ ਤਸਕਰੀ ’ਚ ਸ਼ਾਮਲ ਹੈ।

By  Aarti December 26th 2024 11:19 AM -- Updated: December 26th 2024 11:54 AM

Jalandhar Encounter News : ਪੰਜਾਬ ਦੇ ਜਲੰਧਰ 'ਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਇਸ ਐਨਕਾਊਂਟਰ ਦੌਰਾਨ ਪੁਲਿਸ ਨੇ ਖਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਪਤਾ ਲੱਗਿਆ ਹੈ ਕਿ ਐਨਕਾਊਂਟਰ ’ਚ ਕਾਬੂ ਕੀਤਾ ਗਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ। ਗੈਂਗਸਟਰ ਗੰਭੀਰ ਜ਼ਖਮੀ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ 15 ਰਾਊਂਡ ਫਾਇਰ ਹੋਏ ਹਨ। 

ਪੁਲਿਸ ਨੇ ਐਨਕਾਊਂਠਰ ਤੋਂ ਬਾਅਦ ਗੈਂਗਸਟਰਾਂ ਕੋਲੋਂ 6 ਪਿਸਤੌਲ, ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਮੁਲਜ਼ਮ ਫਿਰੌਤੀ, ਹਥਿਆਰ ਤਸਕਰੀ ਤੇ ਡਰੱਗ ਤਸਕਰੀ ’ਚ ਸ਼ਾਮਲ ਹੈ। ਦੱਸ ਦਈਏ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ’ਤੇ ਪੁਲਿਸ ਦੀ ਟੀਮ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰਾਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦਗੀ ਦੇ ਲਈ ਇੱਕ ਸਥਾਨ ’ਤੇ ਪਹੁੰਚੀ ਤਾਂ ਇਸੇ ਵਿਚਾਲੇ ਗੈਂਗਸਟਰ ਨੇ ਪੁਲਿਸ ’ਤੇ ਫਾਇਰਿੰਗ ਕੀਤੀ ਅਤੇ ਭੱਜ ਨਿਕਲਿਆ। 


Related Post