ਵਿਰਸੇ ਨਾਲ ਜੁੜੇ ਸੰਗੀਤਕ ਸਾਜਾਂ 'ਤੇ ਹਾਵੀ ਹੋਏ ਇਲੈਕਟ੍ਰੋਨਿਕ ਸਾਜ

By  Pardeep Singh November 16th 2022 09:50 AM

ਚੰਡੀਗੜ੍ਹ: ਪੰਜਾਬੀ ਸੱਭਿਆਚਾਰ ਵਿੱਚ ਸਮੇਂ ਬਦਲਣ ਨਾਲ ਬਹੁਤ ਸਾਰੀਆਂ ਤਬਦੀਲੀਆਂ ਜਾ ਰਹੀਆਂ ਹਨ। ਜੇਕਰ ਗੱਲ ਸਾਜਾਂ ਦੀ ਕਰੀਏ ਤਾਂ ਪੰਜਾਬੀ ਸਮਾਜ-ਸੱਭਿਆਚਾਰ ਵਿਚੋਂ ਪੁਰਾਣੇ ਸਾਜ ਅਲੋਪ ਹੋ ਰਹੇ ਹਨ। ਇੱਕ ਸਮਾਂ ਸੀ ਜਦ ਪੰਜਾਬ ਵਿਚ ਜਿੱਥੇ ਵੀ ਸੰਗੀਤ ਦਾ ਕਾਰਜਕਰਮ ਹੁੰਦਾ ਸੀ, ਉੱਥੇ ਪੰਜਾਬ ਦੇ ਪਰੰਪਰਾਗਤ ਸਾਜ਼ ਦੇਖਣ ਨੂੰ ਮਿਲਦੇ ਸੀ। ਪਰੰਪਰਾਗਤ ਸਾਜਾਂ ਵਿੱਚ ਤੂੰਬੀ, ਤਬਲਾ, ਢੋਲਕੀ, ਅਲਗੋਜੇ, ਕਾਟੋ, ਸੱਪ ਅਤੇ ਚਿਮਟੇ ਆਦਿ ਸਨ ਪਰ ਹੁਣ ਇਲੈਕਟ੍ਰਨਿਕ ਸਾਜ ਨੂੰ ਲੋਕ ਜਿਆਦਾ ਮਾਨਤਾ ਦੇਣ ਲੱਗ ਗਏ ਹਨ ਜਿਵੇਂ ਡਰੱਮ ਸੈੱਟ, ਇਲੈਕਟ੍ਰੋਨਿਕ ਗਿਟਾਰਾਂ ਅਤੇ ਕਈ ਹੋਰ ਤਰ੍ਹਾਂ ਦੇ ਇਲੈਕਟ੍ਰੋਨਿਕ ਸਾਜ ਆ ਗਏ ਹਨ।

ਪਿੰਡਾਂ ਵਿੱਚ ਅਖਾੜੇ ਲੱਗਦੇ ਸਨ ਉਸ ਵਕਤ ਗਾਇਕ ਦੇ ਸਾਥੀਆ ਕੋਲ ਢੋਲ, ਤੂੰਬੀ, ਤਬਲਾ, ਢੋਲ ਅਤੇ ਚਿਮਟੇ ਆਦਿ ਹੁੰਦੇ ਸਨ ਪਰ ਹੁਣ ਇਹ ਸਾਡੇ ਸੱਭਿਆਚਾਰ ਵਿੱਚ ਅਲੋਪ ਹੁੰਦੇ ਜਾ ਰਹੇ ਹਨ। ਅਕਸਰ ਵਿਆਹ ਵਿੱਚ ਢੋਲ ਦੀ ਥਾਪ ਉੱਤੇ ਭੰਗੜੇ ਪਾ ਜਾਂਦੇ ਸਨ ਪਰ ਹੁਣ ਡੀਜੇ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ। ਜੋ ਗਾਇਕ ਤੂੰਬੀ, ਤਬਲੇ, ਢੋਲਕੀ ਵਰਗੇ ਸਾਜਾਂ ਦਾ ਇਸਤੇਮਾਲ ਕਰਦੇ ਸੀ, ਅੱਜ ਉਹ ਕੀਬੋਰਡ, ਡਰਮ ਸੈੱਟ ਦਾ ਇਸਤੇਮਾਲ ਕਰ ਰਹੇ ਹਨ।

ਹੁਣ ਪਰੰਗਰਾਗਤ ਸਾਜਾਂ ਦੀ ਥਾਂ ਚਾਈਨਾ ਤੋਂ ਆਏ ਸਾਜਾਂ ਦਾ ਇਸਤੇਮਾਲ ਜ਼ਿਆਦਾ ਹੋ ਰਿਹਾ ਹੈ। ਅੱਜ ਜਿਥੇ ਇੱਕ ਪਾਸੇ ਤੂੰਬੀ ਵਰਗੇ ਸਾਜ ਵਜਾਉਣ ਵਾਲੇ ਗਾਇਕਾਂ ਦੀ ਗਿਣਤੀ ਘੱਟ ਰਹੀ ਹੈ। ਉੱਥੇ ਹੀ ਹੁਣ ਇਸ ਨੂੰ ਬਣਾਉਣੇ ਵਾਲੇ ਕਾਰੀਗਰ ਵੀ ਇੱਕ ਦੁੱਕਾ ਹੀ ਮਿੱਲ ਰਹੇ ਹਨ। ਸਾਜ ਬਣਾਉਣ ਵਾਲਿਆ ਦਾ ਕਹਿਣਾ ਹੈ ਕਿ ਢੋਲ ਦੀ ਮੰਗ ਪੰਜਾਬ ਵਿਚ ਘਟਦੀ ਜਾ ਰਹੀ ਹੈ, ਜਦਕਿ ਵਿਦੇਸ਼ਾਂ ਵਿਚ ਅਜੇ ਇਸ ਦੀ ਮੰਗ ਹੈ। 

ਪੰਜਾਬ ਦੇ ਲੋਕ ਸਾਜ

ਪੰਜਾਬ ਦੇ ਲੋਕ ਸਾਜ ਰਬਾਬ, ਢੋਲ,  ਚਿਮਟਾ, ਕਾਟੋ, ਸੱਪ (ਸਾਜ਼), ਤਾਊਸ , ਤੂੰਬੀ, ਤਬਲਾ, ਸਾਰੋਡੇ, ਗਾਗਰ ਅਤੇ ਘੜਾ, ਕਰਤਲ, ਢੱਡ, ਡਫਲੀ, ਬੁਗਚੂ, ਅਲਗੋਜ਼ੇ, ਸਾਰੰਗੀ ਆਦਿ ਹਨ।



Related Post