ਇਸ ਦੇਸ਼ 'ਚ ਪੈਦਾ ਹੋਈ ਇੰਨੀ ਬਿਜਲੀ, ਮਾਈਨਸ 'ਚ ਆਉਣ ਲੱਗੇ ਬਿਜਲੀ ਬਿੱਲ !
ਤੁਸੀਂ ਬਿਜਲੀ ਦਾ ਬਿੱਲ ਜ਼ੀਰੋ ਸੁਣਿਆ ਹੋਵੇਗਾ ਪਰ ਬਿੱਲ ਮਾਈਨਸ 'ਚ ਆ ਜਾਵੇ, ਅਜਿਹਾ ਕਦੇ ਨਹੀਂ ਹੁੰਦਾ। ਇਹ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਪਹਿਲਾਂ ਹੀ ਜ਼ਿਆਦਾ ਪੈਸੇ ਦਾ ਭੁਗਤਾਨ ਕਰ ਚੁੱਕੇ ਹੋ ਪਰ ਯੂਰਪ ਦਾ ਇੱਕ ਦੇਸ਼ ਇਨ੍ਹੀਂ ਦਿਨੀਂ ਇੱਕ ਅਜੀਬ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
Finland Free Electricity: ਤੁਸੀਂ ਬਿਜਲੀ ਦਾ ਬਿੱਲ ਜ਼ੀਰੋ ਸੁਣਿਆ ਹੋਵੇਗਾ ਪਰ ਬਿੱਲ ਮਾਈਨਸ 'ਚ ਆ ਜਾਵੇ, ਅਜਿਹਾ ਕਦੇ ਨਹੀਂ ਹੁੰਦਾ। ਇਹ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਪਹਿਲਾਂ ਹੀ ਜ਼ਿਆਦਾ ਪੈਸੇ ਦਾ ਭੁਗਤਾਨ ਕਰ ਚੁੱਕੇ ਹੋ ਪਰ ਯੂਰਪ ਦਾ ਇੱਕ ਦੇਸ਼ ਇਨ੍ਹੀਂ ਦਿਨੀਂ ਇੱਕ ਅਜੀਬ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
ਇੱਥੇ ਸਾਫ਼ ਬਿਜਲੀ ਇੰਨੀ ਜ਼ਿਆਦਾ ਪੈਦਾ ਹੋਣ ਲੱਗੀ ਹੈ ਕਿ ਊਰਜਾ ਦੀਆਂ ਕੀਮਤਾਂ ਜ਼ੀਰੋ ਤੋਂ ਹੇਠਾਂ ਯਾਨੀ ਮਾਈਨਸ 'ਚ ਚਲੀਆਂ ਗਈਆਂ ਹਨ। ਅਧਿਕਾਰੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਨਾਲ ਕਿਵੇਂ ਨਿਪਟਿਆ ਜਾਵੇ।
ਇਹ ਦੇਸ਼ ਹੈ ਪਰੇਸ਼ਾਨ
ਜਿੱਥੇ ਇੱਕ ਪਾਸੇ ਰੂਸ-ਯੂਕਰੇਨ ਯੁੱਧ ਨੇ ਪੂਰੇ ਯੂਰਪ 'ਚ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ ਤੇ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਫਿਨਲੈਂਡ ਇੱਕ ਅਜਿਹਾ ਦੇਸ਼ ਹੈ ਜਿੱਥੇ ਨਵਿਆਉਣਯੋਗ ਊਰਜਾ ਭਰਪੂਰ ਮਾਤਰਾ ਵਿੱਚ ਪੈਦਾ ਕੀਤੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਫਿਨਲੈਂਡ ਦੀ ਗਰਿੱਡ ਆਪਰੇਟਰ ਫਿਨਗ੍ਰਿਡ ਦੇ ਸੀਈਓ ਜੁਕਾ ਰੁਸੁਨੇਨ ਦਾ ਕਹਿਣਾ ਹੈ ਕਿ ਦੇਸ਼ 'ਚ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਕਿ ਮਾਈਨਸ 'ਚ ਊਰਜਾ ਦੀ ਔਸਤ ਕੀਮਤ ਜ਼ੀਰੋ ਤੋਂ ਹੇਠਾਂ ਪਹੁੰਚ ਗਈ ਹੈ। ਉਂਝ ਤਾਂ ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਪਰ ਅੱਜ-ਕੱਲ੍ਹ ਫਿਨਲੈਂਡ ਇਸ ਅਜੀਬ ਸਮੱਸਿਆ ਤੋਂ ਪ੍ਰੇਸ਼ਾਨ ਹੈ।
ਆਖਿਰ ਕਿਵੇਂ ਆਇਆ ਇਹ ਬਦਲਾਅ ?
ਦਰਅਸਲ ਯੂਕਰੇਨ ਸੰਕਟ ਤੋਂ ਬਾਅਦ ਜਦੋਂ ਪੂਰੀ ਦੁਨੀਆ 'ਚ ਊਰਜਾ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਹੋਣਾ ਸ਼ੁਰੂ ਹੋ ਗਿਆ ਤਾਂ ਫਿਨਲੈਂਡ ਨੇ ਵੀ ਆਪਣੇ ਨਾਗਰਿਕਾਂ ਨੂੰ ਸਮਝਦਾਰੀ ਨਾਲ ਬਿਜਲੀ ਖਰਚ ਕਰਨ ਲਈ ਕਿਹਾ। ਇਸ ਸਬੰਧੀ ਕਈ ਵਾਰ ਹੁਕਮ ਜਾਰੀ ਕੀਤੇ ਗਏ। ਫਿਰ ਮਹਿਸੂਸ ਹੋਇਆ ਕਿ ਇਹ ਆਖਰੀ ਵਿਕਲਪ ਨਹੀਂ ਹੋ ਸਕਦਾ।
ਫਿਰ ਫਿਨਲੈਂਡ ਨੇ ਨਵਿਆਉਣਯੋਗ ਊਰਜਾ ਦਾ ਸਹਾਰਾ ਲਿਆ। ਬਹੁਤ ਨਿਵੇਸ਼ ਕੀਤਾ। ਇਸ ਦੇ ਪਲਾਂਟ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਸਨ। ਹਾਲਾਤ ਇਹ ਬਣ ਗਏ ਕਿ ਕੁਝ ਮਹੀਨਿਆਂ 'ਚ ਹੀ ਲੋੜ ਤੋਂ ਕਿਤੇ ਵੱਧ ਬਿਜਲੀ ਪੈਦਾ ਹੋਣ ਲੱਗੀ। ਇੱਥੋਂ ਤੱਕ ਕਿ ਉਤਪਾਦਨ ਵਿੱਚ ਕਟੌਤੀ ਕਰਨ ਦੀ ਲੋੜ ਸੀ। ਅਧਿਕਾਰੀਆਂ ਮੁਤਾਬਕ ਹੁਣ ਪ੍ਰਦੂਸ਼ਣ ਰਹਿਤ ਬਿਜਲੀ ਕਾਫੀ ਹੈ। ਹੁਣ ਅਸੀਂ ਇਸ ਨੂੰ ਵੇਚਣ ਬਾਰੇ ਸੋਚ ਰਹੇ ਹਾਂ।
ਉਤਪਾਦਨ ਨੂੰ ਘਟਾਉਣ 'ਤੇ ਵਿਚਾਰ
ਰਿਪੋਰਟ ਮੁਤਾਬਕ ਰੁਸੁਨੇਨ ਨੇ ਕਿਹਾ - ਪਿਛਲੀਆਂ ਸਰਦੀਆਂ 'ਚ ਲੋਕ ਸਿਰਫ ਇਸ ਬਾਰੇ ਗੱਲ ਕਰ ਸਕਦੇ ਸਨ ਕਿ ਜ਼ਿਆਦਾ ਬਿਜਲੀ ਕਿੱਥੋਂ ਆਵੇਗੀ। ਹੁਣ ਅਸੀਂ ਇਸ ਬਾਰੇ ਸੋਚ ਰਹੇ ਹਾਂ ਕਿ ਉਤਪਾਦਨ ਨੂੰ ਕਿਵੇਂ ਘਟਾਇਆ ਜਾਵੇ। ਅਸੀਂ ਸਿਖਰ 'ਤੇ ਚਲੇ ਗਏ ਹਾਂ। ਫਿਨਲੈਂਡ ਦੀ ਆਬਾਦੀ ਲਗਭਗ 5.5 ਮਿਲੀਅਨ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਸਾਲ ਅਪ੍ਰੈਲ 'ਚ ਦੇਸ਼ 'ਚ ਨਵਾਂ ਪਰਮਾਣੂ ਰਿਐਕਟਰ ਵੀ ਸ਼ੁਰੂ ਕੀਤਾ ਗਿਆ ਸੀ।
ਸਥਿਤੀ ਨੂੰ ਦੇਖਦੇ ਹੋਏ ਇੱਥੋਂ ਦੀ ਸਰਕਾਰ ਨੇ ਪਹਿਲਾਂ ਹੀ ਬਿਜਲੀ ਦੀਆਂ ਕੀਮਤਾਂ ਵਿੱਚ 75 ਫੀਸਦੀ ਤੱਕ ਦੀ ਕਟੌਤੀ ਕੀਤੀ ਸੀ। ਪਹਿਲਾਂ ਜਿੱਥੇ 245 ਯੂਰੋਪ ਪ੍ਰਤੀ ਮੈਗਾਵਾਟ ਦਾ ਬਿੱਲ ਆਉਂਦਾ ਸੀ, ਪਰ ਅਪ੍ਰੈਲ 'ਚ ਇਹ ਘਟ ਕੇ ਸਿਰਫ਼ 60 ਮੈਗਾਵਾਟ ਕਰ ਦਿੱਤਾ ਗਿਆ ਹੈ। ਹੁਣ ਸਮਝ ਨਹੀਂ ਆ ਰਹੀ ਕਿ ਵਾਧੂ ਬਿਜਲੀ ਦਾ ਕੀ ਕੀਤਾ ਜਾਵੇ।