6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ਲਈ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

By  Ravinder Singh November 6th 2022 08:35 AM

ਨਵੀਂ ਦਿੱਲੀ :  ਛੇ ਰਾਜਾਂ ਦੀਆਂ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜ਼ਿਮਨੀ ਚੋਣ ਲਈ ਇਨ੍ਹਾਂ ਸੀਟਾਂ ਵਿਚ ਹਰਿਆਣਾ ਦੀ ਆਦਮਪੁਰ ਸੀਟ, ਜਿਸ ਨੂੰ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪਰਿਵਾਰ ਦਾ ਗੜ੍ਹ ਕਿਹਾ ਜਾਂਦਾ ਹੈ, ਵੀ ਸ਼ਾਮਲ ਹੈ। ਭਜਨ ਲਾਲ ਦੀ ਪੋਤੀ ਭਵਿਆ ਬਿਸ਼ਨੋਈ (ਆਦਮਪੁਰ ਸੀਟ) ਅਤੇ ਅਨੰਤ ਸਿੰਘ ਦੀ ਪਤਨੀ ਨੀਲਮ ਦੇਵੀ (ਮੋਕਾਮਾ ਸੀਟ) ਉਨ੍ਹਾਂ ਦਿੱਗਜ ਉਮੀਦਵਾਰਾਂ ਵਿੱਚੋਂ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।


ਬਿਸ਼ਨੋਈ ਭਾਜਪਾ ਜਦਕਿ ਨੀਲਮ ਰਾਸ਼ਟਰੀ ਜਨਤਾ ਦਲ (ਆਰਜੇਡੀ) ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਅਨੰਤ ਸਿੰਘ ਦੇ ਅਯੋਗ ਹੋਣ ਤੋਂ ਬਾਅਦ ਬਿਹਾਰ ਦੀ ਮੋਕਾਮਾ ਸੀਟ 'ਤੇ ਜ਼ਿਮਨੀ ਚੋਣ ਹੋਣੀ ਸੀ। ਇਸ ਵਿੱਚ ਉੱਤਰ ਪ੍ਰਦੇਸ਼ ਵਿੱਚ ਗੋਲਾ ਗੋਕਰਨਾਥ, ਬਿਹਾਰ ਵਿੱਚ ਮੋਕਾਮਾ ਅਤੇ ਗੋਪਾਲਗੰਜ, ਮਹਾਰਾਸ਼ਟਰ ਵਿੱਚ ਅੰਧੇਰੀ ਪੂਰਬੀ, ਤੇਲੰਗਾਨਾ ਵਿੱਚ ਮੁਨੁਗੋਡੇ, ਉੜੀਸਾ ਵਿੱਚ ਧਾਮਨਗਰ ਅਤੇ ਹਰਿਆਣਾ ਵਿੱਚ ਆਦਮਪੁਰ ਵਿਧਾਨ ਸਭਾ ਸੀਟਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਪ੍ਰਸ਼ਾਸਨ ਤੇ ਪਰਿਵਾਰ ਵਿਚਾਲੇ ਬਣੀ ਸਹਿਮਤੀ, ਕੱਲ੍ਹ ਹੋਵੇਗਾ ਸੁਧੀਰ ਸੂਰੀ ਦਾ ਅੰਤਿਮ ਸਸਕਾਰ

ਇਨ੍ਹਾਂ ਸੀਟਾਂ 'ਤੇ ਵੀਰਵਾਰ ਨੂੰ ਵੋਟਿੰਗ ਹੋਈ। ਇਨ੍ਹਾਂ 7 ਸੀਟਾਂ 'ਚੋਂ 3 'ਤੇ ਭਾਜਪਾ, 2 'ਤੇ ਕਾਂਗਰਸ ਅਤੇ ਇਕ-ਇਕ ਸੀਟ 'ਤੇ ਰਾਸ਼ਟਰੀ ਜਨਤਾ ਦਲ ਅਤੇ ਉਧਵ ਠਾਕਰੇ ਧੜੇ ਦਾ ਕਬਜ਼ਾ ਹੈ।



Related Post