EC Warns Kharge and Nadda :'ਸਟਾਰ ਪ੍ਰਚਾਰਕਾਂ ਤੇ ਆਗੂਆਂ ਨੂੰ ਕੰਟਰੋਲ ’ਚ ਰੱਖੋ', ਨੱਡਾ ਅਤੇ ਖੜਗੇ ਨੂੰ ਚੋਣ ਕਮਿਸ਼ਨ ਨੇ ਦਿੱਤੀ ਪੁਰਾਣੀ ਸਲਾਹ !

ਨੱਡਾ ਅਤੇ ਖੜਗੇ ਨੂੰ ਲਿਖੇ ਪੱਤਰਾਂ 'ਚ ਕਮਿਸ਼ਨ ਨੇ ਉਨ੍ਹਾਂ ਨੂੰ ਆਪਣੀ ਪਿਛਲੀ ਐਡਵਾਈਜ਼ਰੀ ਦੀ ਯਾਦ ਦਿਵਾਈ ਹੈ ਅਤੇ ਸਟਾਰ ਪ੍ਰਚਾਰਕਾਂ ਅਤੇ ਨੇਤਾਵਾਂ ਨੂੰ ਕੰਟਰੋਲ 'ਚ ਰੱਖਣ ਲਈ ਕਿਹਾ ਹੈ।

By  Aarti November 16th 2024 06:15 PM

EC Warns Kharge and Nadda :ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਚੱਲ ਰਹੇ ਵਿਧਾਨ ਸਭਾ ਚੋਣ ਪ੍ਰਚਾਰ ਸਬੰਧੀ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਕਾਂਗਰਸ ਅਤੇ ਭਾਜਪਾ ਦੇ ਪ੍ਰਧਾਨਾਂ ਨੂੰ ਪੱਤਰ ਲਿਖਿਆ ਹੈ। ਨੱਡਾ ਅਤੇ ਖੜਗੇ ਨੂੰ ਲਿਖੇ ਪੱਤਰਾਂ 'ਚ ਕਮਿਸ਼ਨ ਨੇ ਉਨ੍ਹਾਂ ਨੂੰ ਆਪਣੀ ਪਿਛਲੀ ਐਡਵਾਈਜ਼ਰੀ ਦੀ ਯਾਦ ਦਿਵਾਈ ਹੈ ਅਤੇ ਸਟਾਰ ਪ੍ਰਚਾਰਕਾਂ ਅਤੇ ਨੇਤਾਵਾਂ ਨੂੰ ਕੰਟਰੋਲ 'ਚ ਰੱਖਣ ਲਈ ਕਿਹਾ ਹੈ। ਕਮਿਸ਼ਨ ਨੇ ਦੋਵਾਂ ਆਗੂਆਂ ਨੂੰ ਪੱਤਰ ਲਿਖ ਕੇ ਇਕ-ਦੂਜੇ ਦੀਆਂ ਪਾਰਟੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ 'ਤੇ ਟਿੱਪਣੀ ਕਰਨ ਲਈ ਕਿਹਾ ਹੈ।

ਚੋਣ ਕਮਿਸ਼ਨ ਨੇ ਇਨ੍ਹਾਂ ਪੱਤਰਾਂ ਬਾਰੇ ਦੋਵਾਂ ਪਾਰਟੀ ਪ੍ਰਧਾਨਾਂ ਤੋਂ 18 ਨਵੰਬਰ ਤੱਕ ਰਸਮੀ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਆਪਣੇ ਪੱਤਰ ਵਿੱਚ ਦੋਵਾਂ ਪ੍ਰਧਾਨਾਂ ਨੂੰ 22 ਮਈ 2024 ਨੂੰ ਜਾਰੀ ਕੀਤੀ ਆਪਣੀ ਪੁਰਾਣੀ ਐਡਵਾਈਜ਼ਰੀ ਦੀ ਯਾਦ ਦਿਵਾਉਂਦਿਆਂ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਇਸ ਦੀ ਪਾਲਣਾ ਕਰਨ ਅਤੇ ਆਪਣੇ ਨੇਤਾਵਾਂ ਅਤੇ ਸਟਾਰ ਪ੍ਰਚਾਰਕਾਂ ਨੂੰ ਕਾਬੂ ਵਿੱਚ ਰੱਖਣ। ਤਾਂ ਜੋ ਚੋਣ ਰੈਲੀਆਂ ਵਿੱਚ ਜਨਤਕ ਮਰਿਆਦਾ ਦੀ ਉਲੰਘਣਾ ਨਾ ਹੋਵੇ ਅਤੇ ਚੋਣ ਪ੍ਰਚਾਰ ਦੌਰਾਨ ਚੋਣ ਜ਼ਾਬਤੇ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾ ਸਕੇ।

ਮਹਾਰਾਸ਼ਟਰ ਅਤੇ ਝਾਰਖੰਡ 'ਚ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਦੋਵੇਂ ਪਾਰਟੀਆਂ ਇਕ-ਦੂਜੇ 'ਤੇ ਇਲਜ਼ਾਮ ਅਤੇ ਜਵਾਬੀ ਦੋਸ਼ ਲਗਾ ਰਹੀਆਂ ਹਨ। ਦੋਵੇਂ ਪਾਰਟੀਆਂ ਨੇ ਚੋਣ ਕਮਿਸ਼ਨ 'ਚ ਇਕ-ਦੂਜੇ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਹੀ ਸ਼ਿਕਾਇਤਾਂ 'ਤੇ ਚੋਣ ਕਮਿਸ਼ਨ ਨੇ ਦੋਵਾਂ ਪ੍ਰਮੁੱਖ ਪਾਰਟੀਆਂ ਦੇ ਪ੍ਰਧਾਨਾਂ ਨੂੰ ਤਲਬ ਕੀਤਾ ਹੈ।

ਰਿਪੋਰਟਾਂ ਮੁਤਾਬਕ ਜਿੱਥੇ ਕਾਂਗਰਸ ਨੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੇ ਵੱਡੇ ਨੇਤਾਵਾਂ ਦੇ ਖਿਲਾਫ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਉੱਥੇ ਹੀ ਭਾਜਪਾ ਨੇਤਾਵਾਂ 'ਤੇ ਦੋਵਾਂ ਸੂਬਿਆਂ 'ਚ ਚੋਣ ਪ੍ਰਚਾਰ ਦੌਰਾਨ ਝੂਠੇ ਅਤੇ ਫੁੱਟ ਪਾਊ ਬਿਆਨ ਦੇਣ ਦਾ ਦੋਸ਼ ਲਗਾਇਆ ਸੀ। 11 ਨਵੰਬਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਦੋਹਾਂ ਰਾਜਾਂ ਨੂੰ ਇਕ-ਦੂਜੇ ਖਿਲਾਫ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਸੰਵਿਧਾਨ ਬਾਰੇ ਇਹ ਵੀ ਝੂਠ ਫੈਲਾਇਆ ਹੈ ਕਿ ਭਾਜਪਾ ਸੰਵਿਧਾਨ ਨੂੰ ਤਬਾਹ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ : Farmer Hunger Strike : ਕਿਸਾਨ ਆਗੂ ਡੱਲੇਵਾਲ ਦੀ ਸਰਕਾਰ ਨੂੰ ਚਿਤਾਵਨੀ; ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ

Related Post