Gurmeet Ram Rahim Parole : ਰਾਮ ਰਹੀਮ ਨੂੰ 11ਵੀਂ ਵਾਰ ਕਿਵੇਂ ਮਿਲੀ ਪੈਰੋਲ ?, ਆਖਰੀ ਕਿਉਂ ਚੋਣਾਂ ਦੌਰਾਨ ਮਿਲਦੀ ਹੈ ਪੈਰੋਲ ਜਾਂ ਫਰਲੋ ?

ਦੱਸ ਦਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਵਿੱਚ ਨਹੀਂ ਰਹੇਗਾ। ਉਹ ਕਿਸੇ ਸਿਆਸੀ ਗਤੀਵਿਧੀ ਦਾ ਹਿੱਸਾ ਵੀ ਨਹੀਂ ਬਣੇਗਾ। ਸੋਸ਼ਲ ਮੀਡੀਆ 'ਤੇ ਪ੍ਰਚਾਰ ਨਹੀਂ ਕਰ ਸਕਦਾ ਹੈ।

By  Aarti October 1st 2024 12:56 PM

Gurmeet Ram Rahim Parole : ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਵੋਟਾਂ ਤੋਂ ਸਿਰਫ਼ ਪੰਜ ਦਿਨ ਪਹਿਲਾਂ ਜ਼ਬਰਜਨਾਹ ਅਤੇ ਕਤਲ ਕੇਸਾਂ ਵਿੱਚ ਦੋਸ਼ੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਵਾਲਾ ਹੈ। ਡੇਰਾ ਸੱਚਾ ਸੌਦਾ ਮੁਖੀ ਨੂੰ ਚੋਣ ਕਮਿਸ਼ਨ ਨੇ ਕੁਝ ਸ਼ਰਤਾਂ 'ਤੇ ਪੈਰੋਲ ਦਿੱਤੀ ਹੈ। 

ਦੱਸ ਦਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਵਿੱਚ ਨਹੀਂ ਰਹੇਗਾ। ਉਹ ਕਿਸੇ ਸਿਆਸੀ ਗਤੀਵਿਧੀ ਦਾ ਹਿੱਸਾ ਵੀ ਨਹੀਂ ਬਣੇਗਾ। ਸੋਸ਼ਲ ਮੀਡੀਆ 'ਤੇ ਪ੍ਰਚਾਰ ਨਹੀਂ ਕਰ ਸਕਦਾ ਹੈ। ਇਨ੍ਹਾਂ ਸ਼ਰਤਾਂ ਦੇ ਨਾਲ ਗੁਰਮੀਤ ਰਾਮ ਰਹੀਮ ਨੂੰ 20 ਦਿਨਾਂ ਲਈ ਪੈਰੋਲ ਦੀ ਪੈਰੋਲ ਮਿਲੀ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ’ਚ ਰਹੇਗਾ। 

ਦੱਸ ਦਈਏ ਕਿ ਗੁਰਮੀਤ ਨੇ ਜੇਲ੍ਹ ਵਿਭਾਗ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਸੀ ਕਿ ਉਹ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਰਹੇਗਾ। ਰਾਮ ਰਹੀਮ ਨੂੰ 4 ਸਾਲਾਂ 'ਚ 11 ਵਾਰ ਪੈਰੋਲ ਜਾਂ ਫਰਲੋ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 8 ਰਿਆਇਤਾਂ ਚੋਣਾਂ ਤੋਂ ਠੀਕ ਪਹਿਲਾਂ ਦਿੱਤੀਆਂ ਗਈਆਂ ਹਨ। 

ਚੋਣਾਂ ਦੇ ਇਸ ਸਮੇਂ ਮਿਲੀ ਹੈ ਰਾਮ ਰਹੀਮ ਨੂੰ ਪੈਰੋਲ ਤੇ ਫਰਲੋ 

ਸਭ ਤੋਂ ਹੈਰਾਨੀ ਦੀ ਗੱਲ੍ਹ ਇਹ ਹੈ ਕਿ ਰਾਮ ਰਹੀਮ ਜਦੋਂ ਵੀ ਜੇਲ੍ਹ ਤੋਂ ਬਾਹਰ ਆਇਆ ਹੈ, ਉਸ ਦਾ ਚੋਣਾਂ ਦੇ ਨਾਲ ਲਿੰਕ ਰਿਹਾ ਹੈ। ਜੇਕਰ ਇਸ ਸਾਲ ਦੀ ਹੀ ਗੱਲ ਕਰੀਏ ਤਾਂ ਚੋਣ ਪ੍ਰਚਾਰ ਦੌਰਾਨ ਰਾਮ ਰਹੀਮ 13 ਅਗਸਤ ਤੋਂ 2 ਸਤੰਬਰ ਤੱਕ 21 ਦਿਨ ਫਰਲੋ 'ਤੇ ਬਾਹਰ ਰਿਹਾ।  ਰਾਮ ਰਹੀਮ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 19 ਜਨਵਰੀ ਨੂੰ 50 ਦਿਨਾਂ ਦੀ ਪੈਰੋਲ ਮਿਲੀ ਸੀ। ਇਸ ਤੋਂ ਪਹਿਲਾਂ ਰਾਮ ਰਹੀਮ ਅਕਤੂਬਰ 2022 'ਚ 40 ਦਿਨਾਂ ਲਈ ਬਾਹਰ ਆਇਆ ਸੀ, ਉਸ ਸਮੇਂ ਪੰਜਾਬ 'ਚ ਉਪ ਚੋਣਾਂ ਅਤੇ ਹਿਮਾਚਲ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਸਨ। ਆਦਮਪੁਰ ਸੀਟ 'ਤੇ ਵੀ ਜ਼ਿਮਨੀ ਚੋਣ ਹੋਣੀ ਸੀ। ਹਰਿਆਣਾ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਪਹਿਲਾਂ ਜੂਨ 2022 ਵਿੱਚ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਵੀ ਫਰਵਰੀ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ।

ਜਨਵਰੀ 2023 'ਚ ਜਦੋਂ ਹਰਿਆਣਾ 'ਚ ਪੰਚਾਇਤੀ ਚੋਣਾਂ ਸੀ ਤਾਂ ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਸੀ। ਜੁਲਾਈ 2023 ਵਿੱਚ ਪੰਚਾਇਤੀ ਉਪ ਚੋਣਾਂ ਹੋਈਆਂ ਸਨ। ਨਵੰਬਰ 2023 ਵਿੱਚ, ਜਦੋਂ ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਸਨ ਤਾਂ ਰਾਮ ਰਹੀਮ 21 ਦਿਨਾਂ ਦੀ ਫਰਲੋ ਲੈ ਕੇ ਬਾਹਰ ਆਇਆ ਸੀ। 13 ਅਗਸਤ 2024 ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਹੁਣ ਵੋਟਿੰਗ ਤੋਂ ਠੀਕ ਪਹਿਲਾਂ ਪੈਰੋਲ ਮਨਜ਼ੂਰ ਹੋ ਗਈ ਹੈ।

ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਕਦੋਂ-ਕਦੋਂ ਮਿਲੀ?

  • 24 ਅਕਤੂਬਰ 2020: ਇੱਕ ਦਿਨ ਲਈ ਪੈਰੋਲ ਮਿਲੀ। ਹਸਪਤਾਲ 'ਚ ਦਾਖਲ ਆਪਣੀ ਮਾਂ ਨੂੰ ਮਿਲਣ ਗਿਆ।
  • 21 ਮਈ 2021: 12 ਘੰਟਿਆਂ ਲਈ ਪੈਰੋਲ ਦਿੱਤੀ ਗਈ। ਮਾਂ ਨੂੰ ਮਿਲਣ ਲਈ ਦੂਜੀ ਵਾਰ ਹਸਪਤਾਲ ਗਿਆ।
  • 7 ਫਰਵਰੀ 2022: 21 ਦਿਨਾਂ ਲਈ ਫਰਲੋ ਮਿਲੀ। ਇਸ ਵਾਰ ਪਰਿਵਾਰ ਨੂੰ ਮਿਲਣ ਗਿਆ।
  • 17 ਜੂਨ 2022: 30 ਦਿਨਾਂ ਲਈ ਪੈਰੋਲ ਮਿਲੀ। ਯੂਪੀ ਦੇ ਬਾਗਪਤ ਆਸ਼ਰਮ ਭੇਜ ਦਿੱਤਾ।
  • 14 ਅਕਤੂਬਰ 2022: 40 ਦਿਨਾਂ ਲਈ ਪੈਰੋਲ ਦਿੱਤੀ ਗਈ। ਉਹ ਬਾਗਪਤ ਆਸ਼ਰਮ ਵਿੱਚ ਰਿਹਾ ਅਤੇ ਇਸ ਦੌਰਾਨ ਵੀਡੀਓ ਵੀ ਜਾਰੀ ਕੀਤੇ।
  • 21 ਜਨਵਰੀ 2023: 40 ਦਿਨਾਂ ਲਈ ਪੈਰੋਲ ਮਿਲੀ। ਉਹ ਜੇਲ੍ਹ ਤੋਂ ਬਾਹਰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ।
  • 20 ਜੁਲਾਈ 2023: 30 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ। ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ ।
  • 21 ਨਵੰਬਰ 2023: 21 ਦਿਨਾਂ ਲਈ ਫਰਲੋ ਮਿਲੀ ਅਤੇ ਬਰਨਾਵਾ ਆਸ਼ਰਮ ਵਿੱਚ ਰਹੇ।
  • 19 ਜਨਵਰੀ 2024: 50 ਦਿਨਾਂ ਲਈ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ। ਇਹ ਉਹ ਸਮਾਂ ਸੀ ਜਦੋਂ ਲੋਕ ਸਭਾ ਚੋਣਾਂ ਨੇੜੇ ਸੀ।
  • 13 ਅਗਸਤ 2024: ਹਾਈ ਕੋਰਟ ਨੇ 21 ਦਿਨਾਂ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ। ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਅਤੇ ਯੂਪੀ ਵਿੱਚ ਉਪ ਚੋਣਾਂ ਨੇੜੇ ਹਨ।

ਇਹ ਵੀ ਪੜ੍ਹੋ : Paddy Purchase starts From Today : ਹੜਤਾਲ ਵਿਚਾਲੇ ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ, ਜਾਣੋ ਸੂਬੇ ਭਰ ’ਚ ਮੰਡੀਆਂ ਦੇ ਹਾਲ

Related Post