Bengal Protest : ਹੈਲਮੇਟ ਪਾ ਕੇ ਬੱਸਾਂ ਚਲਾ ਰਹੇ ਹਨ ਡਰਾਈਵਰ, ਬੰਗਾਲ ਬੰਦ ਦੌਰਾਨ ਸਰਕਾਰੀ ਬੱਸ ਸੇਵਾ ਬਹਾਲ
ਬੰਗਾਲ ਵਿੱਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਹਿੰਸਾ ਦੇ ਡਰ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਹੈਲਮਟ ਪਾਉਣ ਦੇ ਨਿਰਦੇਸ਼ ਦਿੱਤੇ ਹਨ। ਪੜ੍ਹੋ ਪੂਰੀ ਖਬਰ...
Bengal Bandh Update : ਪੱਛਮੀ ਬੰਗਾਲ ਵਿੱਚ ਭਾਜਪਾ ਵੱਲੋਂ 'ਬੰਗਾਲ ਬੰਦ' ਦਾ ਸੱਦਾ ਦਿੱਤਾ ਗਿਆ ਹੈ। ਸੂਬੇ ਵਿੱਚ 12 ਘੰਟੇ ਦੇ ਬੰਦ ਦੌਰਾਨ ਰੇਲ, ਫਲਾਈਟ, ਮੈਟਰੋ ਅਤੇ ਸਕੂਲਾਂ-ਕਾਲਜਾਂ ਸਮੇਤ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਬੰਦ ਦਾ ਅਸਰ ਆਮ ਜਨਜੀਵਨ 'ਤੇ ਦੇਖਣ ਨੂੰ ਮਿਲ ਰਿਹਾ ਹੈ। ਰਾਜ ਦੀ ਰਾਜਧਾਨੀ ਕੋਲਕਾਤਾ ਵਿੱਚ, ਹਫ਼ਤੇ ਦੇ ਦਿਨ ਦੀ ਸਵੇਰ ਨੂੰ ਸੜਕਾਂ 'ਤੇ ਕੋਈ ਆਮ ਭੀੜ ਨਹੀਂ ਹੈ ਕਿਉਂਕਿ ਬੱਸਾਂ, ਆਟੋ-ਰਿਕਸ਼ਾ ਅਤੇ ਟੈਕਸੀਆਂ ਘੱਟ ਚੱਲ ਰਹੀਆਂ ਸਨ। ਨਿੱਜੀ ਵਾਹਨਾਂ ਦੀ ਗਿਣਤੀ ਬਹੁਤ ਘੱਟ ਰਹੀ ਜਦਕਿ ਬਾਜ਼ਾਰ ਅਤੇ ਦੁਕਾਨਾਂ ਖੁੱਲ੍ਹੀਆਂ ਰਹੀਆਂ ਹਨ।
ਭਾਜਪਾ ਦੇ ਬੰਗਾਲ ਬੰਦ ਦੌਰਾਨ ਸਰਕਾਰੀ ਬੱਸ ਸੇਵਾ ਬਹਾਲ
ਹਾਲਾਂਕਿ ਬੰਦ ਦੌਰਾਨ ਸੂਬਾ ਸਰਕਾਰ ਦੀਆਂ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰਾਂ ਦੀ ਇੱਕ ਵੱਖਰੀ ਤਸਵੀਰ ਸਾਹਮਣੇ ਆਈ ਹੈ। ਬੱਸਾਂ ਦੇ ਡਰਾਈਵਰਾਂ ਨੂੰ ਹੈਲਮੇਟ ਪਾ ਕੇ ਬੱਸਾਂ ਚਲਾ ਰਹੇ ਹਨ। ਉੱਤਰੀ ਦਿਨਾਜਪੁਰ ਵਿੱਚ ਉੱਤਰੀ ਬੰਗਾਲ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ (ਐਨਬੀਐਸਟੀਸੀ) ਦੀਆਂ ਬੱਸਾਂ ਦੇ ਡਰਾਈਵਰਾਂ ਨੂੰ ਹੈਲਮੇਟ ਪਹਿਨੇ ਦੇਖਿਆ ਗਿਆ। ਇੱਕ ਬੱਸ ਡਰਾਈਵਰ ਨੇ ਕਿਹਾ, "ਅਸੀਂ ਹੈਲਮਟ ਪਾ ਕੇ ਬੱਸਾਂ ਚਲਾ ਰਹੇ ਹਾਂ ਕਿਉਂਕਿ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਨੇ ਸਾਨੂੰ ਸੁਰੱਖਿਆ ਲਈ ਹੈਲਮੇਟ ਪਾਉਣ ਦਾ ਹੁਕਮ ਦਿੱਤਾ ਹੈ।"
ਵਿਰੋਧ ਕਿਉਂ ਹੋ ਰਹੇ ਹਨ?
ਦੱਸ ਦਈਏ ਕਿ ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਕੋਲਕਾਤਾ 'ਚ ਇੱਕ ਸਿਖਿਆਰਥੀ ਡਾਕਟਰ ਨਾਲ ਜਾਬਰ ਜਨਾਹ ਅਤੇ ਕਤਲ 'ਚ ਸ਼ਾਮਲ ਲੋਕਾਂ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ ਹੈ। ਭਾਜਪਾ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ 'ਤਾਨਾਸ਼ਾਹ' ਕਿਹਾ ਅਤੇ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਭਾਜਪਾ ਨੇ ਇਹ ਵੀ ਮੰਗ ਕੀਤੀ ਹੈ ਕਿ ਸੀਬੀਆਈ ਬੈਨਰਜੀ ਅਤੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਦਾ ਪੋਲੀਗ੍ਰਾਫ ਟੈਸਟ ਕਰਵਾਏ, ਜਿਨ੍ਹਾਂ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਪੀੜਤ ਦੀ ਮੌਤ ਖੁਦਕੁਸ਼ੀ ਨਾਲ ਹੋਈ ਹੈ।
ਇਹ ਵੀ ਪੜ੍ਹੋ : Bengal Bandh : ਕੋਲਕਾਤਾ 'ਚ ਰੋਕੀਆਂ ਟਰੇਨਾਂ, ਮੁਰਸ਼ਿਦਾਬਾਦ 'ਚ ਝੜਪ, ਬੰਗਾਲ ਬੰਦ !