Snake Venom Case: ਮਨੀ ਲਾਂਡਰਿੰਗ ਮਾਮਲੇ 'ਚ ਫਸੇ ਐਲਵਿਸ਼ ਯਾਦਵ, ਈਡੀ ਨੇ ਭੇਜਿਆ ਸੰਮਨ

ਈਡੀ ਨੇ ਐਲਵਿਸ਼ ਯਾਦਵ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਐਲਵਿਸ਼ ਨੂੰ 23 ਜੁਲਾਈ ਨੂੰ ਲਖਨਊ ਬੁਲਾਇਆ ਗਿਆ ਹੈ।

By  Dhalwinder Sandhu July 10th 2024 11:21 AM

Elvish Yadav: YouTuber ਅਤੇ Bigg Boss OTT 2 ਦੇ ਵਿਜੇਤਾ ਸਿਧਾਰਥ ਯਾਦਵ ਉਰਫ ਐਲਵਿਸ਼ ਯਾਦਵ ਲਈ ਮੁਸੀਬਤਾਂ ਵਧ ਸਕਦੀਆਂ ਹਨ। ਈਡੀ ਨੇ ਐਲਵਿਸ਼ ਨੂੰ ਆਪਣੀ ਪਾਰਟੀ ਵਿੱਚ ਪਾਬੰਦੀਸ਼ੁਦਾ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ।

23 ਜੁਲਾਈ ਨੂੰ ਪੁੱਛਗਿੱਛ ਲਈ ਬੁਲਾਇਆ

ਈਡੀ ਨੇ ਯੂਟਿਊਬਰ ਨੂੰ 23 ਜੁਲਾਈ ਨੂੰ ਪੁੱਛਗਿੱਛ ਲਈ ਲਖਨਊ ਬੁਲਾਇਆ ਹੈ। ਇਸ ਤੋਂ ਪਹਿਲਾਂ ਈਡੀ ਨੇ ਐਲਵਿਸ਼ ਯਾਦਵ ਨੂੰ ਨੋਟਿਸ ਦੇ ਕੇ 8 ਜੁਲਾਈ ਨੂੰ ਬੁਲਾਇਆ ਸੀ, ਪਰ ਉਸ ਨੇ ਵਿਦੇਸ਼ ਹੋਣ ਦੀ ਗੱਲ ਕਹਿ ਕੇ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ।

ਮਈ 'ਚ ਈਡੀ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਯੂਪੀ ਪੁਲਿਸ ਨੇ ਐਲਵਿਸ਼ ਯਾਦਵ ਅਤੇ ਹੋਰ ਸਬੰਧਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਅਤੇ ਚਾਰਜਸ਼ੀਟ ਵੀ ਦਾਖਲ ਕੀਤੀ ਸੀ। ਇਸ ਦਾ ਨੋਟਿਸ ਲੈਂਦਿਆਂ ਈਡੀ ਨੇ ਮਾਮਲਾ ਦਰਜ ਕਰ ਲਿਆ ਹੈ।

ਫੈਜ਼ਲਪੁਰੀਆ ਤੋਂ ਵੀ ਪੁੱਛਗਿੱਛ

ਇਸ ਮਾਮਲੇ 'ਚ ਈਡੀ ਨੇ ਇਸ ਹਫਤੇ ਐਲਵਿਸ਼ ਯਾਦਵ ਨਾਲ ਜੁੜੇ ਰਾਹੁਲ ਯਾਦਵ ਉਰਫ ਰਾਹੁਲ ਫੈਜ਼ਲਪੁਰੀਆ ਤੋਂ ਪੁੱਛਗਿੱਛ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਜ਼ਲਪੁਰੀਆ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਈਡੀ ਅਪਰਾਧ ਤੋਂ ਪੈਸਾ ਕਮਾਉਣ ਅਤੇ ਰੇਵ ਪਾਰਟੀ ਲਈ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਬਾਰੇ ਜਾਂਚ ਕਰ ਰਹੀ ਹੈ।

ਮਾਰਚ ਵਿੱਚ ਗ੍ਰਿਫਤਾਰ ਹੋਇਆ ਸੀ ਐਲਵਿਸ਼ ਯਾਦਵ

ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਇਸ ਸਾਲ 17 ਮਾਰਚ ਨੂੰ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਸੀ। ਇਸ ਮਾਮਲੇ 'ਚ ਪਿਛਲੇ ਸਾਲ ਨਵੰਬਰ 'ਚ ਨੋਇਡਾ ਦੇ ਸੈਕਟਰ 49 ਥਾਣੇ 'ਚ ਐਲਵਿਸ਼ ਸਮੇਤ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਇੱਕ ਐਨਜੀਓ ਪੀਪਲ ਫੋਰ ਐਨੀਮਲਜ਼ ਨੇ ਦਾਇਰ ਕੀਤਾ ਹੈ। ਇਸ ਕੇਸ ਵਿੱਚ ਬਾਕੀ ਪੰਜ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਐਲਵਿਸ਼ ਯਾਦਵ ਬਾਰੇ

ਐਲਵਿਸ਼ ਯਾਦਵ ਇੱਕ ਮਸ਼ਹੂਰ ਯੂਟਿਊਬਰ ਹੈ। ਯੂਟਿਊਬ 'ਤੇ ਉਸ ਦੇ 15 ਮਿਲੀਅਨ ਯਾਨੀ 1.5 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰ ਹਨ। ਪਿਛਲੇ ਸਾਲ, ਐਲਵਿਸ਼, ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਸੀਜ਼ਨ 2 ਦਾ ਹਿੱਸਾ ਬਣੀ ਸੀ। ਉਸ ਨੇ ਅਭਿਸ਼ੇਕ ਮਲਹਾਨ ਨੂੰ ਹਰਾ ਕੇ ਰਿਐਲਿਟੀ ਸ਼ੋਅ ਦੀ ਟਰਾਫੀ 'ਤੇ ਕਬਜ਼ਾ ਕੀਤਾ।

ਇਹ ਵੀ ਪੜ੍ਹੋ: Agra Accident: ਐਕਸਪ੍ਰੈਸ ਵੇਅ 'ਤੇ ਭਿਆਨਕ ਸੜਕ ਹਾਦਸਾ, ਡਬਲ ਡੇਕਰ ਬੱਸ ਦੀ ਕੰਟੇਨਰ ਨਾਲ ਟੱਕਰ, 18 ਦੀ ਮੌਤ

Related Post