ED Recovers Huge Cash: ਝਾਰਖੰਡ 'ਚ ED ਨੂੰ ਬਰਾਮਦ ਹੋਇਆ ਨੋਟਾਂ ਦਾ ਢੇਰ, ਮੰਤਰੀ ਆਲਮਗੀਰ ਨਾਲ ਜੁੜੇ ਤਾਰ

ਨੋਟਾਂ ਦੀ ਗਿਣਤੀ ਕਰਨ ਲਈ ਬੈਂਕ ਤੋਂ ਕਰਮਚਾਰੀ ਅਤੇ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਚੋਣਾਂ ਦੌਰਾਨ ਨਕਦੀ ਦੀ ਬਰਾਮਦਗੀ ਕਾਰਨ ਸਿਆਸੀ ਹੰਗਾਮਾ ਵੀ ਤੈਅ ਹੈ।

By  Aarti May 6th 2024 09:30 AM -- Updated: May 6th 2024 12:12 PM

ED Recovers Huge Cash: ਲੋਕ ਸਭਾ ਚੋਣਾਂ ਦੌਰਾਨ ਝਾਰਖੰਡ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਵੱਡੀ ਸਫਲਤਾ ਮਿਲੀ ਹੈ। ਈਡੀ ਨੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਨਾਲ ਜੁੜੇ ਇੱਕ ਵਿਅਕਤੀ ਦੇ ਘਰੋਂ ਕਰੰਸੀ ਨੋਟਾਂ ਦਾ ਪਹਾੜ ਬਰਾਮਦ ਕੀਤਾ ਹੈ। ਇਹ ਰਕਮ ਕਰੋੜਾਂ ਵਿੱਚ ਹੋਣ ਦਾ ਅੰਦਾਜ਼ਾ ਹੈ।

ਨੋਟਾਂ ਦੀ ਗਿਣਤੀ ਕਰਨ ਲਈ ਬੈਂਕ ਤੋਂ ਕਰਮਚਾਰੀ ਅਤੇ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਚੋਣਾਂ ਦੌਰਾਨ ਨਕਦੀ ਦੀ ਬਰਾਮਦਗੀ ਕਾਰਨ ਸਿਆਸੀ ਹੰਗਾਮਾ ਵੀ ਤੈਅ ਹੈ। ਇਹ ਵੀ ਦਿਲਚਸਪ ਇਤਫ਼ਾਕ ਹੈ ਕਿ ਦੋ ਸਾਲ ਪਹਿਲਾਂ ਇਸੇ ਦਿਨ ਆਈਏਐਸ ਪੂਜਾ ਸਿੰਘਲ ਦੇ ਘਰ ਛਾਪਾ ਮਾਰਿਆ ਗਿਆ ਸੀ ਅਤੇ 17 ਕਰੋੜ ਰੁਪਏ ਬਰਾਮਦ ਹੋਏ ਸਨ।


ਈਡੀ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ

ਈਡੀ ਦੀ ਟੀਮ ਰਾਂਚੀ 'ਚ ਇਕ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਨ੍ਹਾਂ ਦੇ ਨੌਕਰ ਜਹਾਂਗੀਰ ਦੇ ਘਰ ਵੀ ਈਡੀ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਜਹਾਂਗੀਰ ਦੇ ਘਰ 'ਚ ਇੰਨੀ ਜ਼ਿਆਦਾ ਨਕਦੀ ਮਿਲੀ ਕਿ ਉਹ ਵੀ ਦੇਖ ਕੇ ਦੰਗ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ 20-30 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।

ਕੌਣ ਹਨ ਆਲਮਗੀਰ ਆਲਮ

ਦੱਸ ਦਈਏ ਕਿ ਆਲਮਗੀਰ ਆਲਮ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਝਾਰਖੰਡ ਦੀ ਚੰਪਾਈ ਸੋਰੇਨ ਸਰਕਾਰ ਵਿੱਚ ਮੰਤਰੀ ਹਨ। ਇਸ ਤੋਂ ਪਹਿਲਾਂ ਉਹ ਹੇਮੰਤ ਸੋਰੇਨ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੇ ਹਨ। ਉਹ ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਹਨ।

ਇਹ ਹੈ ਮਾਮਲਾ

ਕਾਬਿਲੇਗੌਰ ਹੈ ਕਿ ਈਡੀ ਨੇ ਇਹ ਛਾਪੇਮਾਰੀ ਪੇਂਡੂ ਵਿਕਾਸ ਵਿਭਾਗ ਦੇ ਚੀਫ ਇੰਜਨੀਅਰ ਵਰਿੰਦਰ ਕੇ ਰਾਮ ਨਾਲ ਸਬੰਧਤ ਮਾਮਲੇ ਵਿੱਚ ਕੀਤੀ ਸੀ। ਵਰਿੰਦਰ ਕੇ ਰਾਮ ਨੂੰ ਫਰਵਰੀ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੇ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤੋਂ ਬਾਅਦ ਵਰਿੰਦਰ ਤੱਕ ਪਹੁੰਚ ਕੀਤੀ ਸੀ। ਹੁਣ ਨਕਦੀ ਦੀ ਬਰਾਮਦਗੀ ਤੋਂ ਬਾਅਦ ਈਡੀ ਇਸ ਮਾਮਲੇ 'ਚ ਕਈ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ।

ਇਹ ਵੀ ਪੜ੍ਹੋ: Delhi Records Hottest Day: ਦਿੱਲੀ 'ਚ 41.1 ਡਿਗਰੀ ਤੱਕ ਪਹੁੰਚਿਆ ਤਾਪਮਾਨ , ਸੀਜ਼ਨ ਦਾ ਸਭ ਤੋਂ ਗਰਮ ਦਿਨ ਕੀਤਾ ਗਿਆ ਦਰਜ

Related Post