Raj Kundra ED Raid: ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਘਰ ED ਦਾ ਛਾਪਾ, ਮੁੰਬਈ ਤੋਂ ਯੂਪੀ ਤੱਕ ਛਾਪੇਮਾਰੀ
Raj Kundra: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨਿਰਮਾਤਾ ਰਾਜ ਕੁੰਦਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਸਾਂਤਾ ਕਰੂਜ਼ ਸਥਿਤ ਅਭਿਨੇਤਰੀ ਦੇ ਘਰ 'ਤੇ ਕੀਤੀ ਗਈ।
Amritpal Singh
November 29th 2024 12:02 PM
Raj Kundra: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨਿਰਮਾਤਾ ਰਾਜ ਕੁੰਦਰਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਸਾਂਤਾ ਕਰੂਜ਼ ਸਥਿਤ ਅਭਿਨੇਤਰੀ ਦੇ ਘਰ 'ਤੇ ਕੀਤੀ ਗਈ। ਈਡੀ ਦੇ ਅਧਿਕਾਰੀ 29 ਨਵੰਬਰ ਨੂੰ ਸਵੇਰੇ 6 ਵਜੇ ਸ਼ਿਲਪਾ ਸ਼ੈੱਟੀ ਦੇ ਘਰ ਪਹੁੰਚੇ। ਇਹ ਛਾਪੇਮਾਰੀ ਅਸ਼ਲੀਲਤਾ ਦੇ ਮਾਮਲੇ ਵਿੱਚ ਕੀਤੀ ਗਈ ਹੈ।
ਹਾਲਾਂਕਿ, ਸਿਰਫ ਰਾਜ ਕੁੰਦਰਾ ਹੀ ਨਹੀਂ ਬਲਕਿ ਪੋਰਨੋਗ੍ਰਾਫੀ ਮਾਮਲੇ ਨਾਲ ਜੁੜੇ ਕਈ ਲੋਕਾਂ 'ਤੇ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਪੋਰਨੋਗ੍ਰਾਫੀ ਮਾਮਲੇ 'ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।