ਲੁਧਿਆਣਾ ਦੇ ਨਾਮੀ ਸ਼ਰਾਬ ਕਾਰੋਬਾਰੀ ਦੇ ਠਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ
ਲੁਧਿਆਣਾ : ਈਡੀ ਵੱਲੋਂ ਲੁਧਿਆਣਾ ਦੇ ਨਾਮੀ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਜੇ ਕਈ ਟਿਕਾਣਿਆ ਉੱਤੇ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਈਡੀ ਦੀਆਂ ਟੀਮਾਂ ਬਜਾਜ ਦੇ ਘਰ ਅਤੇ ਦਫ਼ਤਰਾਂ ਉੱਤੇ ਰੇਡ ਕਰਕੇ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ।
ਮੰਗਲਵਾਰ ਤੜਕੇ ਸ਼ੁਰੂ ਹੋਈ ਇਨਫੋਰਸਮੈਂਟ ਵਿਭਾਗ ਦੀ ਕਾਰਵਾਈ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪੁੱਜ ਕੇ ਦਫਤਰ ਆਉਣ ਜਾਣ ਵਾਲੀਆਂ ਨੂੰ ਬਾਹਰ ਹੀ ਰੋਕ ਦਿੱਤਾ। ਜਾਣਕਾਰੀ ਮੁਤਾਬਕ ਟੀਮ ਨੇ ਮੰਗਲਵਾਰ ਸਵੇਰੇ ਸ਼ਰਾਬ ਕਾਰੋਬਾਰੀ ਦੇ ਵੱਖ-ਵੱਖ ਬੈਂਕ ਖਾਤਿਆਂ ਅਤੇ ਕਾਰੋਬਾਰੀ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵੇਲੇ ਵਿਭਾਗ ਦੀ ਟੀਮ ਚੰਨੀ ਦੇ ਘਰ ਸਰਾਭਾ ਨਗਰ ਪੁੱਜੀ ਉਸ ਵੇਲੇ ਸਾਰਾ ਪਰਿਵਾਰ ਸੁੱਤਾ ਹੋਇਆ ਸੀ। ਜਦੋਂ ਟੀਮ ਨੇ ਉਠਾਇਆ ਤਾਂ ਘਰ ਦੇ ਬਾਹਰ ਪੁਲਿਸ ਤੈਨਾਤ ਵੇਖ ਕੇ ਪਰਵਾਰ ਨੂੰ ਕਾਰਵਾਈ ਦੀ ਭਿਣਕ ਲੱਗੀ। ਟੀਮ ਨੇ ਸ਼ਰਾਬ ਕਾਰੋਬਾਰੀ ਦੀਆਂ ਜਾਇਦਾਦਾਂ ਅਤੇ ਹੋਰ ਚੱਲ ਅਚੱਲ ਸੰਪਤੀ ਦਾ ਬਿਉਰਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਵਿਭਾਗ ਦੀ ਕਾਰਵਾਈ ਜਾਰੀ ਸੀ।ਮਿਲੀ ਜਾਣਕਾਰੀ ਮੁਤਾਬਿਕ ਅਧਿਕਾਰੀ ਉਨ੍ਹਾਂ ਤੋਂ ਵੀ ਪੁੱਛਗਿੱਛ ਕਰ ਰਹੇ ਹਨ।
ਇਸ ਤੋਂ ਪਹਿਲਾਂ 2019 ਵਿੱਚ, ਸੀਬੀਆਈ ਦੀ ਇੱਕ ਟੀਮ ਨੇ ਚੰਨੀ ਬਜਾਜ ਦੇ ਕਈ ਰਿਹਾਇਸ਼ੀ ਅਤੇ ਕਾਰੋਬਾਰੀ ਸਥਾਨਾਂ 'ਤੇ ਛਾਪੇਮਾਰੀ ਕੀਤੀ ਸੀ। ਬਜਾਜ ਦੇ ਸਰਾਭਾ ਨਗਰ, ਮਾਡਲ ਟਾਊਨ ਅਤੇ ਸ਼ਾਸਤਰੀ ਨਗਰ ਦੇ ਅਹਾਤੇ 'ਤੇ ਲਗਭਗ 50 ਕਰੋੜ ਰੁਪਏ ਦੇ ਬੈਂਕ ਡਿਫਾਲਟ ਲਈ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ।
ਅਪਡੇਟ ਜਾਰੀ....