Zira liquor factory: ED ਦੀ ਪੰਜਾਬ ’ਚ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਰੇਡ

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਇਹ ਈਡੀ ਦੀ ਟੀਮ ਹੈ ਅਤੇ ਦਫਤਰ ’ਚ ਕਾਗਜਾਚ ਖੰਗਾਲ ਰਹੀ ਹੈ। ਜਿਸ ਕਾਰਨ ਕਿਸੇ ਵੀ ਫੈਕਟਰੀ ਦੇ ਕੋਲ ਅਤੇ ਅੰਦਰ ਆਉਣ ਨਹੀਂ ਦਿੱਤਾ ਗਿਆ।

By  Aarti July 16th 2024 11:20 AM
Zira liquor factory: ED ਦੀ ਪੰਜਾਬ ’ਚ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਰੇਡ

Zira liquor factory: ਫਿਰੋਜ਼ਪੁਰ ਦੀ ਜੀਰਾ ਸ਼ਰਾਬ ਫੈਕਟਰੀ ’ਚ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਈਡੀ ਦੀ ਕਰੀਬ ਅੱਠ ਗੱਡੀਆਂ ਤੜਕਸਾਰ ਦੀਪ ਮਲਹੋਤਰਾ ਦੀ ਜੀਰਾ ਮਾਲਬੋਰਸ ਸ਼ਰਾਬ ਫੈਕਟਰੀ ’ਚ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਵੱਲੋਂ ਫੈਕਟਰੀ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ। 

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਇਹ ਈਡੀ ਦੀ ਟੀਮ ਹੈ ਅਤੇ ਦਫਤਰ ’ਚ ਕਾਗਜਾਚ ਖੰਗਾਲ ਰਹੀ ਹੈ। ਜਿਸ ਕਾਰਨ ਕਿਸੇ ਵੀ ਫੈਕਟਰੀ ਦੇ ਕੋਲ ਅਤੇ ਅੰਦਰ ਆਉਣ ਨਹੀਂ ਦਿੱਤਾ ਗਿਆ। ਸ਼ਰਾਬ ਕਾਰੋਬਾਰੀ ਅਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਵੀ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ। ਫਰੀਦਕੋਟ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲੇ ਤੱਕ ਈਡੀ ਦੀ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਹੈ।   

ਜਿਕਰਯੋਗ ਹੈ ਕਿ ਦੀਪ ਮਲਹੋਤਰਾ ਵੱਡੇ ਸ਼ਰਾਬ ਕਾਰੋਬਾਰੀ ਹਨ ਅਤੇ ਫਰੀਦਕੋਟ ਵਿਧਾਨ ਸਭਾ ਤੋਂ 2012 ਤੋਂ 2017 ਤੱਕ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। 

ਇਹ ਵੀ ਪੜ੍ਹੋ: Jammu And Kashmir Encounter: ਡੋਡਾ 'ਚ ਅੱਤਵਾਦੀਆਂ ਨਾਲ ਮੁਠਭੇੜ, ਫੌਜ ਦੇ ਇਕ ਅਧਿਕਾਰੀ ਸਮੇਤ 4 ਜਵਾਨ ਸ਼ਹੀਦ

Related Post