ਗ੍ਰਿਫਤਾਰੀ ਮਗਰੋਂ ED ਲਾਕਅੱਪ ’ਚ ਕੇਜਰੀਵਾਲ ਨੇ ਬਿਤਾਈ ਰਾਤ; ਅੱਜ ਕੋਰਟ ’ਚ ਹੋਵੇਗੀ ਪੇਸ਼ੀ, AAP ਕਰੇਗੀ ਪ੍ਰਦਰਸ਼ਨ

Delhi CM Arvind Kejriwal Arrest Updates: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਦੀ ਸ਼ਾਮ ਨੂੰ ਸੀਐਮ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਈਡੀ ਦੀ ਟੀਮ ਨੇ ਉਨ੍ਹਾਂ ਨੂੰ 10ਵੀਂ ਵਾਰ ਸੰਮਨ ਦੇਣ ਆਈ ਸੀ।
ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਨੂੰ ਈਡੀ ਦਫਤਰ ਲਿਜਾਇਆ ਗਿਆ। ਆਰਐਮਐਲ ਹਸਪਤਾਲ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਕੇਜਰੀਵਾਲ ਦਾ ਮੈਡੀਕਲ ਕੀਤਾ। ਕੇਜਰੀਵਾਲ ਨੇ ਈਡੀ ਦੇ ਲਾਕਅੱਪ 'ਚ ਰਾਤ ਕੱਟੀ। ਅੱਜ 'ਆਪ' ਵੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰੇਗੀ।
ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੈਡੀਕਲ ਜਾਂਚ ਲਈ ਡਾਕਟਰਾਂ ਦੀ ਟੀਮ ਈਡੀ ਦਫ਼ਤਰ ਪਹੁੰਚੀ।
ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਦਾ ਪ੍ਰਦਰਸ਼ਨ
ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਆਈਟੀਓ ਸਥਿਤ ਭਾਜਪਾ ਦਫਤਰ ਦੇ ਬਾਹਰ ਪ੍ਰਦਰਸ਼ਨ ਕਰੇਗੀ।
ਸ਼ਰਾਬ ਨੀਤੀ ਕੇਸ ਵਿੱਚ ਹੁਣ ਤੱਕ ਦੀਆਂ ਗ੍ਰਿਫ਼ਤਾਰੀਆਂ
1: ਵਿਜੇ ਨਾਇਰ
2: ਅਭਿਸ਼ੇਕ ਬੋਇਨਪੱਲੀ
3: ਸਮੀਰ ਮਹਿੰਦਰੂ
4: ਪੀ ਸਰਥ ਚੰਦਰ
5: ਬਿਨਯ ਬਾਬੂ
6: ਅਮਿਤ ਅਰੋੜਾ
7: ਗੌਤਮ ਮਲਹੋਤਰਾ
8: ਰਾਘਵ ਮੰਗੂਤਾ
9: ਰਾਜੇਸ਼ ਜੋਸ਼ੀ
10: ਅਮਨ ਢੱਲ
11: ਅਰੁਣ ਪਿੱਲੈ
12: ਮਨੀਸ਼ ਸਿਸੋਦੀਆ
13: ਦਿਨੇਸ਼ ਅਰੋੜਾ
14: ਸੰਜੇ ਸਿੰਘ
15: ਕੇ. ਕਵਿਤਾ
ਇਹ ਵੀ ਪੜ੍ਹੋ: ਦਿੱਲੀ CM ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ, ਦਿੱਲੀ ਸ਼ਰਾਬ ਘੁਟਾਲਾ ਮਾਮਲੇ 'ਚ ED ਦੀ ਵੱਡੀ ਕਾਰਵਾਈ