International Drug Smuggler News : ਪਿਓ ਵੇਚਦਾ ਸੀ ਚਾਹ ਅਤੇ ਪੁੱਤ ਬਣਿਆ ਅੰਤਰਰਾਸ਼ਟਰੀ ਡਰੱਗ ਸਮੱਗਲਰ, ਈਡੀ ਕੋਲ 6 ਦਿਨ ਦੇ ਰਿਮਾਂਡ ’ਤੇ
ਦੱਸ ਦਈਏ ਕਿ ਈਡੀ ਨੇ ਨਸ਼ਾ ਤਸਕਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅਕਸ਼ੈ ਛਾਬੜਾ ਨੂੰ 6 ਦਿਨ ਦੇ ਰਿਮਾਂਡ ’ਤੇ ਲਿਆ ਹੈ। ਜਲੰਧਰ ਪੁਲਿਸ ਅਤੇ ਈਡੀ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ।

International Drug Smuggler News : ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ੇ ਵਿਰੁੱਧ ਮੁਹਿੰਮ ਚਲਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਜਵਾਨੀ ਨਸ਼ੇ ਦੀ ਦਲਦਲ ’ਚ ਫਸਦੇ ਜਾ ਰਹੇ ਹਨ। ਜਿਸ ਕਾਰਨ ਕਈ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ ਹਨ। ਇਨ੍ਹਾਂ ਹੀ ਨਹੀਂ ਪੰਜਾਬ ’ਚ ਨਸ਼ੇ ਦੀ ਤਸਕਰੀ ਵੀ ਘੱਟ ਨਹੀਂ ਹੋ ਰਹੀ ਹੈ। ਪਰ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਮੁਤਾਬਿਕ ਇੱਕ ਚਾਹ ਵੇਚਣ ਵਾਲੇ ਵਿਅਕਤੀ ਦੀ ਪੁੱਤ ਅੰਤਰਰਾਸ਼ਟਰੀ ਡਰੱਗ ਸਮਗਲਰ ਬਣ ਗਿਆ। ਅੰਤਰਰਾਸ਼ਟਰੀ ਡਰੱਗ ਸਮਗਲਰ ਦਾ ਨਾਂ ਅਕਸ਼ੈ ਛਾਬੜਾ ਹੈ।
ਦੱਸ ਦਈਏ ਕਿ ਈਡੀ ਨੇ ਨਸ਼ਾ ਤਸਕਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅਕਸ਼ੈ ਛਾਬੜਾ ਨੂੰ 6 ਦਿਨ ਦੇ ਰਿਮਾਂਡ ’ਤੇ ਲਿਆ ਹੈ। ਜਲੰਧਰ ਪੁਲਿਸ ਅਤੇ ਈਡੀ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ। ਜਲੰਧਰ ਪੁਲਿਸ ਨੇ ਐਪਲੀਕੇਸ਼ਨ ਜਰੀਏ ਡਿਬਰੂਗੜ੍ਹ ਜੇਲ੍ਹ ਤੋਂ ਅਕਸ਼ੈ ਛਾਬੜਾ ਨੂੰ ਜਲੰਧਰ ਕੋਰਟ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਈਡੀ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੰਜ ਦਾ ਰਿਮਾਂਡ ਹਾਸਿਲ ਕਰ ਲਿਆ।
ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ’ਚ 25 ਤੋਂ ਵੱਧ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਇਲਾਵਾ ਹੋਰ ਸੂਬਿਆਂ ’ਚ ਵੀ ਈਡੀ ਨੇ ਛਾਪੇਮਾਰੀ ਕੀਤੀ ਹੈ। ਇਸੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਦੇ ਕੋਲੋਂ ਵੀ ਈਡੀ ਵੱਲੋਂ ਰੇਡ ਕਰਕੇ ਪੁੱਛਗਿੱਛ ਕੀਤੀ ਗਈ। ਪੂਰਾ ਮਾਮਲਾ 150 ਤੋਂ 180 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਅਕਸ਼ੈ ਛਾਬੜਾ ਵੱਲੋਂ ਗਲਤ ਢੰਗ ਨਾਲ ਅਫਗਾਨਿਸਤਾਨ ਤੋਂ ਅਨਾਰ ਦੇ ਜੂਸ ਅਤੇ ਟਮਾਟੋ ਸੋਸ ਦੇ ਪੈਕਟਾਂ ਦੇ ਰਾਹੀਂ ਹੈਰੋਇਨ ਮੰਗਾਈ ਗਈ ਸੀ। ਹੁਣ ਇਸ ਮਾਮਲੇ ਦੇ ਵਿੱਚ 7 ਅਪ੍ਰੈਲ ਨੂੰ ਈਡੀ ਵੱਲੋਂ ਜਲੰਧਰ ਕੋਰਟ ਵਿਖੇ ਅਕਸ਼ੇ ਛਾਪੜਾ ਨੂੰ ਪੇਸ਼ ਕੀਤਾ ਜਾਵੇਗਾ। ਅਕਸੈ ਛਾਬੜਾ ’ਤੇ ਐਨਡੀਪੀਐਸ ਲਾਇਆ ਗਿਆ ਹੈ ਅਤੇ ਐਨਸੀਬੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ। ਇਹ ਕਾਰਵਾਈ ਧਾਰਾ 8,8A,21,23,25,27A,27B,28,29, 60 ਅਤੇ 62 ਦੇ ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ : Sukhbir Singh Badal Attack : ਸੁਖਬੀਰ ਸਿੰਘ ਬਾਦਲ ਦੇ ਬਿਆਨ ਦਰਜ ਕਰਨ ਲਈ ਤਿਆਰ ਹੋਈ ਪੰਜਾਬ ਸਰਕਾਰ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ