ਇੱਕ ਹੋਰ AAP ਵਿਧਾਇਕ ’ਤੇ ED ਦਾ ਸ਼ਿਕੰਜਾ, ਅਮਾਨਤੁੱਲਾ ਖਾਨ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ
ਹਾਲਾਂਕਿ ਹੁਣ ਪੁਲਿਸ ਅਤੇ ਅਰਧ ਸੈਨਿਕ ਬਲ ਵੀ ਮੌਕੇ 'ਤੇ ਮੌਜੂਦ ਹਨ। ਇਸ ਦੇ ਨਾਲ ਹੀ ਉਸ ਦੀ ਗਲੀ ਵਿੱਚ ਸਥਾਨਕ ਲੋਕਾਂ ਅਤੇ ਮੀਡੀਆ ਦਾ ਇਕੱਠ ਵੀ ਹੋ ਗਿਆ ਹੈ।
AAP MLA Amanatullah Khan : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੇ ਅੱਜ ਦਾਅਵਾ ਕੀਤਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਉਸ ਨੇ ਕਾਫੀ ਦੇਰ ਤੱਕ ਈਡੀ ਅਧਿਕਾਰੀਆਂ ਲਈ ਆਪਣੇ ਘਰ ਦਾ ਗੇਟ ਨਹੀਂ ਖੋਲ੍ਹਿਆ ਪਰ ਬਾਅਦ ਵਿੱਚ ਈਡੀ ਦੀ ਟੀਮ ਨੂੰ ਘਰ ਅੰਦਰ ਜਾਣ ਦਿੱਤਾ।
ਹਾਲਾਂਕਿ ਹੁਣ ਪੁਲਿਸ ਅਤੇ ਅਰਧ ਸੈਨਿਕ ਬਲ ਵੀ ਮੌਕੇ 'ਤੇ ਮੌਜੂਦ ਹਨ। ਇਸ ਦੇ ਨਾਲ ਹੀ ਉਸ ਦੀ ਗਲੀ ਵਿੱਚ ਸਥਾਨਕ ਲੋਕਾਂ ਅਤੇ ਮੀਡੀਆ ਦਾ ਇਕੱਠ ਵੀ ਹੋ ਗਿਆ ਹੈ। 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੇ ਈਡੀ ਦੀ ਇਸ ਕਾਰਵਾਈ ਨੂੰ ਗੁੰਡਾਗਰਦੀ ਕਰਾਰ ਦਿੱਤਾ ਹੈ। 'ਆਪ' ਵਿਧਾਇਕ 'ਤੇ ਦਿੱਲੀ ਵਕਫ਼ ਬੋਰਡ 'ਚ ਕਥਿਤ ਘਪਲੇ ਦਾ ਦੋਸ਼ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤੀ ਅਤੇ ਲਿਖਿਆ ਕਿ ਅੱਜ ਸਵੇਰੇ ਹੀ ਤਾਨਾਸ਼ਾਹ ਦੇ ਹੁਕਮਾਂ 'ਤੇ, ਉਸਦੀ ਕਠਪੁਤਲੀ ਈਡੀ ਮੇਰੇ ਘਰ ਪਹੁੰਚੀ ਹੈ। ਤਾਨਾਸ਼ਾਹ ਮੈਨੂੰ ਅਤੇ 'ਆਪ' ਨੇਤਾਵਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਕੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨਾ ਗੁਨਾਹ ਹੈ? ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ?
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਈਡੀ ਲਈ ਇਹ ਸਿਰਫ ਕੰਮ ਬਚਿਆ ਹੈ। ਭਾਜਪਾ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਓ ਅਤੇ ਤੋੜ ਦੋ ਜਿਹੜੇ ਨਾ ਟੁੱਟਣ ਅਤੇ ਨਾ ਦੱਬਣ ਉਨ੍ਹਾਂ ਨੂੰ ਜੇਲ੍ਹ ’ਚ ਕੈਦ ਕਰ ਦਿੱਤਾ ਜਾਵੇ। 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਕਾਰਵਾਈ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਛਾਪਾ ਮਾਰਨ ਲਈ ਤੜਕੇ ਹੀ ਘਰ ਪਹੁੰਚ ਗਏ। ਅਮਾਨਤੁੱਲਾ ਖਾਨ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਪਰ ਮੋਦੀ ਦੀ ਤਾਨਾਸ਼ਾਹੀ ਅਤੇ ਈਡੀ ਦੀ ਗੁੰਡਾਗਰਦੀ ਦੋਵੇਂ ਜਾਰੀ ਹਨ।
ਕਾਬਿਲੇਗੌਰ ਹੈ ਕਿ ਭਾਸ਼ਾ ਦੇ ਮੁਤਾਬਕ ਈਡੀ ਦਿੱਲੀ ਵਕਫ਼ ਬੋਰਡ ਵਿੱਚ ਭਰਤੀ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਇੱਕ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਖਾਨ ਖਿਲਾਫ ਈਡੀ ਦਾ ਮਾਮਲਾ ਸੀਬੀਆਈ ਦੀ ਐਫਆਈਆਰ ਅਤੇ ਤਿੰਨ ਪੁਲਿਸ ਸ਼ਿਕਾਇਤਾਂ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : Satyapal Malik : ‘ਕੰਗਨਾ ਰਣੌਤ ਰਾਜਨੀਤੀ 'ਚ ਨਾਬਾਲਗ, ਉਸ ਨੂੰ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਹੈ’