Black Rice Benefits: ਕਾਲੇ ਚੌਲ ਖਾਣ ਨਾਲ ਸਿਹਤ ਨੂੰ ਮਿਲਦੇ ਹਨ ਇਹ ਹੈਰਾਨ ਕਰ ਦੇਣ ਵਾਲੇ ਫਾਇਦੇ

ਜੇਕਰ ਤੁਸੀਂ ਆਪਣੇ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਅਤੇ ਚਾਹੁਣ ਦੇ ਬਾਵਜੂਦ ਵੀ ਚੌਲਾਂ ਨੂੰ ਆਪਣੀ ਖੁਰਾਕ ਤੋਂ ਬਾਹਰ ਨਹੀਂ ਕਰ ਪਾ ਰਹੇ ਹੋ, ਤਾਂ ਕਾਲੇ ਚੌਲ ਤੁਹਾਡੇ ਵਰਗੇ ਚੌਲ ਪ੍ਰੇਮੀਆਂ ਲਈ ਵਧੀਆ ਵਿਕਲਪ ਹੋ ਸਕਦੇ ਹਨ।

By  Aarti September 2nd 2023 03:44 PM

Black Rice Benefits: ਜੇਕਰ ਤੁਸੀਂ ਆਪਣੇ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਅਤੇ ਚਾਹੁਣ ਦੇ ਬਾਵਜੂਦ ਵੀ ਚੌਲਾਂ ਨੂੰ ਆਪਣੀ ਖੁਰਾਕ ਤੋਂ ਬਾਹਰ ਨਹੀਂ ਕਰ ਪਾ ਰਹੇ ਹੋ, ਤਾਂ ਕਾਲੇ ਚੌਲ ਤੁਹਾਡੇ ਵਰਗੇ ਚੌਲ ਪ੍ਰੇਮੀਆਂ ਲਈ ਵਧੀਆ ਵਿਕਲਪ ਹੋ ਸਕਦੇ ਹਨ। ਕਾਲੇ ਚੌਲ ਐਂਟੀਆਕਸੀਡੈਂਟ ਅਤੇ ਐਂਟੀ-ਕਾਰਸੀਨੋਜਨਿਕ ਏਜੰਟ ਗੁਣਾਂ ਦੇ ਨਾਲ ਪ੍ਰੋਟੀਨ, ਆਇਰਨ ਅਤੇ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ। ਜੋ ਵਿਅਕਤੀ ਨੂੰ ਨਾ ਸਿਰਫ਼ ਭਾਰ ਘਟਾਉਣ ਵਿਚ ਮਦਦ ਕਰਦਾ ਹੈ, ਸਗੋਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿਚ ਵੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕਾਲੇ ਚੌਲਾਂ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਸਿਹਤ ਨੂੰ ਕੀ-ਕੀ ਫਾਇਦੇ ਹੁੰਦੇ ਹਨ।

ਭਾਰ ਘਟਾਉਣ 'ਚ ਫਾਇਦੇਮੰਦ : 

ਕਾਲੇ ਚਾਵਲ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਜੋ ਭਾਰ ਘਟਾਉਣ ਦੇ ਨਾਲ-ਨਾਲ ਸਰੀਰ ਨੂੰ ਪਤਲਾ ਰੱਖਣ 'ਚ ਵੀ ਮਦਦ ਕਰਦਾ ਹੈ। ਜਿੰਮ, ਯੋਗਾ ਅਤੇ ਕਸਰਤ ਕਰਨ ਵਾਲੇ ਲੋਕਾਂ ਲਈ ਕਾਲੇ ਚੌਲਾਂ ਦਾ ਸੇਵਨ ਫਾਇਦੇਮੰਦ ਹੋ ਸਕਦਾ ਹੈ।

ਦਿਲ ਦੀ ਸਿਹਤ ਲਈ ਫਾਇਦੇਮੰਦ : 

ਕਾਲੇ ਚੌਲਾਂ 'ਚ ਮੌਜੂਦ ਐਂਟੀਆਕਸੀਡੈਂਟ ਗੁਣ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਲੇ ਚੌਲਾਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਵਧਦਾ ਹੈ ਅਤੇ ਖਰਾਬ ਕੋਲੈਸਟ੍ਰਾਲ ਘੱਟ ਹੁੰਦਾ ਹੈ। ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਵਧਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਐਂਟੀਆਕਸੀਡੈਂਟਸ ਨਾਲ ਭਰਪੂਰ : 

ਸਰੀਰ ਵਿੱਚ ਮੌਜੂਦ ਐਂਟੀਆਕਸੀਡੈਂਟ ਫਰੀ ਰੈਡੀਕਲਸ ਤੋਂ ਬਚਾ ਕੇ ਕਈ ਬਿਮਾਰੀਆਂ ਜਿਵੇਂ ਕਿ ਗਠੀਆ, ਦਿਲ ਦੀ ਬਿਮਾਰੀ, ਅਲਜ਼ਾਈਮਰ ਰੋਗ ਦੇ ਖਤਰੇ ਨੂੰ ਘੱਟ ਕਰ ਸਕਦੇ ਹਨ। ਕਾਲੇ ਚੌਲ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ। ਯਾਦਦਾਸ਼ਤ ਨੂੰ ਸੁਧਾਰਨ ਦੇ ਨਾਲ, ਇਹ ਵਿਅਕਤੀ ਦੀ ਪ੍ਰਤੀਰੋਧਕ ਸਮਰੱਥਾ ਨੂੰ ਬਿਹਤਰ ਬਣਾਏ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।

ਅੱਖਾਂ ਲਈ ਫਾਇਦੇਮੰਦ : 

ਕਾਲੇ ਚੌਲਾਂ ਵਿੱਚ ਪਾਏ ਜਾਣ ਵਾਲੇ ਲੂਟੀਨ ਅਤੇ ਜ਼ੈਕਸੈਂਥਿਨ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰ ਸਕਦੇ ਹਨ। ਕਾਲੇ ਚੌਲਾਂ ਵਿੱਚ ਮੌਜੂਦ ਐਂਥੋਸਾਇਨਿਨ ਅੱਖਾਂ ਲਈ ਚੰਗਾ ਮੰਨਿਆ ਜਾਂਦਾ ਹੈ। ਕਾਲੇ ਚੌਲਾਂ ਦਾ ਨਿਯਮਤ ਸੇਵਨ ਮੋਤੀਆਬਿੰਦ ਅਤੇ ਡਾਇਬੀਟਿਕ ਰੈਟੀਨੋਪੈਥੀ ਦੇ ਜੋਖਮ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।

ਸੋਜ਼ਸ਼ ਲਈ ਫਾਇਦੇਮੰਦ : 

ਸੋਜ ਦੀ ਸਮੱਸਿਆ 'ਚ ਵੀ ਕਾਲੇ ਚੌਲਾਂ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇੱਕ ਖੋਜ ਵਿੱਚ, ਖੋਜਕਰਤਾਵਾਂ ਨੇ ਪਾਇਆ ਹੈ ਕਿ ਕਾਲੇ ਚੌਲਾਂ ਦੇ ਛਿਲਕੇ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ (ਸੋਜ ਨੂੰ ਘਟਾਉਣ) ਗੁਣ ਪੁਰਾਣੀ ਸੋਜ ਦੀ ਸਮੱਸਿਆ ਨੂੰ ਰੋਕਣ ਅਤੇ ਰਾਹਤ ਦੇਣ ਲਈ ਕੰਮ ਕਰ ਸਕਦੇ ਹਨ।

ਡਿਸਕਲੇਮਰ : 

ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

-ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: Cashew Milk Benefits : ਭਾਰ ਘਟਾਉਣ 'ਚ ਮਦਦਗਾਰ ਹੈ ਕਾਜੂ ਦਾ ਦੁੱਧ

Related Post