Cooling Foods: ਗਰਮੀਆਂ ਦੇ ਮੌਸਮ 'ਚ ਆਪਣੇ ਸਰੀਰ ਨੂੰ ਠੰਢਾ ਅਤੇ ਸਿਹਤਮੰਦ ਰੱਖਣ ਲਈ ਖਾਓ ਇਹ ਚੀਜ਼ਾਂ, ਮਿਲੇਗਾ ਫਾਇਦਾ

ਮਾਹਿਰਾਂ ਮੁਤਾਬਕ ਹੀਟ ਸਟ੍ਰੋਕ ਤੋਂ ਬਚਣ ਲਈ ਸਿਹਤਮੰਦ ਚੀਜ਼ਾਂ ਖਾਓ, ਜੋ ਸਰੀਰ ਨੂੰ ਠੰਢਾ ਰੱਖਣ ਦੇ ਨਾਲ-ਨਾਲ ਹਾਈਡਰੇਟ ਰੱਖਦੀਆਂ ਹਨ।

By  Aarti June 10th 2024 05:14 PM

Cooling Foods: ਗਰਮੀਆਂ ਦੇ ਮੌਸਮ 'ਚ ਲੋਕਾਂ ਲਈ ਗਰਮ ਹਵਾਵਾਂ ਅਤੇ ਤੇਜ਼ ਧੁੱਪ ਕਾਰਨ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਰ ਅਜਿਹੇ ਕੁਝ ਨੁਸਖਿਆਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕੇ। ਮਾਹਿਰਾਂ ਮੁਤਾਬਕ ਹੀਟ ਸਟ੍ਰੋਕ ਤੋਂ ਬਚਣ ਲਈ ਸਿਹਤਮੰਦ ਚੀਜ਼ਾਂ ਖਾਓ, ਜੋ ਸਰੀਰ ਨੂੰ ਠੰਢਾ ਰੱਖਣ ਦੇ ਨਾਲ-ਨਾਲ ਹਾਈਡਰੇਟ ਰੱਖਦੀਆਂ ਹਨ। 

ਅਜਿਹੇ 'ਚ ਜੇਕਰ ਤੁਸੀਂ ਸਰੀਰ ਨੂੰ ਠੰਢਾ ਰੱਖਣ ਲਈ ਕੁਝ ਲੱਭ ਰਹੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦਸਾਂਗੇ, ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਸਰੀਰ ਨੂੰ ਠੰਡਾ ਰੱਖ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ


ਖੀਰਾ : 

ਜੇਕਰ ਤੁਸੀਂ ਗਰਮੀਆਂ ਦੇ ਮੌਸਮ 'ਚ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਖੀਰੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਅਤੇ ਬੀ ਦੇ ਨਾਲ-ਨਾਲ ਹੋਰ ਕਈ ਪੋਸ਼ਕ ਤੱਤ ਪਾਏ ਜਾਣਦੇ ਹਨ। ਨਾਲ ਹੀ ਇਸ 'ਚ ਘੱਟ ਮਾਤਰਾ 'ਚ ਕੈਲੋਰੀ ਹੁੰਦੀ ਹੈ, ਜੋ ਸਰੀਰ ਨੂੰ ਠੰਡਾ ਅਤੇ ਹਾਈਡਰੇਟ ਰੱਖਣ ਦਾ ਕੰਮ ਕਰਦਾ ਹੈ।


ਟਮਾਟਰ : 

ਗਰਮੀਆਂ ਦੇ ਮੌਸਮ 'ਚ ਤੁਸੀਂ ਟਮਾਟਰ ਦਾ ਸੇਵਨ ਕਰਕੇ ਵੀ ਆਪਣੇ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟਿੰਗ ਰੱਖ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਗੁਣ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਸੋਜ ਨੂੰ ਹੋਣ ਤੋਂ ਰੋਕਦਾ ਹੈ। 


ਦਹੀਂ : 

ਜਿਵੇ ਤੁਸੀਂ ਜਾਣਦੇ ਹੋ ਕਿ ਤੁਸੀਂ ਦਹੀ ਤੋਂ ਰਾਇਤਾ ਅਤੇ ਲੱਸੀ ਵਰਗੇ ਡ੍ਰਿੰਕ ਤਿਆਰ ਕੀਤੇ ਜਾ ਸਕਦੇ ਹਨ। ਦਸ ਦਈਏ ਕਿ ਦਹੀਂ ਇੱਕ ਪ੍ਰੋਬਾਇਓਟਿਕ ਹੈ। ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ ਅਤੇ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ।


ਨਾਰੀਅਲ ਪਾਣੀ : 

ਮਾਹਿਰਾਂ ਮੁਤਾਬਕ ਹੀਟ ਸਟ੍ਰੋਕ ਤੋਂ ਬਚਣ ਲਈ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ। ਇਸ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ 'ਚ ਭਰਪੂਰ ਮਾਤਰਾ 'ਚ ਇਲੈਕਟ੍ਰੋਲਾਈਟ ਹੁੰਦਾ ਹੈ। ਦਸ ਦਈਏ ਕਿ ਗਰਮੀਆਂ ਤੋਂ ਪਰੇਸ਼ਾਨ ਲੋਕਾਂ ਨੂੰ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਜੋ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਸਰੀਰ 'ਚ ਸੋਡੀਅਮ ਅਤੇ ਪੋਟਾਸ਼ੀਅਮ ਦਾ ਸੰਤੁਲਨ ਬਣਾਏ ਰੱਖਣ 'ਚ ਮਦਦ ਕਰਦਾ ਹੈ।


ਪੁਦੀਨਾ : 

ਵੈਸੇ ਤਾਂ ਪੁਦੀਨੇ ਦੇ ਪੱਤਿਆਂ ਦੀ ਵਰਤੋਂ ਚਟਨੀ ਲਈ ਪ੍ਰਸਿੱਧ ਹੈ। ਪਰ ਤੁਸੀਂ ਪੁਦੀਨੇ ਦਾ ਬਣਿਆ ਪਾਣੀ ਵੀ ਪੀ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਸਰੀਰ 'ਚ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post