Foods For Fatty Liver : ਫੈਟੀ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਚੀਜ਼ਾਂ, ਮਿਲੇਗਾ ਫਾਇਦਾ

ਜੇਕਰ ਤੁਹਾਨੂੰ ਵੀ ਫੈਟੀ ਲੀਵਰ ਦੀ ਸਮੱਸਿਆ ਹੈ ਤਾ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਪੜ੍ਹੋ ਪੂਰੀ ਜਾਣਕਾਰੀ...

By  Dhalwinder Sandhu July 27th 2024 10:12 AM

Foods For Fatty Liver : ਲੀਵਰ ਨਾਲ ਜੁੜੀਆਂ ਬਿਮਾਰੀਆਂ 'ਚੋਂ ਫੈਟੀ ਲੀਵਰ ਸਭ ਤੋਂ ਆਮ ਹੈ। ਇਸ 'ਚ ਲੀਵਰ 'ਚ ਜ਼ਿਆਦਾ ਮਾਤਰਾ 'ਚ ਫੈਟ ਜਮਾ ਹੋ ਜਾਂਦਾ ਹੈ, ਜਿਸ ਕਾਰਨ ਲੀਵਰ ਦੇ ਕੰਮਕਾਜ 'ਚ ਸਮੱਸਿਆ ਆਉਣ ਲੱਗਦੀ ਹੈ ਵੈਸੇ ਤਾਂ ਇਸ ਦੇ ਪਿੱਛੇ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗ਼ਲਤ ਆਦਤਾਂ ਹੁੰਦੀਆਂ ਹਨ। ਮਾਹਿਰਾਂ ਮੁਤਾਬਕ ਇਸ ਨੂੰ ਨਾਨ-ਅਲਕੋਹਲਿਕ ਫੈਟੀ ਲਿਵਰ ਕਿਹਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਫੈਟੀ ਲੀਵਰ ਦੀ ਸਮੱਸਿਆ ਹੈ ਤਾ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ 'ਚ ਭੋਜਨ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਫੈਟੀ ਲੀਵਰ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ ਤਾਂ ਆਓ ਜਾਣਦੇ ਹਾਂ ਉਨ੍ਹਾਂ ਭੋਜਨਾਂ ਬਾਰੇ 

ਪਪੀਤਾ (Papaya)

ਪਪੀਤੇ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕਿਉਕਿ ਇਸ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਨਾਲ ਹੀ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਪਪੀਤਾ ਲੀਵਰ ਨੂੰ ਡੀਟੌਕਸਫਾਈ ਕਰਨ 'ਚ ਵੀ ਮਦਦ ਕਰਦਾ ਹੈ, ਜੋ ਫੈਟੀ ਲਿਵਰ ਨੂੰ ਠੀਕ ਕਰਨ 'ਚ ਬਹੁਤ ਮਦਦ ਕਰਦਾ ਹੈ।

ਬ੍ਰੋਕਲੀ (Broccoli)

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਬ੍ਰੋਕਲੀ 'ਚ ਭਰਪੂਰ ਮਾਤਰਾ 'ਚ ਸਲਫੋਫੇਨ, ਫਾਈਬਰ, ਵਿਟਾਮਿਨ ਕੇ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਕਈ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ। ਨਾਲ ਹੀ ਇਸ ਦਾ ਸੇਵਨ ਕਰਨ ਨਾਲ ਨਾਲ ਫੈਟੀ ਲਿਵਰ ਨੂੰ ਠੀਕ ਕਰਨ 'ਚ ਵੀ ਮਦਦ ਮਿਲਦੀ ਹੈ।

ਅਖਰੋਟ (walnut)

ਮਾਹਿਰਾਂ ਮੁਤਾਬਕ ਫੈਟੀ ਲੀਵਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਖਰੋਟ ਦਾ ਸੇਵਨ ਕੀਤਾ ਜਾ ਸਕਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਸ ਨੂੰ ਸਿਹਤਮੰਦ ਫੈਟ ਮੰਨਿਆ ਜਾਂਦਾ ਹੈ। 

ਹਰੀਆਂ ਪੱਤੇਦਾਰ ਸਬਜ਼ੀਆਂ  (Green leafy vegetables)

ਹਰੇ ਪੱਤੇਦਾਰ ਸਬਜ਼ੀਆਂ 'ਚ ਭਰਪੂਰ ਮਾਤਰਾ 'ਚ ਫਾਈਬਰ ਦੇ ਨਾਲ-ਨਾਲ ਐਂਟੀਆਕਸੀਡੈਂਟ ਗੁਣ ਪਾਏ ਜਾਣਦੇ ਹਨ, ਜੋ ਲੀਵਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਮਾਹਿਰਾਂ ਮੁਤਾਬਕ ਫਾਈਬਰ ਪਾਚਨ ਕਿਰਿਆ ਲਈ ਬਹੁਤ ਜ਼ਰੂਰੀ ਹੁੰਦਾ ਹੈ, ਜਿਸ ਕਾਰਨ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਕਾਰਨ ਲੀਵਰ 'ਤੇ ਅਣਚਾਹੇ ਦਬਾਅ ਨਹੀਂ ਪੈਂਦਾ ਅਤੇ ਇਹ ਫੈਟੀ ਲਿਵਰ ਨੂੰ ਠੀਕ ਕਰਨ 'ਚ ਵੀ ਮਦਦ ਕਰਦਾ ਹੈ।

ਜੈਤੂਨ ਦਾ ਤੇਲ (Olive oil)

ਜੈਤੂਨ ਦੇ ਤੇਲ 'ਚ ਭਰਪੂਰ ਮਾਤਰਾ 'ਚ ਸਿਹਤਮੰਦ ਚਰਬੀ ਦੇ ਨਾਲ-ਨਾਲ ਐਂਟੀ-ਇੰਫਲੇਮੇਟਰੀ ਗੁਣ ਵੀ ਪਾਏ ਜਾਣਦੇ ਹਨ, ਜੋ ਫੈਟੀ ਲਿਵਰ ਨੂੰ ਠੀਕ ਕਰਨ 'ਚ ਬਹੁਤ ਮਦਦਗਾਰ ਹੁੰਦੇ ਹਨ। ਮਾਹਿਰਾਂ ਮੁਤਾਬਕ ਐਂਟੀ-ਇੰਫਲੇਮੇਟਰੀ ਗੁਣ ਫੈਟ ਦੇ ਜਮ੍ਹਾਂ ਹੋਣ ਕਾਰਨ ਲੀਵਰ 'ਚ ਸੋਜਸ਼ ਨੂੰ ਘਟਾਉਂਦੇ ਹਨ, ਜਿਸ ਨਾਲ ਫੈਟੀ ਲੀਵਰ ਤੋਂ ਜਲਦੀ ਰਾਹਤ ਮਿਲਦੀ ਹੈ।

ਲਸਣ (Garlic)

ਲਸਣ ਲੀਵਰ 'ਚ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਇੰਫਲੇਮੇਟਰੀ ਗੁਣ ਵੀ ਪਾਏ ਜਾਣਦੇ ਹਨ, ਜੋ ਲੀਵਰ ਦੀ ਸੋਜ ਨੂੰ ਘੱਟ ਕਰਨ 'ਚ ਕਾਰਗਰ ਹੁੰਦੇ ਹਨ। ਇਸ ਲਈ, ਲਸਣ ਫੈਟੀ ਲਿਵਰ ਨੂੰ ਠੀਕ ਕਰਨ 'ਚ ਵੀ ਬਹੁਤ ਮਦਦ ਕਰਦਾ ਹੈ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। )

ਇਹ ਵੀ ਪੜ੍ਹੋ: ਪਿਆਜ਼ ਤੇ ਟਮਾਟਰ ਦੀ ਰਾਹ 'ਤੇ ਚੱਲਿਆ ਆਲੂ, ਵਧਦੀਆਂ ਕੀਮਤਾਂ 'ਤੇ ਸਰਕਾਰ ਦਾ ਅਲਰਟ

Related Post