Ration Card E-KYC : 30 ਸਤੰਬਰ ਤੱਕ ਕਰਵਾ ਲਓ ਇਹ ਕੰਮ, ਨਹੀਂ ਤਾਂ ਰਾਸ਼ਨ ਕਾਰਡ ਧਾਰਕ ਹੋਣਗੇ ਪ੍ਰੇਸ਼ਾਨ
30 ਸਤੰਬਰ ਤੱਕ ਆਪਣੇ ਰਾਸ਼ਨ ਕਾਰਡ ਲਈ ਈ-ਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ। ਤਾਂ ਆਓ ਜਾਣਦੇ ਹਾਂ ਔਨਲਾਈਨ ਰਾਸ਼ਨ ਕਾਰਡ ਦੀ ਈ-ਕੇਵਾਈਸੀ ਕਰਵਾਉਣ ਦਾ ਤਰੀਕਾ...
Ration Card E-KYC : ਅੱਜਕਲ੍ਹ KYC ਯਾਨੀ 'ਆਪਣੇ ਗਾਹਕ ਨੂੰ ਜਾਣੋ' ਨੂੰ ਹਰ ਕੰਮ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਅੱਜ ਦੇ ਡਿਜੀਟਲ ਯੁੱਗ 'ਚ, ਕੇਵਾਈਸੀ ਦਾ ਰੂਪ ਈ-ਕੇਵਾਈਸੀ 'ਚ ਬਦਲ ਗਿਆ ਹੈ। ਹੁਣ ਰਾਸ਼ਨ ਕਾਰਡ ਧਾਰਕਾਂ ਲਈ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਮਾਹਿਰਾਂ ਮੁਤਬਕ ਜੇਕਰ ਤੁਸੀਂ 30 ਸਤੰਬਰ ਤੱਕ ਆਪਣੇ ਰਾਸ਼ਨ ਕਾਰਡ ਲਈ ਈ-ਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ। ਤਾਂ ਆਓ ਜਾਣਦੇ ਹਾਂ ਔਨਲਾਈਨ ਰਾਸ਼ਨ ਕਾਰਡ ਦੀ ਈ-ਕੇਵਾਈਸੀ ਕਰਵਾਉਣ ਦਾ ਤਰੀਕਾ।
ਔਨਲਾਈਨ ਰਾਸ਼ਨ ਕਾਰਡ ਦੀ ਈ-ਕੇਵਾਈਸੀ ਕਰਵਾਉਣ ਦਾ ਆਸਾਨ ਤਰੀਕਾ
- ਇਸ ਲਈ ਸਭ ਤੋਂ ਪਹਿਲਾਂ, ਗੂਗਲ 'ਤੇ ਆਪਣੇ ਰਾਜ ਦੇ PDS ਪੋਰਟਲ ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਹੋਵੇਗਾ।
- ਇਸ ਤੋਂ ਬਾਅਦ ਆਪਣਾ ਆਧਾਰ ਨੰਬਰ, ਰਾਸ਼ਨ ਕਾਰਡ ਨੰਬਰ ਅਤੇ ਆਪਣਾ ਰਜਿਸਟਰਡ ਮੋਬਾਈਲ ਨੰਬਰ ਦਰਜ਼ ਕਰਨਾ ਹੋਵੇਗਾ।
- ਫਿਰ 'ਜਾਰੀ ਰੱਖੋ' ਦੇ ਵਿਕਲਪ ਨੂੰ ਚੁਣਨਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਵਨ ਟਾਈਮ ਪਾਸਵਰਡ OTP ਪ੍ਰਾਪਤ ਹੋਵੇਗਾ।
- OTP ਦਰਜ ਕਰਨ ਤੋਂ ਬਾਅਦ ਰਾਸ਼ਨ ਕਾਰਡ ਆਧਾਰ ਲਿੰਕ ਵਾਲੀ ਟੈਬ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
- ਇਸ ਤਰ੍ਹਾਂ ਤੁਸੀਂ ਆਪਣੇ ਆਧਾਰ ਕਾਰਡ ਨੂੰ ਰਾਸ਼ਨ ਕਾਰਡ ਨਾਲ ਲਿੰਕ ਕਰ ਸਕਦੇ ਹੋ।
ਤੁਹਾਨੂੰ ਰਾਸ਼ਨ ਕਾਰਡ ਆਧਾਰ ਨਾਲ ਲਿੰਕ ਹੈ ਜਾਂ ਨਹੀਂ? ਚੈੱਕ ਕਰਨ ਦਾ ਤਰੀਕਾ
- ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਪਲੇ ਸਟੋਰ ਤੋਂ 'ਮੇਰਾ ਰਾਸ਼ਨ' ਐਪ ਇੰਸਟਾਲ ਕਰਨਾ ਹੋਵੇਗਾ।
- ਫਿਰ ਐਪ ਖੋਲ੍ਹ ਕੇ ਮੀਨੂ 'ਚੋ 'ਆਧਾਰ ਸੀਡਿੰਗ' ਦੇ ਵਿਕਲਪ ਨੂੰ ਚੁਣਨਾ ਹੋਵੇਗਾ।
- ਇਸ ਤੋਂ ਬਾਅਦ ਦਿੱਤੇ ਬਾਕਸ 'ਚ ਆਪਣਾ ਰਾਸ਼ਨ ਕਾਰਡ ਨੰਬਰ ਦਰਜ਼ ਕਰਨਾ ਹੋਵੇਗਾ।
- ਰਾਸ਼ਨ ਕਾਰਡ ਨੰਬਰ ਦਰਜ਼ ਕਰਨ ਤੋਂ ਬਾਅਦ ਅੱਗੇ ਵਧਣ ਲਈ 'ਸਬਮਿਟ' ਬਟਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ ਅਤੇ ਇਸ ਤਰ੍ਹਾਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਰਾਸ਼ਨ ਕਾਰਡ ਨਾਲ ਲਿੰਕ ਹੈ ਜਾਂ ਨਹੀਂ।
ਸਰਕਾਰ 'ਤੋਂ ਰਾਸ਼ਨ ਕਾਰਡ ਪ੍ਰਾਪਤ ਕਰਨ ਵਾਲੇ ਲੋਕਾਂ ਲਈ ਈ-ਕੇਵਾਈਸੀ ਲਾਜ਼ਮੀ ਕਰ ਦਿੱਤੀ ਗਈ ਹੈ, ਜਿਹੜੇ ਲਾਭਪਾਤਰੀ ਆਪਣੇ ਰਾਸ਼ਨ ਕਾਰਡ ਈ-ਕੇਵਾਈਸੀ ਨਹੀਂ ਕਰਵਾਉਂਦੇ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲੇਗਾ। ਅਜਿਹੇ 'ਚ ਧਿਆਨ ਯੋਗ ਹੈ ਕਿ ਸਰਕਾਰ ਨੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਈ-ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਹੈ। ਭੋਜਨ ਸੁਰੱਖਿਆ ਦੇ ਅਧੀਨ ਆਉਂਦੇ ਸਾਰੇ ਰਾਸ਼ਨ ਕਾਰਡ ਧਾਰਕ ਆਪਣੇ ਨਜ਼ਦੀਕੀ ਰਾਸ਼ਨ ਡੀਲਰ ਕੋਲ ਜਾ ਕੇ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।