ਦਿੱਲੀ ਤੋਂ ਲੈ ਕੇ ਲਾਹੌਰ ਤੱਕ ਭੂਚਾਲ ਦੇ ਝਟਕੇ

By  Pardeep Singh January 5th 2023 08:17 PM -- Updated: January 5th 2023 08:51 PM

Earthquake : ਦਿੱਲੀ NCR ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਤੇਜ਼ ਤੀਬਰਤਾ ਨਾਲ ਲੱਗੇ ਹਨ। ਭਾਰਤ ਤੋਂ ਇਲਾਵਾ ਪਾਕਿਸਤਾਨ, ਅਫਗਾਨਿਸਤਾਨ ਅਤੇ ਤਜ਼ਾਕਿਸਤਾਨ 'ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ। ਭੂਚਾਲ ਦਾ ਕੇਂਦਰ ਪਾਕਿਸਤਾਨ ਵਿੱਚ ਰਿਹਾ।


ਅਫਗਾਨਿਸਤਾਨ ਵਿੱਚ 5.9 ਤੀਬਰਤਾ ਦਾ ਭੂਚਾਲ

ਅਫਗਾਨਿਸਤਾਨ ਵਿੱਚ ਭੂਚਾਲ ਦੀ ਤੀਬਰਤਾ 5.9 ਮਾਪੀ ਗਈ।  ਭੂਚਾਲ ਦਾ ਕੇਂਦਰ ਫੈਜ਼ਾਬਾਦ ਤੋਂ 79 ਕਿਲੋਮੀਟਰ ਦੱਖਣ ਵਿੱਚ ਸੀ। ਭੁਚਾਲ ਦੇ ਝਟਕੇ ਜੰਮੂ-ਕਸ਼ਮੀਰ ਵਿੱਚ ਮਹਿਸੂਸ ਕੀਤੇ ਗਏ ਹਨ।

ਭੂਚਾਲ ਦੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ?

ਸਭ ਤੋਂ ਪਹਿਲਾਂ ਭੂਚਾਲ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਸ਼ਾਂਤ ਰੱਖੋ ਅਤੇ ਘਬਰਾਓ ਨਾ।

ਜਲਦੀ ਨਾਲ ਨੇੜੇ ਦੇ ਟੇਬਲ ਦੇ ਹੇਠਾਂ ਵੜ ਜਾਓ।

ਜਦੋਂ ਤੱਕ ਝਟਕੇ ਬੰਦ ਨਹੀਂ ਹੁੰਦੇ, ਟੇਬਲ ਦੇ ਹੇਠਾਂ ਰਹੋ।

ਭੂਚਾਲ ਦੇ ਝਟਕੇ ਰੁਕਦੇ ਹੀ ਘਰ, ਦਫਤਰ ਜਾਂ ਕਮਰੇ ਤੋਂ ਤੁਰੰਤ ਬਾਹਰ ਨਿਕਲ ਜਾਓ।

ਬਾਹਰ ਨਿਕਲਦੇ ਸਮੇਂ ਲਿਫਟ ਦੀ ਵਰਤੋਂ ਨਾ ਕਰੋ ਅਤੇ ਬਾਹਰ ਆਉਣ ਤੋਂ ਬਾਅਦ ਦਰੱਖਤਾਂ, ਕੰਧਾਂ ਅਤੇ ਖੰਭਿਆਂ ਤੋਂ ਦੂਰ ਰਹੋ।

ਜੇ ਤੁਸੀਂ ਭੂਚਾਲ ਦੇ ਦੌਰਾਨ ਕਿਸੇ ਵਾਹਨ ਦੇ ਅੰਦਰ ਹੋ, ਤਾਂ ਵਾਹਨ ਨੂੰ ਤੁਰੰਤ ਰੋਕੋ ਅਤੇ ਭੂਚਾਲ ਦੇ ਝਟਕੇ ਬੰਦ ਹੋਣ ਤੱਕ ਅੰਦਰ ਰਹੋ।

ਅਪਡੇਟ ਜਾਰੀ ....


Related Post