ਅਰੁਣਾਚਲ ਪ੍ਰਦੇਸ਼ 'ਚ ਭੂਚਾਲ ਦੇ ਝਟਕੇ, ਜਾਨੀ ਮਾਲੀ ਨੁਕਸਾਨ ਤੋਂ ਬਚਾਅ

By  Ravinder Singh February 19th 2023 04:12 PM

ਗੁਹਾਟੀ : ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਹਿੱਸੇ ਵਿਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਉਤੇ ਭੂਚਾਲ ਦੀ ਤੀਬਰਤਾ 3.8 ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂਚਾਲ ਦੇ ਝਟਕੇ ਦੁਪਹਿਰ 12.12 ਵਜੇ ਮਹਿਸੂਸ ਹੋਏ ਜਿਸ ਦਾ ਕੇਂਦਰ ਭੂਟਾਨ ਸਰਹੱਦ ਨੇੜੇ ਵੈੱਸਟ ਕਾਮੇਂਗ ਵਿਚ ਜ਼ਮੀਨ ਹੇਠ 10 ਕਿਲੋਮੀਟਰ ਸੀ।


ਇਸੇ ਦੌਰਾਨ ਭੂਟਾਨ ਤੇ ਅਸਾਮ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਇੰਦੌਰ ਤੋਂ 150 ਕਿਲੋਮੀਟਰ ਦੂਰ ਧਾਰ 'ਚ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.0 ਮਾਪੀ ਗਈ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ : ਦਿੱਲੀ ਆਬਕਾਰੀ ਪਾਲਿਸੀ: ਸਿਸੋਦੀਆ ਨੇ ਸੀਬੀਆਈ ਤੋਂ ਪੁੱਛਗਿੱਛ ਲਈ ਮੰਗਿਆ ਸਮਾਂ

ਕਾਬਿਲੇਗੌਰ ਹੈ ਕਿ ਭੂਚਾਲ ਦੇ ਝਟਕੇ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਹਿੱਸੇ ਦੇ ਨਾਲ-ਨਾਲ ਅਸਾਮ ਦੇ ਮੱਧ ਤੇ ਉੱਤਰੀ ਖੇਤਰ ਵਿਚ ਵੀ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਭੂਚਾਲ ਦੇ ਪੂਰਬੀ ਹਿੱਸੇ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਤੁਰੰਤ ਬਾਅਦ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

Related Post