ਅੰਮ੍ਰਿਤਸਰ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

By  Pardeep Singh November 14th 2022 08:11 AM

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ  ਦੇ ਅਨੁਸਾਰ, ਸੋਮਵਾਰ ਤੜਕੇ ਅੰਮ੍ਰਿਤਸਰ ਵਿੱਚ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਸਵੇਰੇ 3.42 ਵਜੇ ਆਇਆ ਅਤੇ ਇਸ ਦਾ ਕੇਂਦਰ ਅੰਮ੍ਰਿਤਸਰ ਤੋਂ 145 ਕਿਲੋਮੀਟਰ ਦੂਰ ਸੀ। ਐਨਸੀਐਸ ਮੁਤਾਬਕ ਇਹ ਭੂਚਾਲ ਜ਼ਮੀਨ ਤੋਂ 120 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਉੱਤਰੀ ਭਾਰਤ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।


ਦੱਸ ਦੇਈਏ ਕਿ 12 ਨਵੰਬਰ ਦੀ ਰਾਤ ਨੂੰ ਦਿੱਲੀ ਅਤੇ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਤ ਕਰੀਬ 8 ਵਜੇ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਨੋਇਡਾ, ਬਿਜਨੌਰ, ਮੁਰਾਦਾਬਾਦ ਅਤੇ ਅਮਰੋਹਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਤਰਾਖੰਡ ਦੇ ਰਿਸ਼ੀਕੇਸ਼, ਅਲਮੋੜਾ, ਚਮੋਲੀ, ਰਾਮਨਗਰ ਅਤੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਦੇ ਪ੍ਰਮੁੱਖ ਕਾਰਨ-

ਭੂ-ਵਿਗਿਆਨੀਆਂ ਅਨੁਸਾਰ ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਿੱਥੇ ਇਹ ਪਲੇਟਾਂ ਜ਼ਿਆਦਾ ਟਕਰਾਉਂਦੀਆਂ ਹਨ, ਉਸ ਜ਼ੋਨ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਜਦੋਂ ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁਕ ਜਾਂਦੇ ਹਨ ਅਤੇ ਜ਼ਿਆਦਾ ਦਬਾਅ ਬਣਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਗੜਬੜ ਤੋਂ ਬਾਅਦ ਭੂਚਾਲ ਆਉਂਦਾ ਹੈ। ਇਸ ਤੋਂ ਇਲਾਵਾ ਉਲਕਾ ਪ੍ਰਭਾਵ ਅਤੇ ਜਵਾਲਾਮੁਖੀ ਫਟਣਾ, ਮਾਈਨ ਟੈਸਟਿੰਗ ਅਤੇ ਨਿਊਕਲੀਅਰ ਟੈਸਟਿੰਗ ਵੀ ਭੂਚਾਲ ਦੇ ਕਾਰਨ ਹਨ।

Related Post