ਅਫ਼ਗਾਨਿਸਤਾਨ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, 4.3 ਤੀਬਰਤਾ ਕੀਤੀ ਦਰਜ

By  Pardeep Singh February 13th 2023 11:44 AM

ਅਫ਼ਗਾਨਿਸਤਾਨ : ਅਫ਼ਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਯਾਨੀ 13 ਫਰਵਰੀ ਨੂੰ ਸਵੇਰੇ 6.47 ਵਜੇ ਭੂਚਾਲ ਦੀ ਤੀਬਰਤਾ 4.3 ਸੀ। ਰਾਹਤ ਦੀ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਨੈਸ਼ਨਲ ਸੈਂਟਰ ਆਫ ਸਿਸਮਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਫੈਜ਼ਾਬਾਦ ਤੋਂ ਦੱਖਣ-ਦੱਖਣ ਪੂਰਬ 'ਚ 100 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.3 ਸੀ।

ਸਿੱਕਮ ਵਿੱਚ ਭੂਚਾਲ ਦੇ ਝਟਕੇ

ਭਾਰਤ ਦੇ ਸਿੱਕਮ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਸ਼ਾਮ 4.15 ਵਜੇ ਦੇ ਕਰੀਬ ਸਿੱਕਮ ਤੋਂ 70 ਕਿਲੋਮੀਟਰ ਉੱਤਰ ਵਿੱਚ ਯੂਕਸੋਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਦੱਸ ਦੇਈਏ ਕਿ ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 34,000 ਨੂੰ ਪਾਰ ਕਰ ਗਈ ਹੈ। 

Related Post