ਗੁਲਖੈਰਾ ਦੀ ਖੇਤੀ ਨਾਲ ਕਮਾਓ ਮੋਟੇ ਪੈਸੇ, ਜੜ੍ਹ ਤੋਂ ਤਣੇ ਤੱਕ ਜਾਂਦਾ ਵਿਕ, ਇਸ ਤਰ੍ਹਾਂ ਸ਼ੁਰੂ ਕਰੋ ਖੇਤੀ

By  Ravinder Singh February 19th 2023 01:57 PM -- Updated: February 19th 2023 01:58 PM

Gulkhaira farming : ਜੇ ਤੁਸੀਂ ਆਪਣੀ ਨੌਕਰੀ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹੋ ਤੇ ਕੋਈ ਆਪਣਾ ਕਾਰੋਬਾਰ ਕਰਨ ਦੀ ਵਿਊਂਤਬੰਦੀ ਬਣਾ ਰਹੋ ਹੋ ਤਾਂ ਤੁਹਾਨੂੰ ਭੀੜ ਤੋਂ ਕੁਝ ਅਲੱਗ ਸੋਚਣਾ ਤੇ ਕਰਨਾ ਪਵੇਗਾ। ਤੁਸੀਂ ਖੇਤੀ ਜ਼ਰੀਏ ਵੀ ਮੋਟੀ ਕਮਾਈ ਕਰ ਸਕਦੇ ਹੋਏ। ਵੈਸੇ ਵੀ ਅੱਜ-ਕੱਲ੍ਹ ਬਹੁਤ ਸਾਰੇ ਲੋਕ ਪਾਰੰਪ੍ਰਿਕ ਖੇਤੀ ਛੱਡ ਕੇ ਨਕਦੀ ਫ਼ਸਲ ਵੱਲ ਰੁਖ਼ ਕਰ ਰਹੇ ਹਨ।


ਅਜਿਹੀਆਂ ਫ਼ਸਲਾਂ ਵਿਚ ਕਿਸਾਨਾਂ ਦੀ ਆਮਦਨ ਕਈ ਗੁਣਾ ਵਧ ਜਾਂਦੀ ਹੈ। ਅੱਜ ਅਸੀਂ ਇਕ ਔਸ਼ਧੀ ਗੁਣਾ ਵਾਲੇ ਪੌਦੇ ਦੀ ਖੇਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਵਾਂਗੇ। ਜਿਸ ਦੀ ਜੜ੍ਹ, ਤਣ, ਪੱਤੇ ਤੇ ਸਭ ਕੁਝ ਬਾਜ਼ਾਰ ਵਿਚ ਵਿਕ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਗੁਲਖੈਰਾ ਦੀ ਖੇਤੀ (Gulkhaira farming) ਦੇ ਬਾਰੇ। ਇਸ ਦੀ ਫ਼ਸਲ ਨਾਲ ਕਿਸਾਨ ਮੋਟੀ ਕਮਾਈ ਕਰ ਰਹੇ ਹਨ।

ਕਿਸ ਤਰ੍ਹਾਂ ਹੋਵੇਗੀ ਕਮਾਈ

ਮੀਡੀਆ ਰਿਪੋਰਟ ਮੁਤਾਬਕ ਗੁਲਖੈਰਾ 10,000 ਰੁਪਏ ਕਿਟਲ ਤੱਕ ਵਿਕ ਜਾਂਦਾ ਹੈ। ਇਕ ਵਿੱਘੇ ਵਿਚ 5 ਕਿਟਲ ਤੱਕ ਗੁਲਖੈਰਾ ਦਾ ਝਾੜ ਹੁੰਦਾ ਹੈ। ਲਿਹਾਜਾ ਇਕ ਵਿੱਘੇ ਵਿਚ 50,000-60-000 ਰੁਪਏ ਦੀ ਆਸਾਨੀ ਨਾਲ ਕਮਾਈ ਕਰ ਸਕਦੇ ਹੋ। ਗੁਲਖੈਰਾ ਦੀ ਫਸਲ ਦੀ ਖਾਸੀਅਤ ਇਹ ਹੈ ਕਿ ਇਕ ਵਾਰ ਬਿਜਾਈ ਤੋਂ ਕਰਨ ਤੋਂ ਬਾਅਦ ਦੂਜੀ ਵਾਰ ਬਾਜ਼ਾਰ ਤੋਂ ਬੀਜ ਖ਼ਰੀਦਣਾ ਨਹੀਂ ਪੈਂਦਾ। ਇਸ ਦੇ ਬੀਜ ਨਾਲ ਦੁਬਾਰਾ ਬਿਜਾਈ ਕੀਤੀ ਜਾ ਸਕਦੀ ਹੈ। ਗੁਲਖੈਰਾ ਦੀ ਬਿਜਾਈ ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਫ਼ਸਲ ਤਿਆਰ ਹੋਣ ਤੋਂ ਬਾਅਦ ਅਪ੍ਰੈਲ-ਮਈ ਮਹੀਨੇ ਵਿਚ ਪੌਦਿਆਂ ਦੀਆਂ ਪੱਤਿਆਂ ਅਤੇ ਤਣੇ ਤੱਕ ਸੁੱਕ ਕੇ ਖੇਤ ਵਿਚ ਹੀ ਡਿੱਗ ਜਾਂਦੇ ਹਨ। ਇਸ ਨੂੰ ਬਾਅਦ ਵਿਚ ਇਕੱਠਾ ਕਰ ਲਿਆ ਜਾਂਦਾ ਹੈ।

ਗੁਲਖੈਰਾ ਦਾ ਇਸਤੇਮਾਲ

ਗੁਲਖੈਰਾ ਦੇ ਫੁੱਲ, ਪੱਤੀਆਂ ਤੇ ਤਣੇ ਦਾ ਇਸਤੇਮਾਲ ਯੂਨਾਨੀ ਦਵਾਈਆਂ ਬਣਾਉਣ ਵਿਚ ਵੀ ਕੀਤਾ ਜਾਂਦਾ ਹੈ। ਮਰਦਾਨਾ ਤਾਕਤ ਦੀਆਂ ਦਵਾਈਆਂ ਵਿਚ ਵੀ ਇਸ ਫੁੱਲ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬੁਖਾਰ, ਖੰਘ ਤੇ ਹੋਰ ਕਈ ਰੋਗਾਂ ਦੇ ਖਿਲਾਫ਼ ਇਸ ਫੁੱਲ ਨਾਲ ਬਣਾਈਆਂ ਗਈਆਂ ਔਸ਼ਧੀਆਂ ਕਾਫੀ ਲਾਹੇਵੰਦ ਸਾਬਿਤ ਹੁੰਦੀਆਂ ਹਨ।

ਇਹ ਵੀ ਪੜ੍ਹੋ : ਮੌਸਮ ਦਾ ਮਿਜ਼ਾਜ : ਮਾਰਚ ਦੇ ਪਹਿਲੇ ਹਫ਼ਤੇ ਪਸੀਨੇ ਛੁੱਟਣ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ

ਕਾਬਿਲੇਗੌਰ ਹੈ ਕਿ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਰਗੇ ਦੇਸ਼ਾਂ ਵਿਚ ਇਸ ਪੌਦੇ ਦੀ ਖੇਤੀ ਸਭ ਤੋਂ ਜ਼ਿਆਦਾ ਹੁੰਦੀ ਹੈ। ਹੌਲੀ-ਹੌਲੀ ਭਾਰਤ ਵਿਚ ਵੀ ਇਸ ਪੌਦੇ ਦੀ ਖੇਤੀ ਲੋਕ ਤੇਜ਼ੀ ਨਾਲ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਕਿਸਾਨ ਇਸ ਦੀ ਖੇਤੀ ਕਰ ਰਹੇ ਹਨ। ਕਨੌਜ, ਹਰਦੋਈ, ਓਨਾਵ ਵਰਗੇ ਜ਼ਿਲ੍ਹਿਆਂ ਦੇ ਕਿਸਾਨ ਇਸ ਦੀ ਪੈਦਾਵਾਰ ਕਰ ਰਹੇ ਹਨ ਅਤੇ ਹਰ ਸਾਲ ਮੋਟੀ ਕਮਾਈ ਕਰ ਰਹੇ ਹਨ।

Related Post