Electric Vehicle ਖਰੀਦਣਾ ਹੋਇਆ ਸੌਖਾ, ਜਾਣੋ E-Amrit App ਰਾਹੀਂ ਕਿਵੇਂ ਸਸਤੀ ਦਰ 'ਤੇ ਮਿਲੇਗਾ ਲੋਨ

E Amrit App : ਇਸ ਐਪ ਰਾਹੀਂ ਤੁਸੀਂ ਕੋਈ ਵੀ ਇਲੈਕਟ੍ਰਿਕ ਬਾਈਕ, ਸਕੂਟਰ ਜਾਂ ਕਾਰ ਖਰੀਦਣ ਲਈ ਲੋਨ ਲੈ ਸਕਦੇ ਹੋ। ਨਾਲ ਹੀ ਇਹ ਐਪ ਇਲੈਕਟ੍ਰਿਕ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਵੀ ਦਿੰਦੀ ਹੈ। ਤਾਂ ਆਓ ਜਾਣਦੇ ਹਾਂ ਸਰਕਾਰ ਦਾ ਈ-ਅੰਮ੍ਰਿਤ ਐਪ ਕੀ ਹੈ? ਅਤੇ ਇਸ 'ਚ ਲੋਨ ਲਈ ਅਰਜ਼ੀ ਕਿਵੇਂ ਦੇਣੀ ਹੈ।

By  KRISHAN KUMAR SHARMA October 7th 2024 06:20 PM -- Updated: October 7th 2024 06:21 PM

E-AMRIT App : ਵੈਸੇ ਤਾਂ ਬਹੁਤੇ ਲੋਕ ਕਾਰ ਖਰੀਦਣ ਦਾ ਸੁਪਨਾ ਦੇਖਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦਸਾਂਗੇ, ਜੋ ਤੁਹਾਨੂੰ ਆਪਣਾ ਸੁਪਨਾ ਪੂਰਾ ਕਰਨਾ 'ਚ ਕਰਨ ਮਦਦ ਕਰੇਗੀ। ਜਿਹੜੇ ਲੋਕ ਆਪਣੀ ਕਾਰ ਖਰੀਦਣਾ ਚਾਹੁੰਦੇ ਹਨ ਪਰ ਲੋਨ ਨਹੀਂ ਲੈ ਪਾ ਰਹੇ ਹਨ, ਉਨ੍ਹਾਂ ਲੋਕਾਂ ਨੂੰ ਈ-ਅੰਮ੍ਰਿਤ ਐਪ 'ਤੇ ਲੋਨ ਦਿੱਤਾ ਜਾ ਰਿਹਾ ਹੈ। ਇਸ ਐਪ ਰਾਹੀਂ ਤੁਸੀਂ ਕੋਈ ਵੀ ਇਲੈਕਟ੍ਰਿਕ ਬਾਈਕ, ਸਕੂਟਰ ਜਾਂ ਕਾਰ ਖਰੀਦਣ ਲਈ ਲੋਨ ਲੈ ਸਕਦੇ ਹੋ। ਨਾਲ ਹੀ ਇਹ ਐਪ ਇਲੈਕਟ੍ਰਿਕ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਵੀ ਦਿੰਦੀ ਹੈ। ਤਾਂ ਆਓ ਜਾਣਦੇ ਹਾਂ ਸਰਕਾਰ ਦਾ ਈ-ਅੰਮ੍ਰਿਤ ਐਪ ਕੀ ਹੈ? ਅਤੇ ਇਸ 'ਚ ਲੋਨ ਲਈ ਅਰਜ਼ੀ ਕਿਵੇਂ ਦੇਣੀ ਹੈ।

ਸਰਕਾਰ ਦਾ ਈ-ਅੰਮ੍ਰਿਤ ਐਪ ਕੀ ਹੈ?

ਅੱਜਕਲ੍ਹ ਸਰਕਾਰ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਮੁਹਿੰਮਾਂ ਚਲਾਉਂਦੀ ਹੈ। ਇਸ ਲਈ ਸਰਕਾਰ ਨੇ ਈ-ਅੰਮ੍ਰਿਤ ਦੇ ਨਾਮ ਨਾਲ ਇੱਕ ਐਪ ਲਾਂਚ ਕੀਤਾ ਸੀ। ਦਸ ਦਈਏ ਕਿ ਇਸ ਐਪ ਦਾ ਉਦੇਸ਼ ਇਲੈਕਟ੍ਰਿਕ ਵਾਹਨਾਂ (EV) ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰਨਾ ਹੈ। ਈ-ਅੰਮ੍ਰਿਤ ਐਪ ਨੀਤੀ ਆਯੋਗ ਅਤੇ ਯੂਕੇ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਲਾਂਚ ਕੀਤੀ ਗਈ ਹੈ। ਇਸ ਐਪ ਦਾ ਮਕਸਦ ਇਲੈਕਟ੍ਰਿਕ ਵਾਹਨਾਂ ਦੇ ਫਾਇਦੇ ਦੱਸਣਾ, ਬੱਚਤ ਕਰਨ ਦੇ ਤਰੀਕੇ ਦੱਸਣਾ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਿਕਾਸ ਬਾਰੇ ਜਾਣਕਾਰੀ ਦੇਣਾ ਹੈ।

ਲੋਨ ਲਈ ਅਰਜ਼ੀ ਦੇਣ ਦਾ ਆਸਾਨ ਤਰੀਕਾ

  • ਸਭ ਤੋਂ ਪਹਿਲਾ ਗੂਗਲ 'ਤੇ ਜਾ ਕੇ ਈ-ਅਮ੍ਰਿਤ ਸਰਚ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਪਹਿਲਾ ਲਿੰਕ ਖੋਲ੍ਹੋ ਜੋ ਈ-ਅਮ੍ਰਿਤ ਨਾਮ ਨਾਲ ਆਉਂਦਾ ਹੈ।
  • ਫਿਰ ਉੱਪਰ ਵਾਲੇ ਪਾਸੇ ਗੋਇੰਗ ਇਲੈਕਟ੍ਰਿਕ ਨਾਮ ਦਾ ਵਿਕਲਪ ਆਵੇਗਾ, ਉਸ 'ਤੇ ਕਲਿੱਕ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਫਾਈਨਾਂਸਿੰਗ ਵਿਕਲਪ 'ਤੇ ਕਲਿੱਕ ਕਰੋ, ਫਿਰ ਤਿੰਨ ਸ਼੍ਰੇਣੀਆਂ ਦੀ ਚੋਣ ਕਰੋ।
  • ਪਹਿਲਾਂ ਵਿੱਤੀ ਕਿਸਮ, ਆਪਣਾ ਵਾਹਨ ਅਤੇ ਬੈਂਕ ਚੁਣੋ।
  • ਇਸ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਕੁਝ ਬੈਂਕਾਂ ਦੇ ਨਾਂ ਦਿਖਾਈ ਦੇਣਗੇ। ਇੱਥੇ ਉਨ੍ਹਾਂ ਨੂੰ ਅਰਜ਼ੀ ਦੇਣ ਲਈ ਇੱਕ ਲਿੰਕ ਦਿੱਤਾ ਜਾਵੇਗਾ।
  • ਤੁਸੀਂ ਜਿਸ ਵੀ ਬੈਂਕ 'ਚ ਲੋਨ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤੁਸੀਂ ਇੱਥੋਂ ਦੇ ਸਕਦੇ ਹੋ। ਇਸ ਤਹਿਤ ਹਰ ਬੈਂਕ 'ਚ ਕਰਜ਼ੇ 'ਤੇ ਵੱਖ-ਵੱਖ ਵਿਆਜ ਵਸੂਲਿਆ ਜਾਂਦਾ ਹੈ। ਇਹ 7 ਫੀਸਦੀ ਤੋਂ ਸ਼ੁਰੂ ਹੋ ਸਕਦਾ ਹੈ।

Related Post