Dussehra Celebration : ਰਾਵਣ ਦੇ 'ਘਰ' 'ਚ ਕਿਵੇਂ ਮਨਾਇਆ ਜਾਂਦਾ ਹੈ ਦੁਸਹਿਰਾ ? ਜਾਣੋ

ਦੁਸਹਿਰੇ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਲੰਕਾਪਤੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਪਰ ਰਾਵਣ ਦੇ ਘਰ ਸ਼੍ਰੀਲੰਕਾ ਵਿੱਚ ਇਹ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ? ਆਓ ਤੁਹਾਨੂੰ ਇਸ ਬਾਰੇ ਵੀ ਦੱਸਦੇ ਹਾਂ।

By  Dhalwinder Sandhu October 12th 2024 11:07 AM

Dussehra Celebration In Sri Lanka : ਦੇਸ਼ ਅਤੇ ਦੁਨੀਆ ਭਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਰਾਮ ਨੇ ਲੰਕਾ ਦੇ ਰਾਜਾ ਰਾਵਣ ਨੂੰ ਮਾਰਿਆ ਸੀ। ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਾਲੇ ਦਿਨ ਰਾਵਣ ਦੇ ਨਾਲ-ਨਾਲ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਵੀ ਫੂਕੇ ਜਾਂਦੇ ਹਨ। ਪਰ ਦੁਸਹਿਰਾ ਭਾਰਤ ਵਿੱਚ ਹੀ ਨਹੀਂ ਬਲਕਿ ਰਾਵਣ ਦੇ ਘਰ ਸ੍ਰੀਲੰਕਾ ਵਿੱਚ ਵੀ ਮਨਾਇਆ ਜਾਂਦਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼੍ਰੀਲੰਕਾ ਵਿੱਚ ਦੁਸਹਿਰੇ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਮਾਤਾ ਸੀਤਾ ਅਤੇ ਭਗਵਾਨ ਦੇ ਕਈ ਮੰਦਰ ਹਨ, ਜਿੱਥੇ ਦੁਸਹਿਰੇ ਵਾਲੇ ਦਿਨ ਭਾਰੀ ਭੀੜ ਹੁੰਦੀ ਹੈ। ਦੁਸਹਿਰੇ 'ਤੇ ਸ਼੍ਰੀਲੰਕਾ ਜਾਣ ਦਾ ਆਪਣਾ ਹੀ ਅਨੋਖਾ ਆਨੰਦ ਹੈ। ਭਾਰਤ 'ਚ ਦੁਸਹਿਰੇ 'ਤੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਸ਼੍ਰੀਲੰਕਾ 'ਚ ਇਸ ਦਿਨ ਲੋਕ ਕੀ ਕਰਦੇ ਹਨ? ਆਓ ਤੁਹਾਨੂੰ ਦੱਸਦੇ ਹਾਂ ਕਿ ਗੁਆਂਢੀ ਦੇਸ਼ ਵਿੱਚ ਦੁਸਹਿਰਾ ਕਿਵੇਂ ਮਨਾਇਆ ਜਾਂਦਾ ਹੈ।

ਦੁਸਹਿਰਾ ਕਿਵੇਂ ਮਨਾਇਆ ਜਾਂਦਾ ਹੈ ?

ਦੱਸ ਦੇਈਏ ਕਿ ਭਾਰਤ ਦੀ ਤਰ੍ਹਾਂ ਸ਼੍ਰੀਲੰਕਾ ਵਿੱਚ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਰੱਬ ਦੀ ਪੂਜਾ ਕਰਦੇ ਹੋਏ ਅਤੇ ਭਗਤੀ ਗੀਤ ਸੁਣਦੇ ਹੋਏ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਪਰ ਇੱਥੇ ਇੱਕ ਗੱਲ ਖਾਸ ਹੈ ਕਿ ਸ੍ਰੀਲੰਕਾ ਵਿੱਚ ਦੁਸਹਿਰੇ ਵਾਲੇ ਦਿਨ ਰਾਵਣ ਦਹਿਣ ਨਹੀਂ ਕੀਤਾ ਜਾਂਦਾ। ਸ਼੍ਰੀਲੰਕਾ ਵਿੱਚ ਲੋਕ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਹਨ। ਇੱਥੇ ਲੋਕ ਮੰਦਰ ਵਿੱਚ ਜਾ ਕੇ ਪੂਜਾ ਕਰਦੇ ਹਨ।

ਇਹ ਵੀ ਪੜ੍ਹੋ : Dussehra 2024 : ਦੁਸਹਿਰੇ ਵਾਲੇ ਦਿਨ ਕਰੋ ਇਹ ਉਪਾਅ, ਜੀਵਨ ਦੇ ਸਾਰੇ ਕੰਮ ਹੋਣਗੇ ਸਫਲ !

Related Post