ਕੰਢੀ ਇਲਾਕੇ 'ਚ ਵਿਕਾਸ ਦੀ ਕਮੀ ਕਾਰਨ ਲੋਕ ਸਹੂਲਤਾਂ ਤੋਂ ਅੱਜ ਵੀ ਵਾਂਝੇ

By  Ravinder Singh December 6th 2022 04:13 PM

ਹੁਸ਼ਿਆਰਪੁਰ : ਹੁਸ਼ਿਆਰਪੁਰ ਦਾ ਕੰਢੀ ਇਲਾਕਾ ਜਿਸਨੂੰ ਕਿ ਸਵਰਗ ਨਾਲੋਂ ਘੱਟ ਨਹੀਂ ਮੰਨਿਆ ਜਾਂਦਾ ਹੈ ਪਰ ਅਜੋਕੇ ਸਮੇਂ ਵਿਚ ਹੁਸ਼ਿਆਰਪੁਰ ਵਿਚ ਕੰਢੀ ਇਲਾਕਾ ਸਿਰਫ਼ ਤੇ ਸਿਰਫ਼ ਸਮੱਸਿਆਵਾਂ ਨਾਲ ਹੀ ਗ੍ਰਸਤ ਹੋ ਕੇ ਰਹਿ ਚੁੱਕਿਆ ਹੈ। ਕੰਢੀ ਦੇ ਪਿੰਡਾਂ ਵਿਚ ਅੱਜ ਵੀ ਟਰਾਂਸਪੋਰਟ ਤੇ ਕੱਚੀਆਂ ਸੜਕਾਂ ਦੀ ਦਿੱਕਤ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਤੇ ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਜਾਂ ਤਾਂ ਵਾਹਨਾਂ ਵਾਲਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਜਾਂ ਫਿਰ ਲੋਕ ਅੱਕ ਕੇ ਪੈਦਲ ਹੀ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਜਾਂਦੇ ਹਨ।



ਸਰਕਾਰਾਂ ਦੀ ਗੱਲ ਕਰੀਏ ਤਾਂ ਚੁਣੇ ਹੋਏ ਨੁਮਾਇੰਦੇ ਅਕਸਰ ਇਹੀ ਕਹਿੰਦੇ ਨਜ਼ਰ ਆਉਂਦੇ ਹਨ ਕਿ ਜਿੰਨਾ ਵਿਕਾਸ ਉਨ੍ਹਾਂ ਵੱਲੋਂ ਕੰਢੀ ਇਲਾਕੇ ਦਾ ਕਰਵਾਇਆ ਗਿਆ ਹੈ ਉਹ ਅੱਜ ਤੱਕ ਕਿਸੇ ਵੀ ਰਾਜਸੀ ਪਾਰਟੀ ਨੇ ਨਹੀਂ ਕਰਵਾਇਆ ਹੈ ਪਰ ਨੁਮਾਇੰਦਿਆਂ ਦੀ ਬਿਆਨਬਾਜ਼ੀ ਸਿਰਫ ਤੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਚੁੱਕੀ ਹੈ। ਅੱਜ ਜਦੋਂ ਕੰਢੀ ਇਲਾਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਿੱਚ ਸਰਕਾਰਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਵੱਲੋਂ ਉਨ੍ਹਾਂ ਦੇ ਪਿੰਡਾਂ ਵਿਚ ਇਕ ਬੱਸ ਤੱਕ ਪੱਕੇ ਤੌਰ ਉਤੇ ਨਹੀਂ ਚਲਾਈ ਜਾ ਸਕਦੀ ਤਾਂ ਉਹ ਸਰਕਾਰ ਤੋਂ ਹੋਰ ਕੀ ਉਮੀਦ ਕਰ ਸਕਦੇ ਹਨ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਚਾਰਜਸ਼ੀਟ ਦਾਇਰ, ਆਸ਼ੀਸ਼ ਮਿਸ਼ਰਾ ਸਮੇਤ 14 ਖਿਲਾਫ਼ ਦੋਸ਼ ਆਇਦ

Related Post