ਸੰਘਣੀ ਧੁੰਦ ਕਾਰਨ ਉੱਤਰ ਭਾਰਤ 'ਚ 42 ਰੇਲਗੱਡੀਆਂ ਤੇ 20 ਤੋਂ ਵਧ ਉਡਾਣਾਂ ਪ੍ਰਭਾਵਿਤ

By  Ravinder Singh January 8th 2023 12:03 PM

ਨਵੀਂ ਦਿੱਲੀ : ਦਿੱਲੀ-ਐਨਸੀਆਰ ਸਮੇਤ ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਕਾਰਨ ਕੰਬ ਰਿਹਾ ਹੈ। ਸੀਤ ਲਹਿਰ ਤੇ ਧੁੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਠੰਢ ਤੋਂ ਬਚਣ ਲਈ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦਿੱਲੀ-ਐੱਨਸੀਆਰ 'ਚ ਸੀਤ ਲਹਿਰ ਦੇ ਨਾਲ-ਨਾਲ ਐਤਵਾਰ ਸਵੇਰੇ ਧੁੰਦ ਦੀ ਚਿੱਟੀ ਚਾਦਰ ਛਾਈ ਰਹੀ। ਰਾਸ਼ਟਰੀ ਰਾਜਧਾਨੀ ਨੂੰ ਧੁੰਦ ਦੀ ਇਕ ਸੰਘਣੀ ਪਰਤ ਨੇ ਘੇਰ ਲਿਆ, ਜਿਸ ਨਾਲ ਵਿਜ਼ਿਬਿਲਟੀ ਘੱਟ ਗਈ।



ਵਧਦੀ ਠੰਢ ਦੇਮੱਦੇਨਜ਼ਰ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸੰਘਣੀ ਧੁੰਦ ਕਾਰਨ ਸੜਕ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਰਾਸ਼ਟਰੀ ਰਾਜਧਾਨੀ 'ਚ ਸੰਘਣੀ ਧੁੰਦ ਤੇ ਠੰਢ ਕਾਰਨ ਹਵਾਈ ਯਾਤਰੀ ਵੀ ਪਰੇਸ਼ਾਨ ਹੋ ਰਹੇ ਹਨ। ਧੁੰਦ ਕਾਰਨ ਦਿੱਲੀ ਹਵਾਈ ਅੱਡੇ ਤੋਂ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ। ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਉਪਰ ਕਰੀਬ 20 ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6 ਵਜੇ ਤੱਕ ਜਹਾਜ਼ ਦੇ ਰੂਟ 'ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਕੋਈ ਸੂਚਨਾ ਨਹੀਂ ਸੀ।

ਯਾਤਰੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਦੇ ਦੌਰਾਨ ਏਅਰਪੋਰਟ 'ਤੇ ਵਿਜ਼ੀਬਿਲਟੀ ਬਹੁਤ ਘੱਟ ਹੈ। ਜਦਕਿ ਉੱਤਰੀ ਰੇਲਵੇ ਜ਼ੋਨ 'ਚ ਧੁੰਦ ਕਾਰਨ 42 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਉਥੇ ਹੀ ਸ਼ਨਿੱਚਵਾਰ ਨੂੰ ਸਰਦੀ ਨੇ ਇਸ ਸੀਜ਼ਨ ਦਾ ਰਿਕਾਰਡ ਤੋੜ ਦਿੱਤਾ। ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਰਿਹਾ। ਰਿਜ ਖੇਤਰ ਵਿਚ ਇਕ ਵਾਰ ਠੰਢ ਦੇ ਲਪੇਟ ਵਿਚ ਆ ਗਿਆ ਤੇ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.5 ਡਿਗਰੀ ਸੈਲਸੀਅਸ ਘੱਟ ਹੈ।

ਇਸ ਤੋਂ ਪਹਿਲਾਂ ਸਾਲ 2021 'ਚ 1 ਜਨਵਰੀ ਨੂੰ ਤਾਪਮਾਨ 1.1 ਡਿਗਰੀ ਦਰਜ ਕੀਤਾ ਗਿਆ ਸੀ। ਜਦੋਂ ਕਿ ਪਿਛਲੇ ਸਾਲ 2022 ਵਿੱਚ ਸੀਜ਼ਨ ਦੇ ਸਭ ਤੋਂ ਠੰਢੇ ਦਿਨ ਦਾ ਰਿਕਾਰਡ 1 ਜਨਵਰੀ ਨੂੰ ਸੀ ਜਦੋਂ ਤਾਪਮਾਨ 4.2 ਡਿਗਰੀ ਸੈਲਸੀਅਸ ਸੀ। ਜਦੋਂ ਕਿ 2020 ਵਿੱਚ 1 ਜਨਵਰੀ ਨੂੰ ਤਾਪਮਾਨ 2.4 ਡਿਗਰੀ ਸੈਲਸੀਅਸ ਸੀ।

ਇਹ ਵੀ ਪੜ੍ਹੋ: ਪਛਵਾੜਾ ਕੋਲ ਮਾਈਨਜ਼ : ਸੀਐਮ ਮਾਨ ਨੇ ਝਾਰਖੰਡ ਦੇ ਹਮਰੁਤਬਾ ਨਾਲ ਫੋਨ 'ਤੇ ਕੀਤੀ ਗੱਲਬਾਤ

ਦਿੱਲੀ-ਐਨਸੀਆਰ ਹਿੱਲ ਸਟੇਸ਼ਨਾਂ ਨਾਲੋਂ ਵੀ ਠੰਢਾ ਹੋ ਰਿਹਾ ਹੈ। ਸ਼ਨਿੱਚਰਵਾਰ ਨੂੰ ਇਨ੍ਹਾਂ ਇਲਾਕਿਆਂ 'ਚ ਤਾਪਮਾਨ ਚਾਰ ਡਿਗਰੀ ਤੋਂ ਉਪਰ ਰਿਹਾ। ਜਦੋਂ ਕਿ ਐਨਸੀਆਰ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਦੋ ਤੋਂ ਚਾਰ ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 7.8, ਨੈਨੀਤਾਲ ਵਿੱਚ 5.8 ਅਤੇ ਮਨਾਲੀ 'ਚ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਗੁਰੂਗ੍ਰਾਮ 'ਚ ਘੱਟੋ-ਘੱਟ ਤਾਪਮਾਨ 2.5, ਫਰੀਦਾਬਾਦ 'ਚ 3.4, ਨੋਇਡਾ 'ਚ 3.7 ਅਤੇ ਗਾਜ਼ੀਆਬਾਦ 'ਚ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Related Post