ਨਸ਼ੇੜੀ ਆਟੋ ਚਾਲਕ ਨੇ ਸੜਕ 'ਤੇ ਮਚਾਇਆ ਆਤੰਕ, ਕਈਆਂ ਨੂੰ ਮਾਰੀ ਟੱਕਰ

By  Ravinder Singh January 31st 2023 09:21 AM

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਇਕ ਨਸ਼ੇੜੀ ਆਟੋ ਚਾਲਕ ਨੇ ਸੜਕ ਉਤੇ ਆਤੰਕ ਮਚਾ ਦਿੱਤਾ ਅਤੇ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ ਮਾਰੀ। ਇਕ ਆਟੋ ਚਾਲਕ ਬਜ਼ੁਰਗ ਜੋੜੇ ਨਾਲ ਲਾਰੈਂਸ ਚੌਕ ਵਿਚ ਬਦਤਮੀਜ਼ੀ ਕਰ ਰਿਹਾ ਸੀ ਅਤੇ ਉਨ੍ਹਾਂ ਧੱਕੇ ਨਾਲ ਕਹਿ ਰਿਹਾ ਸੀ ਕਿ ਇਹ ਗ੍ਰੀਨ ਐਵੇਨਿਊ ਹੈ ਅਤੇ ਇਥੇ ਉਤਰ ਜਾਓ।


ਇਸ ਦੌਰਾਨ ਪੁਲਿਸ ਮੁਲਾਜ਼ਮ ਮੌਕੇ ਉਤੇ ਪੁੱਜ ਗਿਆ। ਇਸ ਤੋਂ ਬਾਅਦ ਨਸ਼ੇ ਆਟੋ ਚਾਲਕ ਨੇ ਪੁਲਿਸ ਮੁਲਾਜ਼ਮਾਂ ਲਈ ਵੀ ਭੱਦੀ ਸ਼ਬਦਾਵਾਲੀ ਵਰਤੀ ਅਤੇ ਆਟੋ ਲੈ ਕੇ ਫ਼ਰਾਰ ਹੋ ਗਿਆ। ਇਸ ਦੌਰਾਨ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਆਟੋ ਚਾਲਕ ਨੇ ਕਈ ਵਾਹਨਾਂ ਤੇ ਵਿਅਕਤੀਆਂ ਨੂੰ ਟੱਕਰ ਮਾਰੀ ਤੇ ਗਾਲੀ-ਗਲੋਚ ਕਰ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਆਟੋ ਆਪਣੇ ਕਬਜ਼ੇ ਵਿਚ ਲੈ ਲਿਆ ਪਰ ਡਰਾਈਵਰ ਫ਼ਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਮੌਸਮ ਦਾ ਮਿਜ਼ਾਜ ; ਪਹਾੜੀ ਇਲਾਕਿਆਂ 'ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਛਿੜੀ ਕੰਬਣੀ

Related Post