Drone In Amritsar Jail: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਡਿੱਗਿਆ ਡਰੋਨ; ਅੱਧੀ ਰਾਤ ਜੇਲ੍ਹ ‘ਚ ਮਚੀ ਹਫੜਾ ਦਫੜੀ, ਫਿਰ ਹੋਇਆ ਇਹ ਖੁਲਾਸਾ

ਪੰਜਾਬ ਦੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਜੇਲ੍ਹ ਦੇ ਅੰਦਰ ਡਰੋਨ ਦਾਖਿਲ ਹੋ ਗਿਆ। ਦੱਸ ਦਈਏ ਕਿ ਡਰੋਨ ਦੀ ਆਵਾਜ਼ ਸੁਣ ਕੇ ਸੀਆਰਪੀਐਫ ਅਤੇ ਪੰਜਾਬ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ।

By  Aarti June 12th 2023 12:02 PM
Drone In Amritsar Jail: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਡਿੱਗਿਆ ਡਰੋਨ; ਅੱਧੀ ਰਾਤ ਜੇਲ੍ਹ ‘ਚ ਮਚੀ ਹਫੜਾ ਦਫੜੀ, ਫਿਰ ਹੋਇਆ ਇਹ ਖੁਲਾਸਾ

Drone In Amritsar Jail: ਪੰਜਾਬ ਦੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਜੇਲ੍ਹ ਦੇ ਅੰਦਰ ਡਰੋਨ ਦਾਖਿਲ ਹੋ ਗਿਆ। ਦੱਸ ਦਈਏ ਕਿ ਡਰੋਨ ਦੀ ਆਵਾਜ਼ ਸੁਣ ਕੇ ਸੀਆਰਪੀਐਫ ਅਤੇ ਪੰਜਾਬ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ। ਜੇਲ੍ਹ ਵਿੱਚ ਡਿੱਗਿਆ ਡਰੋਨ ਦੀ ਤਲਾਸ਼ੀ ਲਈ ਗਈ ਜਿਸ ਤੋਂ ਬਾਅਦ ਪਤਾ ਲੱਗਾ ਕਿ ਜੇਲ੍ਹ ਦੇ ਅੰਦਰ ਡਿੱਗਿਆ ਡਰੋਨ ਮਹਿਜ਼ ਇੱਕ ਖਿਡੌਣਾ ਸੀ ਜੋ ਕਿ ਨੇੜਲੇ ਘਰ ਤੋਂ ਉਡਾਇਆ ਗਿਆ ਸੀ। 

ਪੁਲਿਸ ਨੇ ਅਲਰਟ ਕੀਤਾ ਜਾਰੀ

ਦੱਸ ਦਈਏ ਕਿ ਡਰੋਨ ਅਟੈਕ ਸਮਝਦਿਆਂ ਜ਼ਿਲ੍ਹੇ ਭਰ ‘ਚ ਪੁਲਿਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਵੱਡੇ ਪੱਧਰ ‘ਤੇ ਜੇਲ੍ਹ ‘ਚ ਪੁਲਿਸ ਦੀ ਤੈਨਾਤੀ ਕੀਤੀ ਗਈ ਹੈ। ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਬੁਲਾਇਆ ਗਿਆ ਹੈ। 

ਖਿਡੌਣਾ ਨਿਕਲਿਆ ਡਰੋਨ

ਪੁਲਿਸ ਨੇ ਜਦੋਂ ਡਰੋਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੇਲ੍ਹ ਦੇ ਅੰਦਰ ਦਾਖਿਲ ਹੋਇਆ ਡਰੋਨ ਖਿਡੌਣਾ ਨਿਕਲਿਆ। ਜਿਸ ਨੂੰ ਕਿਸੇ ਬੱਚੇ ਵੱਲੋਂ ਉਡਾਇਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਚੌਕਸ ਪੁਲਿਸ ਪ੍ਰਸ਼ਾਸਨ 

ਦੱਸ ਦਈਏ ਕਿ ਕੇਂਦਰੀ ਜੇਲ੍ਹ ਫਤਿਹਪੁਰ ਪਿੰਡ ਵਿੱਚ ਸਥਿਤ ਹੈ। ਸਰਹੱਦ 'ਤੇ ਡਰੋਨਾਂ ਦੀ ਤਸਕਰੀ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੀ ਡਰੋਨ ਦੀ ਇਸ ਘਟਨਾ ਨੂੰ ਲੈ ਕੇ ਸੁਚੇਤ ਹੈ।

ਇਹ ਵੀ ਪੜ੍ਹੋ: Ludhiana Robbery Update: 7 ਕਰੋੜ ਦੀ ਲੁੱਟ ਮਾਮਲੇ ‘ਚ ਵੱਡਾ ਖੁਲਾਸਾ; ਪੁਲਿਸ ਨੇ ਹਿਰਾਸਤ ‘ਚ ਲਏ 3 ਸ਼ੱਕੀ, ਜਾਣੋ ਹੁਣ ਤੱਕ ਦੀ ਅਪਡੇਟ 

Related Post