Drone Movement In Amritsar : ਹੁਣ ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਦੇਖੀ ਗਈ ਹਲਚਲ, ਪੌਣੇ 3 ਘੰਟੇ ਰੁਕੀਆਂ ਰਹੀਆਂ ਉਡਾਣਾਂ
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਵਾਈ ਅੱਡੇ ’ਤੇ ਡਰੋਨ ਦੀ ਹਲਚਲ ਤਕਰੀਬਨ ਇੱਕ ਘੰਟੇ ਤੱਕ ਦੇਖੀ ਗਈ ਜਿਸ ਦੇ ਕਾਰਨ ਪੌਣੇ ਤਿੰਨ ਘੰਟਿਆਂ ਤੱਕ ਹਵਾਈ ਉਡਾਣਾ ਰੋਕੀਆਂ ਗਈਆਂ।
Drone Movement In Amritsar : ਇੱਕ ਪਾਸੇ ਜਿੱਥੇ ਪਹਿਲਾਂ ਹੀ ਸਰਹੱਦ ਖੇਤਰਾਂ ’ਚ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹਿੰਦੀ ਹੈ। ਪਾਕਿਸਤਾਨ ਦੀ ਨਾਪਾਕ ਹਰਕਤਾਂ ਨੂੰ ਸਰਹੱਦ ਤੇ ਤੈਨਾਤ ਜਵਾਨ ਰੋਕਦੇ ਰਹਿੰਦੇ ਹਨ। ਹੁਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਬੀਤੀ ਰਾਤ ਨੂੰ ਤਿੰਨ ਡਰੋਨ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਹਿਲਾਂ ਮਾਮਲਾ ਹੈ ਜਿੱਥੇ ਹਵਾਈ ਅੱਡੇ ’ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਵਾਈ ਅੱਡੇ ’ਤੇ ਡਰੋਨ ਦੀ ਹਲਚਲ ਤਕਰੀਬਨ ਇੱਕ ਘੰਟੇ ਤੱਕ ਦੇਖੀ ਗਈ ਜਿਸ ਦੇ ਕਾਰਨ ਪੌਣੇ ਤਿੰਨ ਘੰਟਿਆਂ ਤੱਕ ਹਵਾਈ ਉਡਾਣਾ ਰੋਕੀਆਂ ਗਈਆਂ। ਜਦਕਿ ਦਿੱਲੀ ਤੋਂ ਆਈ ਏਅਰ ਇੰਡੀਆ ਦੀ ਉਡਾਣ 20 ਮਿੰਟਤੱਕ ਹਵਾ ’ਚ ਰਹਿਣ ਦੇ ਮਗਰੋਂ ਵਾਪਸ ਪਰਤੀ। ਹਾਲਾਂਕਿ ਹਵਾਈ ਅੱਡੇ ਦੇ ਚਾਰ ਕਿਲੋਮੀਟਰ ਦੇ ਦਾਇਰੇ ’ਚ ਡਰੋਨ ਨਹੀਂ ਉਡਾਇਆ ਜਾ ਸਕਦਾ।
ਏਅਰਪੋਰਟ ਦੇ ਡਾਇਰੈਕਟਰ ਸੰਦੀਪ ਅਗਰਵਾਲ ਨੇ ਡਰੋਨ ਦੀ ਹਲਚਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਨਮ ਅਸ਼ਟਮੀ ਦੇ ਸਮਾਗਮਾਂ ਦੇ ਦੌਰਾਨ ਵੀ ਡਰੋਨ ਉਡਾਇਆ ਹੋ ਸਕਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਵਾਈ ਅੱਡੇ ਦੇ 20 ਕਿਲੋਮੀਟਰ ਦੇ ਖੇਤਰ ’ਚ ਇਮਾਰਤ ਦੀ ਉੱਚਾਈ ਨੂੰ ਲੈ ਕੇ ਏਅਰਪੋਰਟ ਅਥਾਰਿਟੀ ਤੋਂ ਐਨਓਸੀ ਲੈਣੀ ਪੈਂਦੀ ਹੈ।
ਇਹ ਵੀ ਪੜ੍ਹੋ : Bank Strike Today : ਅੱਜ ਬੈਂਕਾਂ 'ਚ ਹੜਤਾਲ; ਦੇਸ਼ ਭਰ ’ਚ ਬੈਂਕਿੰਗ ਸੇਵਾਵਾਂ ਤੇ ਲੈਣ-ਦੇਣ ਹੋ ਸਕਦਾ ਹੈ ਪ੍ਰਭਾਵਿਤ