ਗਰਮੀਆਂ 'ਚ ਠੰਡਾ ਪਾਣੀ ਪੀਣਾ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ? ਪੜ੍ਹੋ ਕੀ ਕਹਿੰਦੇ ਹਨ ਮਾਹਰ

Cold Water Good Or Bad: 2012 ਦੇ ਇੱਕ ਅਧਿਐਨ ਮੁਤਾਬਕ ਕਸਰਤ ਦੌਰਾਨ ਠੰਡਾ ਪਾਣੀ ਪੀਣਾ ਤੁਹਾਡੇ ਸਰੀਰ ਨੂੰ ਓਵਰਹੀਟਿੰਗ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਤੁਹਾਡੇ ਕਸਰਤ ਸੈਸ਼ਨ ਨੂੰ ਬਿਹਤਰ ਬਣਾਉਂਦਾ ਹੈ।

By  KRISHAN KUMAR SHARMA May 3rd 2024 04:35 PM

Cold Water Good Or Bad: ਅੱਜਕਲ੍ਹ ਪੂਰੇ ਉੱਤਰ ਭਾਰਤ 'ਚ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਜਾਣਦੇ ਹੋ ਕਿ ਸੂਰਜ ਦੀ ਗਰਮੀ ਬਾਹਰ ਨਿਕਲਦੇ ਹੀ ਡਰਾਉਣ ਲੱਗ ਜਾਂਦੀ ਹੈ। ਇਸ ਮੌਸਮ 'ਚ ਆਪਣੇ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਕਾਰਨ ਲੋਕ ਬਹੁਤ ਸਾਰਾ ਪਾਣੀ ਪੀਂਦੇ ਹਨ। ਮਾਹਿਰਾਂ ਮੁਤਾਬਕ ਆਪਣੇ ਸਰੀਰ ਦੀ ਬਿਹਤਰ ਹਾਈਡ੍ਰੇਸ਼ਨ ਬਣਾਈ ਰੱਖਣ ਲਈ, ਰੋਜ਼ਾਨਾ 3-4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਵੈਸੇ ਤਾਂ ਗਰਮੀਆਂ ਦੇ ਮੌਸਮ 'ਚ ਲੋਕਾਂ ਨੂੰ ਠੰਡਾ ਪਾਣੀ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਇਸਨੂੰ ਫਰਿੱਜ 'ਚ ਰੱਖ ਕੇ ਠੰਡਾ ਕਰਕੇ ਪੀਂਦੇ ਹਨ। ਇਸਤੋਂ ਇਲਾਵਾ ਕੁਝ ਲੋਕ ਪਾਣੀ 'ਚ ਬਰਫ਼ ਮਿਲਾ ਕੇ ਪੀਂਦੇ ਹਨ। ਕਿਉਂਕਿ ਠੰਡਾ ਪਾਣੀ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦਾ ਹੈ ਪਰ ਕਈ ਲੋਕ ਇਸ ਨੂੰ ਸਿਹਤ ਲਈ ਹਾਨੀਕਾਰਕ ਮੰਨਦੇ ਹਨ। ਤਾਂ ਆਓ ਜਾਣਦੇ ਹਾਂ ਕਿ ਠੰਡਾ ਪਾਣੀ ਸਿਹਤ ਲਈ ਫਾਇਦੇਮੰਦ ਹੈ ਜਾਂ ਹਾਨੀਕਾਰਕ।

ਇੱਕ ਰਿਪੋਰਟ ਮੁਤਾਬਕ, ਹਾਲਾਂਕਿ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਠੰਡਾ ਪਾਣੀ ਪੀਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਗਰਮੀਆਂ ਦੇ ਮੌਸਮ 'ਚ ਠੰਡਾ ਅਤੇ ਸਾਧਾਰਨ ਪਾਣੀ ਤੁਹਾਨੂੰ ਹਾਈਡਰੇਟ ਰੱਖੇਗਾ। ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਠੰਡਾ ਪਾਣੀ ਪੀਣ ਨਾਲ ਪੇਟ ਸੁੰਗੜਦਾ ਹੈ ਅਤੇ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਪਰ ਇਹ ਵਿਸ਼ਵਾਸ ਗਲਤ ਹੈ। ਕਿਉਂਕਿ ਗਰਮ ਪਾਣੀ ਪੀਣ ਦੇ ਕਈ ਫਾਇਦੇ ਹੁੰਦੇ ਹਨ ਪਰ ਠੰਡਾ ਪਾਣੀ ਵੀ ਨੁਕਸਾਨਦੇਹ ਨਹੀਂ ਹੈ।

2012 ਦੇ ਇੱਕ ਅਧਿਐਨ ਮੁਤਾਬਕ ਕਸਰਤ ਦੌਰਾਨ ਠੰਡਾ ਪਾਣੀ ਪੀਣਾ ਤੁਹਾਡੇ ਸਰੀਰ ਨੂੰ ਓਵਰਹੀਟਿੰਗ ਤੋਂ ਬਚਾਉਣ 'ਚ ਮਦਦ ਕਰਦਾ ਹੈ ਅਤੇ ਤੁਹਾਡੇ ਕਸਰਤ ਸੈਸ਼ਨ ਨੂੰ ਬਿਹਤਰ ਬਣਾਉਂਦਾ ਹੈ। ਇਹ ਸ਼ਾਇਦ ਇਸ ਲਈ ਹੁੰਦਾ ਹੈ ਕਿਉਂਕਿ ਠੰਡਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਲਈ ਘੱਟ ਤਾਪਮਾਨ ਨੂੰ ਬਣਾਈ ਰੱਖਣਾ ਆਸਾਨ ਹੋ ਜਾਂਦਾ ਹੈ।

ਗਰਮੀਆਂ ਦੇ ਮੌਸਮ 'ਚ ਲੋਕ ਅਕਸਰ ਕੋਲਡ ਡਰਿੰਕਸ ਅਤੇ ਹੋਰ ਠੰਡੇ ਜੂਸ ਪੀਣਾ ਪਸੰਦ ਕਰਦੇ ਹਨ ਪਰ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਬਜਾਏ ਪਾਣੀ ਪੀਣਾ ਤੁਹਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ, ਜਿਸ ਨਾਲ ਤੁਹਾਡਾ ਪਾਚਨ ਤੰਤਰ ਠੀਕ ਰਹੇਗਾ ਅਤੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ। ਭਾਵੇਂ ਇਹ ਪਾਣੀ ਸਾਧਾਰਨ ਤਾਪਮਾਨ ਦਾ ਹੋਵੇ ਜਾਂ ਠੰਡਾ।

ਠੰਡਾ ਪਾਣੀ ਪੀਣ ਨਾਲ ਤੁਸੀਂ ਇਸ ਨੂੰ ਪਚਾਉਣ ਦੇ ਦੌਰਾਨ ਕੁਝ ਵਾਧੂ ਕੈਲੋਰੀ ਬਰਨ ਕਰਨ 'ਚ ਮਦਦ ਕਰ ਸਕਦੇ ਹੋ, ਕਿਉਂਕਿ ਤੁਹਾਡੇ ਸਰੀਰ ਨੂੰ ਇਸਦਾ ਤਾਪਮਾਨ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਵੈਸੇ ਤਾਂ ਜਿਨ੍ਹਾਂ ਲੋਕਾਂ ਨੂੰ ਠੰਡਾ ਪਾਣੀ ਪੀਣ ਨਾਲ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਠੰਡੇ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਸ ਸਬੰਧ 'ਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਤੁਸੀਂ ਆਪਣੀ ਸਿਹਤ ਦੇ ਆਧਾਰ 'ਤੇ ਠੰਡਾ, ਸਾਧਾਰਨ ਜਾਂ ਕੋਸਾ ਪਾਣੀ ਪੀ ਸਕਦੇ ਹੋ।

Related Post