Navjot Kaur Sidhu Teej: ਕੈਂਸਰ ਨਾਲ ਜੰਗ ਲੜ ਰਹੇ ਡਾ.ਨਵਜੋਤ ਕੌਰ ਨੇ ਮਨਾਈਆਂ ਤੀਆਂ, ਸੀਐੱਮ ਮਾਨ ਨੂੰ ਦਿੱਤੀ ਇਹ ਨਸੀਹਤ

ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਕਈ ਮਹੀਨਿਆਂ ਬਾਅਦ ਮਹਿਲਾ ਕਾਂਗਰਸੀ ਵਰਕਰਾਂ ਵਿਚਕਾਰ ਪਹੁੰਚੇ ਜਿੱਥੇ ਉਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ।

By  Aarti August 13th 2023 01:26 PM -- Updated: August 13th 2023 07:24 PM

Navjot Kaur Sidhu Teej: ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਕਈ ਮਹੀਨਿਆਂ ਬਾਅਦ ਮਹਿਲਾ ਕਾਂਗਰਸੀ ਵਰਕਰਾਂ ਵਿਚਕਾਰ ਪਹੁੰਚੇ ਜਿੱਥੇ ਉਨ੍ਹਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਇਸ ਦੌਰਾਨ ਉਹ ਨੱਚੇ ਵੀ ਅਤੇ ਸਾਰਿਆਂ ਨੂੰ ਖੁਸ਼ੀ-ਖੁਸ਼ੀ ਮਿਲੇ ਵੀ। ਨਾਲ ਹੀ ਸਾਰਿਆਂ ਨੂੰ ਦੁੱਖਾਂ 'ਚ ਵੀ ਸਾਕਾਰਾਤਮਕ ਰਹਿਣ ਦਾ ਸੁਨੇਹਾ ਦਿੱਤਾ।  


ਇਸ ਦੌਰਾਨ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਡਾਕਟਰ ਨਵਜੋਤ ਕੌਰ ਨੇ ਸੀਐਮ ਭਗਵੰਤ ਮਾਨ ਨੂੰ ਸ਼ਰਾਬ ਦਾ ਸਮਰਥਕ ਆਖ ਦਿੱਤਾ। ਉਨ੍ਹਾਂ ਕਿਹਾ ਕਿ ਔਰਤਾਂ ਦੇ ਨਾਂ 'ਤੇ ਠੇਕੇ ਖੋਲ੍ਹੇ ਗਏ, ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਉਨ੍ਹਾਂ ਨੇ ਸੋਚਿਆ ਕਿ ਮੈਂ ਵੀ ਬਹੁਤ ਪੀਂਦਾ ਹਾਂ, ਔਰਤਾਂ ਨੂੰ ਵੀ ਖੁੱਲ੍ਹ ਕੇ ਪੀਣ ਦਿਓ। ਉਹ ਸ਼ਰਾਬ ਨੂੰ ਬਹੁਤ ਪਸੰਦ ਕਰਦੇ ਹਨ। ਪਰ ਇਹ ਸਹੀ ਨਹੀਂ ਹੈ ਕਿਉਂਕਿ ਇਹ ਸਾਡੇ ਸੱਭਿਆਚਾਰ ਦੇ ਵਿਰੁੱਧ ਹੈ।

ਗਵਰਨਰ ਦਾ ਸਨਮਾਨ ਕਰਨ ਸੀ.ਐਮ ਮਾਨ 

ਇਸ ਤੋਂ ਇਲਾਵਾ ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਨੂੰ ਰਾਜਪਾਲ ਦਾ ਸਤਿਕਾਰ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕੁਰਸੀ ਦਾ ਸਤਿਕਾਰ ਹੋਣਾ ਚਾਹੀਦਾ ਹੈ। ਗਵਰਨਰ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਨੂੰ ਵੀ ਰਾਜਪਾਲ ਬਾਰੇ ਇੰਨੀ ਮਾੜੀ ਗੱਲ ਕਰਨ ਦਾ ਅਧਿਕਾਰ ਨਹੀਂ ਹੈ। ਮਸਲਿਆਂ ਨੂੰ ਇਕੱਠੇ ਬੈਠ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਪਰ ਜਿੱਥੇ ਵੀ ਜਾ ਰਹੇ ਹੋ ਗੱਲ ਸ਼ੁਰੂ ਕਰੋ। ਇਹ ਸਹੀ ਨਹੀਂ ਹੈ।

ਆਪ ਵਿਧਾਇਕ ’ਤੇ ਬਰਸੀ ਨਵਜੋਤ ਕੌਰ ਸਿੱਧੂ 

ਉੱਥੇ ਹੀ ਡਾ: ਨਵਜੋਤ ਕੌਰ ਨੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਡਾ.ਨਵਜੋਤ ਕੌਰ ਨੇ ਕਿਹਾ ਕਿ ‘ਆਪ’ ਦੇ 75 ਫੀਸਦੀ ਵਿਧਾਇਕਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਕੰਮ ਕਰਨ। ਅੰਮ੍ਰਿਤਸਰ ਪੂਰਬੀ ਦੇ ਲੋਕ ਵਿਧਾਇਕ ਦੀ ਯੋਗਤਾ ਨੂੰ ਸਮਝ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਉਦਘਾਟਨ ਕਰ ਰਹੇ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਕਰਨਾ ਕੀ ਹੈ। 

ਇਹ ਵੀ ਪੜ੍ਹੋ: Himachal Pradesh Weather News: ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦਾ ਕਹਿਰ ਜਾਰੀ; ਮੌਸਮ ਵਿਭਾਗ ਨੇ ਫਲੈਸ਼ ਫਲੱਡ ਅਲਰਟ ਜਾਰੀ ਕੀਤਾ

Related Post