ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਤੋਂ ਲੋਕ ਸਭਾ ਸੀਟ ਲਈ ਦਾਅਵੇਦਾਰੀ ਕੀਤੀ ਪੇਸ਼
ਪਟਿਆਲਾ : ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਲੋਕ ਸਭਾ ਤੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ। ਬੀਤੀ ਰਾਤ ਪਟਿਆਲਾ ਵਿਚ ਸ਼ਿਵਰਾਤਰੀ ਸਮਾਗਮਾਂ ਦੌਰਾਨ ਸ਼ਿਰਕਤ ਕਰਦੇ ਹੋਏ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਡਾ. ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਲੋਕ ਸਭਾ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ ਕਿ ਜੇ ਲੋਕ ਚਾਹੁੰਦੇ ਹਨ ਤਾਂ ਉਹ ਜ਼ਰੂਰ ਲੜਨਗੇ।
ਉਨ੍ਹਾਂ ਅੱਗੇ ਹੀ ਵੀ ਕਿਹਾ ਕਿ ਪਟਿਆਲਾ ਉਨ੍ਹਾਂ ਦੀ ਕਰਮ ਭੂਮੀ ਹੈ ਤੇ ਉਹ ਇਹ ਚਾਹੁੰਦੇ ਹਨ ਕਿ ਉਹ ਇੱਥੇ ਆ ਕੇ ਸੇਵਾ ਕਰਨ।
ਇਹ ਵੀ ਪੜ੍ਹੋ : GST ਮੁਆਵਜ਼ੇ ਦੇ 16982 ਕਰੋੜ ਰੁਪਏ ਬਕਾਏ ਦੀ ਅਦਾਇਗੀ ਕਰੇਗੀ ਸਰਕਾਰ: ਨਿਰਮਲਾ ਸੀਤਾਰਮਨ
ਕਾਬਿਲੇਗੌਰ ਹੈ ਕਿ ਡਾ. ਨਵਜੋਤ ਸਿੱਧੂ ਵੱਲੋਂ ਪਟਿਆਲਾ ਦੇ ਮੈਡੀਕਲ ਕਾਲਜ ਤੋਂ ਸਿੱਖਿਆ ਹਾਸਲ ਕਰਕੇ ਹੀ ਡਾਕਟਰ ਬਣੇ ਹਨ ਤੇ ਪਟਿਆਲਾ ਦੇ ਮਾਡਲ ਟਾਊਨ ਡਿਸਪੈਂਸਰੀ 'ਚ ਬਤੌਰ ਗਾਇਨੀ ਸਪੈਸ਼ਲਿਸਟ ਲੰਬਾ ਸਮਾਂ ਨੌਕਰੀ ਕੀਤੀ ਹੈ। ਡਾ. ਨਵਜੋਤ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਵੀ ਸ਼ਿਰਕਤ ਕੀਤੀ ਸੀ।
ਰਿਪੋਰਟ-ਗਗਨਦੀਪ ਆਹੂਜਾ