JEE Main 2023 Admit Card : ਕੁਝ ਹੀ ਦੇਰ 'ਚ ਡਾਊਨਲੋਡ ਕਰੋ ਐਡਮਿਟ ਕਾਰਡ, NTA ਵੱਲੋਂ ਪ੍ਰੀਖਿਆ ਦੀਆਂ ਤਰੀਕਾਂ 'ਚ ਬਦਲਾਅ
JEE Main 2023 Admit Card : ਐਡਮਿਟ ਕਾਰਡ 2023: JEE Mains ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਖ਼ਬਰ ਸਾਹਮਣੇ ਆ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਜਲਦ ਹੀ ਜੁਆਇੰਟ ਐਟਰੈਂਸ ਐਗਜ਼ਾਮ ਦੇ ਪਹਿਲੇ ਸੈਸ਼ਨ ਲਈ ਦਾਖ਼ਲਾ ਕਾਰਡ ਜਾਰੀ ਕਰਨ ਜਾ ਰਹੀ ਹੈ।
ਹਾਲਾਂਕਿ NTA ਨੇ ਇਸ ਸਬੰਧ 'ਚ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ ਪਰ ਹੁਣ ਪ੍ਰੀਖਿਆ 'ਚ ਸਿਰਫ਼ 2 ਦਿਨ ਬਚੇ ਹਨ, ਇਸ ਲਈ ਅੱਜ ਪੂਰੇ ਦਿਨ 'ਚ ਕਿਸੇ ਵੀ ਸਮੇਂ ਐਡਮਿਟ ਕਾਰਡ ਜਾਰੀ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ। ਜੇਈਈ ਮੇਨਜ਼ 2023 ਸੈਸ਼ਨ ਦਾ ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ, ਉਮੀਦਵਾਰ ਇਸ ਨੂੰ ਅਧਿਕਾਰਤ ਵੈੱਬਸਾਈਟ jeemain.nta.nic.in ਤੋਂ ਡਾਊਨਲੋਡ ਕਰ ਸਕਣਗੇ।
ਐਡਮਿਟ ਕਾਰਨ ਡਾਊਨਲੋਡ ਕਰਨ ਲਈ ਅਪਣਾਓ ਇਹ ਢੰਗ
ਜੇਈਈ ਮੇਨਜ਼ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ- jeemain.nta.nic.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮਪੇਜ 'ਤੇ ਜੇਈਈ ਮੇਨ 2023 ਸੈਸ਼ਨ ਐਡਮਿਟ ਕਾਰਡ ਲਿੰਕ ਉਤੇ ਦੁਬਾਰਾ ਕਲਿੱਕ ਕਰੋ। ਹੁਣ ਇਸ ਤੋਂ ਬਾਅਦ ਜੇਈਈ ਮੇਨ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰੋ। ਹੁਣ ਜੇਈਈ ਮੇਨ 2023 ਐਡਮਿਟ ਕਾਰਡ ਨੂੰ ਇਕੱਠਾ ਕਰੋ ਅਤੇ ਡਾਊਨਲੋਡ ਕਰੋ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ NIA ਦੀ ਛਾਪੇਮਾਰੀ
NTA ਨੇ ਪ੍ਰੀਖਿਆ ਦੀਆਂ ਤਾਰੀਕਾਂ 'ਚ ਕੀਤਾ ਬਦਲਾਅ
ਜੇਈਈ ਮੇਨ ਦੀ ਪ੍ਰੀਖਿਆ 24 ਜਨਵਰੀ ਤੋਂ ਫਰਵਰੀ ਤੱਕ ਹੋਵੇਗੀ। ਪਹਿਲਾਂ ਪੇਪਰ 24,25, 29, 30 ਤੇ 31 ਜਨਵਰੀ ਅਤੇ ਇਕ ਫਰਵਰੀ ਨੂੰ ਦੋ ਸ਼ਿਫਟਾਂ ਵਿਚ ਹੋਵੇਗਾ। ਉਥੇ ਹੀ ਦੂਜਾ ਪੇਪਰ ਲਈ 28 ਜਨਵਰੀ (ਸਿਰਫ਼ ਦੂਜੀ ਸ਼ਿਫਟ) ਮਿੱਥੀ ਗਈ ਹੈ। ਪਹਿਲਾਂ ਜਾਰੀ ਸ਼ਡਿਊਲ ਵਿਚ ਪ੍ਰੀਖਿਆ ਦੀ ਤਾਰੀਕ 24, 25, 27, 28, 29, 30 ਅਤੇ 31 ਜਨਵਰੀ ਮਿੱਥ ਗਈ ਸੀ। ਰਿਵਾਈਜ਼ਡ ਸ਼ਡਿਊਲ ਅਨੁਸਾਰ ਜੇਈਈ ਮੇਨ ਪ੍ਰੀਖਿਆ ਹੁਣ 27 ਜਨਵਰੀ, 2023 ਨੂੰ ਨਹੀਂ ਲਈ ਜਾਵੇਗੀ। 28 ਜਨਵਰੀ ਨੂੰ ਸਿਰਫ਼ ਦੂਜੀ ਸ਼ਿਫਟ ਦੀ ਪ੍ਰੀਖਿਆ ਹੋਵੇਗੀ। ਮਤਲਬ ਨਵੇਂ ਸ਼ਡਿਊਲ ਵਿਚੋਂ 27 ਜਨਵਰੀ ਦੀਆਂ ਦੋਵੇਂ ਸ਼ਿਫਟਾਂ ਅਤੇ 28 ਜਨਵਰੀ ਦੀ ਪਹਿਲੀ ਸ਼ਿਫਟ ਨੂੰ ਹਟਾ ਦਿੱਤਾ ਗਿਆ ਹੈ।