Dog Attack: ਨੋਇਡਾ 'ਚ ਕੁੱਤੇ ਨੇ ਲਿਫਟ 'ਚ ਬੱਚੀ 'ਤੇ ਕੀਤਾ ਹਮਲਾ...ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ
Noida Dog Attack: ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਇਕ ਮੰਜ਼ਿਲ 'ਤੇ ਕੁਝ ਸਕਿੰਟਾਂ ਲਈ ਲਿਫਟ ਖੁੱਲ੍ਹਦੀ ਹੈ ਤਾਂ ਇਕ ਪਾਲਤੂ ਕੁੱਤਾ ਲਿਫਟ 'ਚ ਖੜੀ ਇਕ ਲੜਕੀ 'ਤੇ ਹਮਲਾ ਕਰ ਦਿੰਦਾ ਹੈ। ਜਿਵੇਂ ਹੀ ਲਿਫਟ ਖੁੱਲ੍ਹੀ, ਕੁੱਤੇ ਨੇ ਕੁੜੀ 'ਤੇ ਛਾਲ ਮਾਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਲਿਆ।
Dog Attack: ਉਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਨੋਇਡਾ 'ਚ ਇੱਕ ਕੁੱਤੇ ਵੱਲੋਂ ਬੱਚੀ ਨੂੰ ਵੱਢ ਲਏ ਜਾਣ ਦੀ ਘਟਨਾ ਵਾਪਰੀ ਹੈ। ਕੁੱਤੇ ਵਿਚੋਂ ਕੁੜੀ ਨੂੰ ਵੱਢੇ ਜਾਣ ਦੀ ਘਟਨਾ ਗ੍ਰੇਟਰ ਨੋਇਡਾ ਦੀ ਹਾਊਸਿੰਗ ਸੁਸਾਇਟੀ ਦੀ ਲਿਫਟ ਵਿੱਚ ਵਾਪਰੀ ਹੈ। ਜਦੋਂ ਬੱਚੀ ਲਿਫਟ ਵਿਚੋਂ ਬਾਹਰ ਨਿਕਲਣ ਲੱਗਦੀ ਹੈ ਤਾਂ ਇੱਕ ਕੁੱਤਾ ਉਸ ਉਪਰ ਝਪਟ ਪੈਂਦਾ ਹੈ।
ਇਹ ਖੌਫਨਾਕ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਨੋਇਡਾ ਦੇ ਸੈਕਟਰ 107 ਵਿੱਚ ਲੋਟਸ 300 ਸੁਸਾਇਟੀ ਵਿੱਚ ਘਟਨਾ ਵਾਪਰੀ।
ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਇਕ ਮੰਜ਼ਿਲ 'ਤੇ ਕੁਝ ਸਕਿੰਟਾਂ ਲਈ ਲਿਫਟ ਖੁੱਲ੍ਹਦੀ ਹੈ ਤਾਂ ਇਕ ਪਾਲਤੂ ਕੁੱਤਾ ਲਿਫਟ 'ਚ ਖੜੀ ਇਕ ਲੜਕੀ 'ਤੇ ਹਮਲਾ ਕਰ ਦਿੰਦਾ ਹੈ। ਜਿਵੇਂ ਹੀ ਲਿਫਟ ਖੁੱਲ੍ਹੀ, ਕੁੱਤੇ ਨੇ ਕੁੜੀ 'ਤੇ ਛਾਲ ਮਾਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਵੱਢ ਲਿਆ।
ਸੀਸੀਟੀਵੀ ਫੁਟੇਜ ਵਿੱਚ ਲੜਕੀ ਡਰ ਨਾਲ ਕੰਬਦੀ ਅਤੇ ਆਪਣੇ ਜ਼ਖਮ ਨੂੰ ਦੇਖਦੀ ਨਜ਼ਰ ਆ ਰਹੀ ਹੈ। ਉਹ ਦਰਦ ਕਾਰਨ ਰੋ ਰਹੀ ਹੈ ਅਤੇ ਫਿਰ ਆਪਣੇ ਹੰਝੂ ਪੂੰਝਦੀ ਹੈ। ਜਦੋਂ ਲਿਫਟ ਜ਼ਮੀਨੀ ਮੰਜ਼ਿਲ 'ਤੇ ਪਹੁੰਚਦੀ ਹੈ, ਤਾਂ ਇਹ ਬਾਹਰ ਨਿਕਲ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਹ ਕੁੱਤੇ ਦੇ ਕੱਟਣ ਦੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸਤੋਂ ਪਹਿਲਾਂ ਵੀ ਨੋਇਡਾ 'ਚ ਕੁੱਤੇ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।