Pan Card Expiry: ਕੀ ਪੈਨ ਕਾਰਡ ਦੀ ਕੋਈ ਮਿਆਦ ਪੁੱਗਣ ਦੀ ਤਾਰੀਖ ਹੁੰਦੀ ਹੈ ਜਾਂ ਨਹੀਂ? ਜਾਣੋ

ਅਸੀਂ ਤੁਹਾਨੂੰ ਦੱਸਾਂਗੇ ਕਿ ਪੈਨ ਕਾਰਡ ਦੀ ਵੀ ਕੋਈ ਮਿਆਦ ਪੁੱਗਣ ਦੀ ਤਾਰੀਖ ਹੈ ਜਾਂ ਨਹੀਂ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 4th 2024 01:13 PM

Pan Card Expiry: ਪੈਨ ਕਾਰਡ ਸਾਰੇ ਜ਼ਰੂਰੀ ਦਸਤਾਵੇਜ਼ਾਂ 'ਚੋ ਇੱਕ ਹੈ, ਜੋ ਵਿੱਤੀ ਲੈਣ-ਦੇਣ ਦੌਰਾਨ ਵਰਤੀਆਂ ਜਾਂਦਾ ਹੈ। ਅੱਜਕਲ੍ਹ ਬੈਂਕ ਖਾਤਾ ਖੋਲ੍ਹਣ ਜਾਂ ਰਿਟਰਨ ਫਾਈਲ ਕਰਨ ਲਈ ਪੈਨ ਕਾਰਡ ਲਾਜ਼ਮੀ ਹੋ ਗਿਆ ਹੈ। ਅਜਿਹੇ 'ਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਪੈਨ ਕਾਰਡ ਕਿੰਨੀ ਦੇਰ ਤੱਕ ਵੈਧ ਹੈ? ਜੇਕਰ ਨਹੀਂ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੈਨ ਕਾਰਡ ਦੀ ਵੀ ਕੋਈ ਮਿਆਦ ਪੁੱਗਣ ਦੀ ਤਾਰੀਖ ਹੈ ਜਾਂ ਨਹੀਂ।

ਦੱਸ ਦਈਏ ਕਿ ਪੈਨ ਕਾਰਡ NSDL ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹ ਪੈਨ ਕਾਰਡ ਇੱਕ ਕਾਨੂੰਨੀ ਦਸਤਾਵੇਜ਼ ਹੈ। ਜੋ ਵਿੱਤੀ ਲੈਣ-ਦੇਣ ਨੂੰ ਟਰੈਕ ਕਰਨ ਲਈ ਵਰਤੀਆਂ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਟੈਕਸ ਚੋਰੀ ਨੂੰ ਘੱਟ ਕਰਨ ਅਤੇ ਅਸਲ ਪ੍ਰਤੀ ਵਿਅਕਤੀ ਆਮਦਨ ਜਾਣਨ ਲਈ ਪੈਨ ਕਾਰਡ ਲਾਜ਼ਮੀ ਹੋ ਗਿਆ ਹੈ। ਇਸੇ ਕਾਰਨ ਇਨਕਮ ਟੈਕਸ ਵਿਭਾਗ ਨੇ ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜਿਸ ਦਾ ਮਤਲਬ ਹੈ ਕਿ ਜੇਕਰ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ।

ਕੀ ਪੈਨ ਕਾਰਡ ਦੀ ਮਿਆਦ ਖਤਮ ਹੋ ਜਾਂਦੀ ਹੈ?

ਇਸ ਦਾ ਜਵਾਬ ਨਹੀਂ ਹੈ। ਕਿਉਂਕਿ ਪੈਨ ਕਾਰਡ ਦੀ ਮਿਆਦ ਕਦੇ ਖਤਮ ਨਹੀਂ ਹੁੰਦੀ। ਇਸਦੀ ਵੈਧਤਾ ਜੀਵਨ ਭਰ ਰਹਿੰਦੀ ਹੈ। ਪਰ, ਵਿਅਕਤੀ ਦੀ ਮੌਤ ਤੋਂ ਬਾਅਦ ਪੈਨ ਕਾਰਡ ਰੱਦ ਹੋ ਜਾਂਦਾ ਹੈ। ਇਸ ਲਈ ਇੱਕ ਵੱਖਰੀ ਅਰਜ਼ੀ ਦਾਖਲ ਕਰਨੀ ਹੋਵੇਗੀ। ਭਾਵ ਪੈਨ ਕਾਰਡ ਧਾਰਕ ਦੀ ਮੌਤ ਤੋਂ ਬਾਅਦ ਇਸ ਦੀ ਮਿਆਦ ਖਤਮ ਹੋ ਜਾਂਦੀ ਹੈ। ਪੈਨ ਕਾਰਡ 'ਤੇ ਮੌਜੂਦ 10 ਅੰਕਾਂ ਦੇ ਅਲਫਾਨਿਊਮੇਰਿਕ ਨੰਬਰ 'ਚ ਵਿਅਕਤੀ ਦੀ ਜਾਣਕਾਰੀ ਹੁੰਦੀ ਹੈ। ਇਸੇ ਲਈ ਕਈ ਥਾਵਾਂ 'ਤੇ ਪੈਨ ਕਾਰਡ ਦੀ ਕਾਪੀ ਦੀ ਬਜਾਏ ਸਿਰਫ਼ ਪੈਨ ਕਾਰਡ ਦਾ ਨੰਬਰ ਹੀ ਪੁੱਛਿਆ ਜਾਂਦਾ ਹੈ।

ਕਾਨੂੰਨੀ ਤੌਰ 'ਤੇ ਇੱਕ ਵਿਅਕਤੀ ਕਿੰਨੇ ਪੈਨ ਕਾਰਡ ਰੱਖ ਸਕਦਾ ਹੈ?

ਇਨਕਮ ਟੈਕਸ ਨਿਯਮਾਂ ਮੁਤਾਬਕ ਇੱਕ ਵਿਅਕਤੀ ਕੋਲ ਸਿਰਫ਼ ਇੱਕ ਪੈਨ ਕਾਰਡ ਹੋ ਸਕਦਾ ਹੈ। ਜੇਕਰ ਉਸ ਕੋਲ ਇੱਕ ਤੋਂ ਵੱਧ ਪੈਨ ਕਾਰਡ ਹਨ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ। ਨਿਯਮਾਂ ਮੁਤਾਬਕ ਇਕ ਤੋਂ ਵੱਧ ਪੈਨ ਕਾਰਡ ਰੱਖਣ 'ਤੇ ਜੁਰਮਾਨੇ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ: Smiling Depression: ਹਾਸੇ ਪਿੱਛੇ ਲੁਕਿਆ ਹੈ ਦਰਦ, ਕੀਤੇ ਤੁਸੀਂ 'ਸਮਾਇਲਿੰਗ ਡਿਪ੍ਰੈਸ਼ਨ' ਦਾ ਸ਼ਿਕਾਰ ਤਾਂ ਨਹੀਂ ? ਜਾਣੋ ਕਿਵੇਂ

Related Post