Indian Hockey Olympic : ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਹਾਕੀ ਟੀਮ ਆਖਰੀ ਵਾਰ ਓਲੰਪਿਕ ਫਾਈਨਲ ’ਚ ਕਦੋਂ ਪਹੁੰਚੀ ਸੀ, ਜਿੱਤਿਆ ਸੀ ਸੋਨ ਤਮਗਾ

ਓਲੰਪਿਕ ਵਿੱਚ ਭਾਰਤੀ ਹਾਕੀ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਇੱਕ ਸਮਾਂ ਸੀ ਜਦੋਂ ਕੋਈ ਹੋਰ ਟੀਮ ਭਾਰਤੀ ਟੀਮ ਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਭਾਰਤੀ ਹਾਕੀ ਟੀਮ ਨੇ 1928 ਤੋਂ 1980 ਦਰਮਿਆਨ ਖੇਡੀਆਂ ਗਈਆਂ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਪੜ੍ਹੋ ਪੂਰੀ ਖਬਰ...

By  Dhalwinder Sandhu August 6th 2024 06:03 PM -- Updated: August 6th 2024 06:44 PM

Indian hockey Olympic : ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 'ਚ ਹੁਣ ਤੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਆਸਟ੍ਰੇਲੀਆ ਦੀ ਟੀਮ ਨੂੰ 52 ਸਾਲ ਬਾਅਦ ਹਰਾਇਆ ਅਤੇ ਫਿਰ ਰੋਮਾਂਚਕ ਮੈਚ ਵਿੱਚ ਬਰਤਾਨੀਆ ਨੂੰ ਹਰਾਇਆ। ਭਾਰਤ ਦਾ ਸੈਮੀਫਾਈਨਲ 'ਚ ਜਰਮਨ ਟੀਮ ਨਾਲ ਮੁਕਾਬਲਾ ਹੋਣਾ ਹੈ। ਇਹ ਮੈਚ ਜਿੱਤ ਕੇ ਭਾਰਤੀ ਹਾਕੀ ਟੀਮ 44 ਸਾਲ ਬਾਅਦ ਫਿਰ ਤੋਂ ਫਾਈਨਲ 'ਚ ਪ੍ਰਵੇਸ਼ ਕਰਨਾ ਚਾਹੇਗੀ। ਪਿਛਲੀ ਵਾਰ ਜਦੋਂ ਭਾਰਤ ਨੇ ਇਹ ਕਾਰਨਾਮਾ ਕੀਤਾ ਸੀ ਤਾਂ ਕੋਈ ਵੀ ਟੀਮ ਮੁਕਾਬਲਾ ਨਹੀਂ ਕਰ ਰਹੀ ਸੀ। ਉਦੋਂ ਤੋਂ ਬਹੁਤ ਕੁਝ ਬਦਲ ਗਿਆ ਹੈ।

ਸੋਨ ਤਗਮੇ ’ਤੇ ਨਜ਼ਰ

ਭਾਰਤੀ ਹਾਕੀ ਟੀਮ ਦੀ ਨਜ਼ਰ ਪੈਰਿਸ ਓਲੰਪਿਕ 'ਚ ਸੋਨ ਤਗਮੇ 'ਤੇ ਹੈ। ਲੀਗ ਮੈਚ 'ਚ ਧਮਾਕੇਦਾਰ ਪ੍ਰਦਰਸ਼ਨ ਦਿਖਾਉਣ ਤੋਂ ਬਾਅਦ ਟੀਮ ਨੇ ਕੁਆਰਟਰ ਫਾਈਨਲ ਮੈਚ ਵੀ ਜਿੱਤ ਲਿਆ। ਬ੍ਰਿਟੇਨ ਦੇ ਖਿਲਾਫ ਸ਼ੁਰੂਆਤ 'ਚ ਆਪਣੇ ਤਜਰਬੇਕਾਰ ਡਿਫੈਂਡਰ ਅਮਿਤ ਰੋਹੀਦਾਸ ਨੂੰ ਗੁਆਉਣ ਤੋਂ ਬਾਅਦ ਉਨ੍ਹਾਂ ਨੇ 10 ਖਿਡਾਰੀਆਂ ਨਾਲ ਖੇਡਦੇ ਹੋਏ ਜਿੱਤ ਦਰਜ ਕੀਤੀ। ਪੂਰੇ ਭਾਰਤ ਦੀਆਂ ਨਜ਼ਰਾਂ ਅੱਜ ਰਾਤ ਜਰਮਨੀ ਖਿਲਾਫ ਹੋਣ ਵਾਲੇ ਫਾਈਨਲ 'ਤੇ ਟਿਕੀਆਂ ਹੋਈਆਂ ਹਨ। ਕੀ ਭਾਰਤ ਇੱਕ ਵਾਰ ਫਿਰ ਫਾਈਨਲ ਵਿੱਚ ਥਾਂ ਬਣਾ ਸਕੇਗਾ? ਕੀ ਟੀਮ 44 ਸਾਲਾਂ ਬਾਅਦ ਫਿਰ ਜਿੱਤੇਗੀ ਗੋਲਡ ਮੈਡਲ?

ਭਾਰਤ ਨੇ ਓਲੰਪਿਕ ਫਾਈਨਲ ਕਦੋਂ ਖੇਡਿਆ?

ਓਲੰਪਿਕ ਵਿੱਚ ਭਾਰਤੀ ਹਾਕੀ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਇੱਕ ਸਮਾਂ ਸੀ ਜਦੋਂ ਕੋਈ ਹੋਰ ਟੀਮ ਭਾਰਤੀ ਟੀਮ ਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਭਾਰਤੀ ਹਾਕੀ ਟੀਮ ਨੇ 1928 ਤੋਂ 1980 ਦਰਮਿਆਨ ਖੇਡੀਆਂ ਗਈਆਂ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। 8 ਓਲੰਪਿਕ ਗੋਲਡ ਜਿੱਤਣ ਦਾ ਰਿਕਾਰਡ ਭਾਰਤੀ ਟੀਮ ਦੇ ਨਾਂ ਹੈ। 1980 'ਚ ਆਖਰੀ ਵਾਰ ਸੋਨ ਜਿੱਤਣ ਤੋਂ ਬਾਅਦ ਭਾਰਤ ਕਿਸੇ ਵੀ ਫਾਈਨਲ 'ਚ ਨਹੀਂ ਪਹੁੰਚਿਆ ਹੈ।

ਓਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ

ਉਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਇਸ ਨੇ ਕੁੱਲ 8 ਸੋਨ, 3 ਕਾਂਸੀ ਅਤੇ 1 ਚਾਂਦੀ ਦੇ ਤਗਮੇ ਜਿੱਤੇ ਹਨ। ਭਾਰਤ ਨੇ ਸਾਲ 1928 ਵਿੱਚ ਐਮਸਟਰਡਮ ਓਲੰਪਿਕ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ 1932, 36, 48, 52, 56, 64 ਅਤੇ 1980 ਵਿੱਚ ਗੋਲਡ ਮੈਡਲ ਜਿੱਤਿਆ। ਸਾਲ 1960 'ਚ ਭਾਰਤੀ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ ਜਦਕਿ 1968, 72 ਅਤੇ 2020 'ਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਇਹ ਵੀ ਪੜ੍ਹੋ: Olympics Wrestling : ਵਿਨੇਸ਼ ਫੋਗਾਟ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਹੁਣ ਮੈਡਲ ਤੋਂ ਸਿਰਫ ਇਕ ਜਿੱਤ ਦੂਰ

Related Post