'ਕਿਸੇ ਵੀ ਧਰਮ 'ਚ ਭਰੋਸਾ ਨਹੀਂ ਰੱਖਦਾ'; OMG 2 ਦੇ ਟ੍ਰੇਲਰ ਰਿਲੀਜ਼ ਵਿਚਕਾਰ ਅਕਸ਼ੇ ਦਾ ਪੁਰਾਣਾ ਬਿਆਨ ਵਾਇਰਲ

By  Jasmeet Singh July 11th 2023 02:40 PM -- Updated: July 11th 2023 02:48 PM

OMG 2 Trailer Release: ਜਦੋਂ ਅਕਸ਼ੇ ਕੁਮਾਰ ਨੇ 'OMG' ਦੇ ਸੀਕਵਲ ਦਾ ਐਲਾਨ ਕੀਤਾ ਤਾਂ ਪ੍ਰਸ਼ੰਸਕ ਖੁਸ਼ ਹੋ ਗਏ। 2012 ਦੀ ਇਹ ਫਿਲਮ ਸੁਪਰਹਿੱਟ ਰਹੀ, ਜਿਸ ਵਿੱਚ ਅਕਸ਼ੈ ਨੇ ਪਰੇਸ਼ ਰਾਵਲ ਨਾਲ ਕੰਮ ਕੀਤਾ ਸੀ। 11 ਸਾਲ ਬਾਅਦ ਇਸ ਫਿਲਮ ਦਾ ਸੀਕਵਲ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਮੰਗਲਵਾਰ ਨੂੰ ਅਕਸ਼ੇ ਕੁਮਾਰ ਅਤੇ ਫਿਲਮ ਨਿਰਮਾਤਾਵਾਂ ਨੇ 'ਓ.ਐਮ.ਜੀ 2' ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ, ਜੋ ਕੀ ਬਹੁਤ ਹੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਉੱਥੇ ਹੀ ਧਰਮ ਬਾਰੇ ਗੱਲ ਕਰ ਰਹੇ ਅਕਸ਼ੇ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਲੁਧਿਆਣਾ ਦੇ ਹਸਪਤਾਲ 'ਚ ਜ਼ੇਰੇ ਇਲਾਜ



ਜਦੋਂ ਅਕਸ਼ੇ ਨੇ ਧਰਮ ਬਾਰੇ ਕਿਹਾ ਸੀ... 
ਅਕਸ਼ੇ ਕੁਮਾਰ 'OMG 2' ਵਿੱਚ ਭਗਵਾਨ ਸ਼ਿਵ ਦੇ ਅਵਤਾਰ ਵਜੋਂ ਵਾਪਸ ਆਏ ਹਨ। ਫਿਲਮ 'ਚ ਪੰਕਜ ਤ੍ਰਿਪਾਠੀ ਵੀ ਅਹਿਮ ਭੂਮਿਕਾ 'ਚ ਹਨ। ਟੀਜ਼ਰ ਰਿਲੀਜ਼ ਦੇ ਦੌਰਾਨ, ਧਰਮ 'ਤੇ ਅਕਸ਼ੇ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ। 'ਸੂਰਿਆਵੰਸ਼ੀ' ਦੇ ਪ੍ਰਮੋਸ਼ਨ ਦੌਰਾਨ ਅਕਸ਼ੇ ਨੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਸੀ ਕਿ "ਮੈਂ ਕਿਸੇ ਵੀ ਧਰਮ ਵਿੱਚ ਭਰੋਸਾ ਨਹੀਂ ਕਰਦਾ ਹਾਂ। ਮੈਂ ਸਿਰਫ ਭਾਰਤੀ ਹੋਣ 'ਤੇ ਭਰੋਸਾ ਕਰਦਾ ਹਾਂ ਅਤੇ ਇਹੀ ਫਿਲਮ ਵੀ ਦਿਖਾਉਂਦੀ ਹੈ। ਇੱਕ ਭਾਰਤੀ ਹੋਣ ਦੇ ਵਿਚਾਰ ਨੂੰ ਪਾਰਸੀ ਜਾਂ ਹਿੰਦੂ ਜਾਂ ਮੁਸਲਮਾਨ ਹੋਣ ਬਾਰੇ ਨਹੀਂ, ਅਸੀਂ ਇਸ ਨੂੰ ਧਰਮ ਦੇ ਅਧਾਰ 'ਤੇ ਨਹੀਂ ਦੇਖਿਆ ਹੈ।"



OMG 2 ਦੇ ਟੀਜ਼ਰ 'ਚ ਕੀ ਨਜ਼ਰ ਆਇਆ....
ਅਕਸ਼ੇ ਕੁਮਾਰ ਦੀ ਫਿਲਮ 'ਓ ਮਾਈ ਗੌਡ 2' ਦਾ ਟੀਜ਼ਰ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਉਨ੍ਹਾਂ ਨੂੰ ਭਗਵਾਨ ਸ਼ਿਵ ਦੇ ਅਵਤਾਰ ਵਜੋਂ ਦਰਸਾਇਆ ਗਿਆ ਹੈ। ‘OMG 2’ ਵਿੱਚ ‘ਰਾਮਾਇਣ’ ਪ੍ਰਸਿੱਧੀ ਦੇ ਯਾਮੀ ਗੌਤਮ, ਪੰਕਜ ਤ੍ਰਿਪਾਠੀ ਅਤੇ ਅਰੁਣ ਗੋਵਿਲ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਟੀਜ਼ਰ ਨੂੰ ਦੇਖਦੇ ਹੋਏ 'OMG 2' ਨੇ ਆਪਣੇ ਪ੍ਰੀਕਵਲ ਨਾਲੋਂ ਵੱਖਰਾ ਰਸਤਾ ਲਿਆ ਹੈ। ਪਹਿਲੇ ਭਾਗ ਵਿੱਚ ਪਰੇਸ਼ ਰਾਵਲ ਨੂੰ ਇੱਕ ਨਾਸਤਿਕ ਵਜੋਂ ਦਰਸਾਇਆ ਗਿਆ ਸੀ, ਜਦੋਂ ਕਿ ਭਾਗ 2 ਵਿੱਚ ਪੰਕਜ ਦੇ ਕਿਰਦਾਰ ਨੂੰ ਇੱਕ ਰੱਬ ਦੇ ਵਿਸ਼ਵਾਸੀ ਵਜੋਂ ਦਰਸਾਇਆ ਗਿਆ ਹੈ।

ਇੱਥੇ ਦੇਖੋ 'ਓ ਮਾਈ ਗੌਡ 2' ਦਾ ਟੀਜ਼ਰ

'ਓ ਮਾਈ ਗੌਡ 2' 11 ਅਗਸਤ ਨੂੰ ਥੀਏਟਰਲ ਰਿਲੀਜ਼ ਹੋਣ ਵਾਲੀ ਹੈ।

ਇਹ ਵੀ ਪੜ੍ਹੋ: ਮਾਂ ਨੇ ਪੈਰੀ ਪੈ ਵਿਆਹ ਤੋਂ ਕੀਤਾ ਮਨ੍ਹਾਂ ਪਰ ਨਾ ਮੰਨੀ ਸੀ ਅਦਾਕਾਰਾ; ਹੁਣ ਖੁਲ੍ਹ ਕੇ ਬਿਆਨ ਕੀਤਾ ਦਰਦ

Related Post