Diwali Bonus : ਮਿਟਸ ਹੈਲਥਕੇਅਰ ਨੇ ਮੁਲਾਜ਼ਮਾਂ ਨੂੰ ਦੀਵਾਲੀ ਤੋਹਫੇ 'ਚ ਦਿੱਤੀਆਂ ਕਾਰਾਂ

Diwali Gift : ਭਾਟੀਆ ਨੇ ਕਿਹਾ ਕਿ ਪਿਛਲੇ ਸਾਲ ਸਟਾਰ ਕਰਮਚਾਰੀਆਂ ਵਿੱਚ 12 ਕਾਰਾਂ ਵੰਡੀਆਂ ਗਈਆਂ ਸਨ, ਪਰ ਜਿਵੇਂ-ਜਿਵੇਂ ਸਟਾਰ ਕਰਮਚਾਰੀਆਂ ਦੀ ਗਿਣਤੀ ਵਧੀ, ਤਾਂ ਅਸੀਂ ਕਾਰਾਂ ਦੀ ਗਿਣਤੀ ਵਧਾਉਣ ਦਾ ਵੀ ਫੈਸਲਾ ਕੀਤਾ ਹੈ।

By  KRISHAN KUMAR SHARMA October 16th 2024 11:23 AM -- Updated: October 16th 2024 11:32 AM

Mits Healthcare : ਦੀਵਾਲੀ 'ਤੇ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਤੋਹਫੇ ਅਤੇ ਬੋਨਸ ਦਿੱਤੇ ਜਾਂਦੇ ਹਨ। ਕਈ ਕੰਪਨੀਆਂ ਵੱਲੋਂ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਵਾਂਗ ਸਮਝਦਿਆਂ ਮਹਿੰਗੇ ਤੋਹਫੇ ਵੀ ਦਿੱਤੇ ਜਾਂਦੇ ਹਨ, ਜਿਸ ਦੀ ਮਿਸਾਲ ਪੰਚਕੂਲਾ ਦੀ ਮਿਟਸ ਹੈਲਥਕੇਅਰ ਨੇ ਦਿੱਤੀ ਹੈ। ਮਿਟਸ ਹੈਲਥਕੇਅਰ ਦੇ ਮਾਲਕ ਐਮ.ਕੇ. ਭਾਟੀਆ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਨੂੰ 15 ਕਾਰਾਂ ਗਿਫਟ ਵਿੱਚ ਦਿੱਤੀਆਂ ਹਨ।

ਦੱਸ ਦਈਏ ਕਿ ਮਿਟਸ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਪੰਚਕੂਲਾ ਵਿੱਚ ਸਥਿਤ ਇੱਕ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਕੰਪਨੀ ਆਪਣੇ ਵਧੀਆ ਕਾਰਗੁਜਾਰੀ ਕਰਨ ਵਾਲੇ ਕਰਮਚਾਰੀਆਂ ਨੂੰ ਦੀਵਾਲੀ ਮੌਕੇ ਕਾਰਾਂ ਨਾਲ ਸਨਮਾਨਤ ਕਰਨ ਕਰਕੇ ਸੁਰਖੀਆਂ ਵਿੱਚ ਆ ਗਈ ਹੈ। ਕੰਪਨੀ ਦੇ ਚੇਅਰਮੈਨ ਅਤੇ ਸੰਸਥਾਪਕ ਐਮ.ਕੇ. ਭਾਟੀਆ ਨੇ ਦੀਵਾਲੀ ਦੇ ਤੋਹਫੇ ਵਜੋਂ ਆਪਣੇ ਸਮਰਪਿਤ ਕਰਮਚਾਰੀਆਂ ਨੂੰ 15 ਕਾਰਾਂ ਗਿਫ਼ਟ ਕੀਤੀਆਂ ਹਨ।

ਭਾਟੀਆ ਨੇ ਕਿਹਾ ਕਿ ਪਿਛਲੇ ਸਾਲ ਸਟਾਰ ਕਰਮਚਾਰੀਆਂ ਵਿੱਚ 12 ਕਾਰਾਂ ਵੰਡੀਆਂ ਗਈਆਂ ਸਨ, ਪਰ ਜਿਵੇਂ-ਜਿਵੇਂ  ਸਟਾਰ ਕਰਮਚਾਰੀਆਂ ਦੀ ਗਿਣਤੀ ਵਧੀ, ਤਾਂ ਅਸੀਂ ਕਾਰਾਂ ਦੀ ਗਿਣਤੀ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਇਸ ਲਈ ਇਸ ਸਾਲ ਅਸੀਂ ਆਪਣੀ ਕੰਪਨੀ ਲਈ ਸਖ਼ਤ ਮਿਹਨਤ ਅਤੇ ਸਮਰਪਣ ਵਾਲੇ 15 ਸਟਾਰ ਕਰਮਚਾਰੀਆਂ ਨੂੰ ਸਨਮਾਨਿਤ ਕਰਾਂਗੇ। 

ਭਾਟੀਆ ਨੇ ਆਪਣੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਸੁਪਰਸਟਾਰ ਦੱਸਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦਾ ਸਮਰਪਣ ਤੇ ਯੋਗਦਾਨ ਮਿਟਸ ਹੈਲਥਕੇਅਰ ਦੀ ਸਫ਼ਲਤਾ ਲਈ ਮਹੱਤਵਪੂਰਨ ਰਿਹਾ ਹੈ, ਉਥੇ ਹੀ ਜਿਹੜੇ ਕਰਮਚਾਰੀ ਨੂੰ ਕਾਰਾ ਗਿਫਤ ਮਿਲੀਆਂ ਨੇ ਉਹਨਾਂ ਨੇ ਵੀ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕੰਪਨੀ ਦਾ ਧੰਨਵਾਦ ਕੀਤਾ ਹੈ।

Related Post