Dilroz Kaur Murder Case: ਜਿੱਥੇ ਜਿਊਂਦੀ ਦੱਬੀ ਸੀ ਦਿਲਰੋਜ਼; ਮਾਪਿਆਂ ਨੇ ਉਸ ਥਾਂ ਦਿੱਤੀ ਸ਼ਰਧਾਂਜਲੀ, ਨਹੀਂ ਰੁਕ ਰਹੇ ਮਾਂ ਦੇ ਹੰਝੂ

ਦੱਸ ਦਈਏ ਕਿ ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿਲਰੋਜ਼ ਦੇ ਮਾਪੇ ਉਸੀ ਥਾਂ ’ਤੇ ਪਹੁੰਚੇ ਜਿੱਥੇ ਉਸ ਮਾਸੂਮ ਬੱਚੀ ਨੂੰ ਮੁਲਜ਼ਮ ਨੀਲਮ ਨੇ ਦਫਨਾਇਆ ਸੀ। ਜਿੱਥੇ ਉਸਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ।

By  Aarti April 19th 2024 03:53 PM -- Updated: April 19th 2024 03:59 PM

Dilroz Kaur Murder Case: ਪੰਜਾਬ ਦੇ ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢੀ ਔਰਤ ਨੀਲਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਔਰਤ ਨੇ ਪਹਿਲਾਂ ਲੜਕੀ ਦਿਲਰੋਜ਼ ਨੂੰ ਅਗਵਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ। ਇਹ ਉਸਦੀ ਮੌਤ ਦਾ ਕਾਰਨ ਸੀ।

ਦੱਸ ਦਈਏ ਕਿ ਦਿਲਰੋਜ਼ ਨੂੰ ਸ਼ਰਧਾਂਜਲੀ ਦੇਣ ਦੇ ਲਈ ਦਿਲਰੋਜ਼ ਦੇ ਮਾਪੇ ਉਸੀ ਥਾਂ ’ਤੇ ਪਹੁੰਚੇ ਜਿੱਥੇ ਉਸ ਮਾਸੂਮ ਬੱਚੀ ਨੂੰ ਮੁਲਜ਼ਮ ਨੀਲਮ ਨੇ ਦਫਨਾਇਆ ਸੀ। ਜਿੱਥੇ ਉਸਦੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ। 


ਦਿਲਰੋਜ਼ ਦੇ ਮਾਪਿਆਂ ਨੇ ਉਸੀ ਜ਼ਮੀਨ ’ਤੇ ਫੋਟੋ ਰੱਖ ਕੇ ਆਪਣੀ ਮਾਸੂਮ ਬੱਚੀ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਦਿਲਰੋਜ ਦੇ ਪਿਤਾ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਤੋਂ ਸੰਤੁਸ਼ਟ ਹਨ। ਮੁਲਜ਼ਮ ਨੂੰ ਫਾਂਸੀ ਦੀ ਹੀ ਸਜ਼ਾ ਹੋਣੀ ਚਾਹੀਦੀ ਹੈ।

 

ਧਾਹਾਂ ਮਾਰ ਕੇ ਰੋ ਰਹੀ ਦਿਲਰੋਜ਼ ਦੀ ਮਾਂ ਦਾ ਹਾਲ ਕਿਸੇ ਤੋਂ ਵੀ ਦੇਖਿਆ ਨਹੀਂ ਜਾ ਰਿਹਾ ਹੈ। ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਬੱਚੀ ਇੱਥੇ ਹੀ ਕਿਧਰੇ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੀਲਮ ਨੇ ਜੋ ਕੀਤਾ ਉਸ ਨੂੰ ਬਾਬਾ ਜੀ ਨੇ ਸਜ਼ਾ ਦੇ ਦਿੱਤੀ ਹੈ। ਬੱਸ ਹੁਣ ਉਹ ਆਪਣੀ ਧੀ ਨੂੰ ਮੁੜ ਤੋਂ ਵਾਪਸ ਪਾਉਣਾ ਚਾਹੁੰਦੇ ਹਨ। 


ਚਾਕਲੇਟ ਦੇ ਬਹਾਨੇ ਲੈ ਗਈ ਸੀ ਮੁਲਜ਼ਮ 

ਦੱਸ ਦਈਏ ਕਿ ਮੁਲਜ਼ਮ ਮਹਿਲਾ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੱਚੀ ਨੂੰ ਚਾਕਲੇਟ ਦੇ ਬਹਾਨੇ ਲੈ ਗਈ ਸੀ। ਮੁਲਜ਼ਮ ਮਹਿਲਾ ਨੇ ਪਹਿਲਾਂ ਬੱਚੀ ਨੂੰ ਘਰੋਂ ਵਹਿਲਾ ਫੁਸਲਾ ਕੇ ਚਾਕਲੇਟ ਖੁਆਉਣ ਦਾ ਬਹਾਨਾ ਲੈ ਕੇ ਆਪਣੇ ਨਾਲ ਐਕਟੀਵਾ ’ਤੇ ਕਿਸੇ ਸੁੰਨਸਾਨ ਥਾਂ ’ਤੇ ਲੈ ਗਈ।

 

ਮੁਲਜ਼ਮ ਮਹਿਲਾ ਨੇ ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ 

ਕਾਬਿਲੇਗੌਰ ਹੈ ਕਿ ਮੁਲਜ਼ਮ ਔਰਤ ਨੇ ਬੱਚੀ ਨੂੰ ਜ਼ਿੰਦਾ ਦਫਨਾਉਣ ਤੋਂ ਪਹਿਲਾਂ ਉਸ ਨੂੰ ਟੋਏ 'ਚ ਸੁੱਟ ਕੇ ਕਤਲ ਕਰ ਦਿੱਤਾ ਸੀ। ਇਸ ਕਾਰਨ ਲੜਕੀ ਦੇ ਮੱਥੇ ਅਤੇ ਸਿਰ 'ਤੇ ਸੱਟ ਲੱਗ ਗਈ। ਹੇਠਾਂ ਡਿੱਗਦੇ ਹੀ ਕੁੜੀ ਉੱਚੀ-ਉੱਚੀ ਰੋਣ ਲੱਗੀ। ਇਸ ਤੋਂ ਬਾਅਦ ਵੀ ਔਰਤ ਨੂੰ ਤਰਸ ਨਹੀਂ ਆਇਆ। ਲੜਕੀ ਦੇ ਮੂੰਹ ਵਿੱਚ ਚਿੱਕੜ ਭਰ ਕੇ ਉਸ ਨੂੰ ਦੱਬ ਦਿੱਤਾ ਅਤੇ ਉਥੋਂ ਭੱਜ ਗਿਆ।

ਇਹ ਵੀ ਪੜ੍ਹੋ: ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਤੀਜਾ ਦਿਨ; ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਕਈ ਟ੍ਰੇਨਾਂ ਰੱਦ, ਜਾਣੋ ਕਿਸਾਨਾਂ ਦੀਆਂ ਮੰਗਾਂ

Related Post