Diljit Dosanjh In Ludhiana : ਦਿਲਜੀਤ ਦੋਸਾਂਝ ਵੱਲੋਂ ਪੰਜਾਬ ਦੇ ਲੋਕਾਂ ਲਈ ਨਵਾਂ ਸਾਲ ਦਾ ਤੋਹਫਾ, ਕੀਤਾ ਇਹ ਵੱਡਾ ਐਲਾਨ
ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੇ ਸ਼ਾਨਦਾਰ 'ਦਿਲ-ਇਲੁਮੀਨਾਤੀ ਟੂਰ' 'ਤੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਭਾਰਤ ਦੌਰੇ ਸਬੰਧੀ ਸਾਂਝੀ ਕੀਤੀ।
Diljit Dosanjh In Ludhiana : ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੇ ਸ਼ਾਨਦਾਰ 'ਦਿਲ-ਇਲੁਮੀਨਾਤੀ ਟੂਰ' 'ਤੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਭਾਰਤ ਦੌਰੇ ਸਬੰਧੀ ਸਾਂਝੀ ਕੀਤੀ।
ਗਾਇਕ ਦਿਲਜੀਤ ਦੋਸਾਂਝ ਨੇ ਇਸ ਸਬੰਧੀ ਸੋਸ਼ਲ ਮੀ਼ਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਹ ਜਲਦੀ ਹੀ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਸ਼ੋਅ ਕਰਨ ਜਾ ਰਹੇ ਹਨ। ਜੋ ਕਿ 31 ਦਸੰਬਰ ਨੂੰ ਰਾਤ 8.30 ਵਜੇ ਹੋਵੇਗੀ। ਕਸੰਰਟ ਨੂੰ ਲੈ ਕੇ ਟਿਕਟਾਂ ਅੱਜ 2 ਵਜੇ ਤੋਂ ਖੁੱਲ੍ਹ ਜਾਣਗੀਆਂ। ਹਾਲਾਂਕਿ ਸ਼ੋਅ ਲਈ ਡਿਪਟੀ ਕਮਿਸ਼ਨਰ ਕੋਲੋਂ ਮਨਜ਼ੂਰੀ ਲੈਣੀ ਅਜੇ ਬਾਕੀ ਹੈ।
ਕਾਬਿਲੇਗੌਰ ਹੈ ਕਿ ਦਿਲਜੀਤ ਦੋਸਾਂਝ ਨੇ 26 ਅਕਤੂਬਰ ਨੂੰ ਦਿੱਲੀ ਤੋਂ ਆਪਣਾ ਦਿਲ-ਲੁਮੀਨਾਤੀ ਟੂਰ ਸ਼ੁਰੂ ਕੀਤਾ ਸੀ, ਜੋ ਹੁਣ 29 ਦਸੰਬਰ ਨੂੰ ਗੁਹਾਟੀ 'ਚ ਖਤਮ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ : Shyam Benegal : ਭਾਰਤੀ ਸਿਨੇਮਾ ਦੇ ਦਿੱਗਜ਼ ਡਾਇਰੈਕਟਰ ਸ਼ਿਆਮ ਬੈਨੇਗਲ ਦਾ ਦਿਹਾਂਤ, ਪਦਮਸ੍ਰੀ ਤੇ ਪਦਮ ਭੂਸ਼ਣ ਐਵਾਰਡ ਨਾਲ ਸਨ ਸਨਮਾਨਤ