Ranna Ch Dhanna: ਹੁਣ ਇਸ ਫਿਲਮ ’ਚ ਨਜ਼ਰ ਆਵੇਗੀ ਦਿਲਜੀਤ ਦੋਸਾਂਝ, ਸ਼ਹਿਨਾਜ ਗਿੱਲ ਅਤੇ ਸੋਨਮ ਬਾਜਵਾ ਦੀ ਤਿੱਕੜੀ
ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸ਼ਹਿਨਾਜ਼ ਗਿੱਲ 'ਰੰਨਾ ਚ ਧੰਨਾ' ਨਾਂ ਦੀ ਫਿਲਮ 'ਚ ਕੰਮ ਕਰਦੀ ਨਜ਼ਰ ਆਵੇਗੀ।
Ranna Ch Dhanna: ਦਿਲਜੀਤ ਦੋਸਾਂਝ, ਸ਼ਹਿਨਾਜ ਗਿੱਲ ਅਤੇ ਸੋਨਮ ਬਾਜਵਾ ਤਿੰਨਾਂ ਦੀ ਜੋੜੀ ਇੱਕ ਵਾਰ ਫਿਰ ਤੋਂ ਪਰਦੇ ’ਤੇ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਤਿੰਨੋ ਜਣੇ ਮੁੜ ਤੋਂ ਫ਼ਿਲਮ ‘ਰੰਨਾਂ ‘ਚ ਧੰਨਾ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ
ਰ ਕੀਤਾ ਹੈ। ਸ਼ਹਿਨਾਜ਼ ਗਿੱਲ 'ਰੰਨਾ ਚ ਧੰਨਾ' ਨਾਂ ਦੀ ਫਿਲਮ 'ਚ ਕੰਮ ਕਰਦੀ ਨਜ਼ਰ ਆਵੇਗੀ। ਇਸ ਫਿਲਮ 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਮੁੱਖ ਭੂਮਿਕਾ 'ਚ ਹੈ। ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨਾਲ ਸ਼ਹਿਨਾਜ਼ ਦਾ ਜਾਦੂ ਦੇਖਣ ਨੂੰ ਮਿਲੇਗਾ। ਤਿੰਨੋਂ ਕਲਾਕਾਰ ਪਹਿਲਾਂ ਵੀ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਲੋਕਾਂ ਨੇ ਇਸ ਤਿਕੜੀ ਨੂੰ ਕਾਫੀ ਪਸੰਦ ਕੀਤਾ ਹੈ। ਪੋਸਟਰ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਇਹ ਫਿਲਮ ਵੀ ਲਵ ਟ੍ਰਾਈਐਂਗਲ ਬਣਨ ਜਾ ਰਹੀ ਹੈ।
ਸ਼ਹਿਨਾਜ਼ ਗਿੱਲ ਨੇ ਫਿਲਮ ਦੀ ਰਿਲੀਜ਼ ਡੇਟ ਵੀ ਸ਼ੇਅਰ ਕੀਤੀ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, 'ਸ਼ੱਕ ਨੇ ਗਾਲਿਬ ਨਿਕਮਾ ਕਰ ਦਿੱਤਾ ਨਹੀਂ ਤਾਂ ਚੀਜ਼ ਅਸੀਂ ਵੀ ਸੀ ਕੰਮ ਦੇ। ਰੰਨਾ ਚ ਧੰਨਾ ਫਿਲਮ 2 ਅਕਤੂਬਰ, 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਸਾਹਮਣੇ ਆਏ ਪੋਸਟਰ 'ਚ ਐਨੀਮੇਟਡ ਕਿਰਦਾਰ ਨਜ਼ਰ ਆ ਰਹੇ ਹਨ। ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੁਲਹਨ ਦੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ। ਦੋਵਾਂ ਨੇ ਇਸ ਪੋਸਟਰ 'ਚ ਦਿਲਜੀਤ ਦੋਸਾਂਝ ਦਾ ਹੱਥ ਫੜਿਆ ਹੋਇਆ ਹੈ। ਪੋਸਟਰ 'ਚ ਤਿੰਨਾਂ ਦਾ ਲੁੱਕ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਅਦਾਕਾਰਾ ਸ਼ਹਿਨਾਜ਼ ਗਿੱਲ ਆਖਰੀ ਵਾਰ ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਵਿੱਚ ਨਜ਼ਰ ਆਈ ਸੀ। ਲੋਕਾਂ ਨੇ ਅਦਾਕਾਰਾ ਦੇ ਕੰਮ ਦੀ ਤਾਰੀਫ ਕੀਤੀ।
ਕਾਬਿਲੇਗੌਰ ਹੈ ਕਿ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੀ ਤਿਕੜੀ ਇਸ ਤੋਂ ਪਹਿਲਾਂ ਫਿਲਮ 'ਹੌਸਲਾ ਰੱਖ' 'ਚ ਇਕੱਠੇ ਨਜ਼ਰ ਆ ਚੁੱਕੀ ਹੈ। ਲੋਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਇਹ ਪਹਿਲੀ ਫਿਲਮ ਸੀ।
ਇਹ ਵੀ ਪੜ੍ਹੋ: Pushpa 2: ਅੱਲੂ ਅਰਜੁਨ ਦੀ 'ਪੁਸ਼ਪਾ 2' ਦੀ ਰਿਲੀਜ਼ ਡੇਟ ਆਈ ਸਾਹਮਣੇ , ਫਿਲਮ ਦੇ ਪ੍ਰਸ਼ੰਸਕਾਂ ਨੂੰ ਇੰਨ੍ਹੇ ਦਿਨ ਕਰਨਾ ਪਵੇਗਾ ਇੰਤਜ਼ਾਰ