Diljit Jaipur Concert Video : ਦਿਲਜੀਤ ਦੋਸਾਂਝ ਦਾ ਜੈਪੁਰ 'ਚ 'ਸ਼ਾਹੀ' ਸਵਾਗਤ, ਵੇਖੋ ਦਿਲ ਨੂੰ ਛੋਹ ਦੇਣ ਵਾਲੀ ਵੀਡੀਓ
diljit dosanjh welcome in jaipur video : ਵੀਡੀਓ ਵਿੱਚ ਦਿਲਜੀਤ ਦੋਸਾਂਝ ਵੱਖਰੇ ਅੰਦਾਜ਼ 'ਚ ਆਉਂਦਾ ਵਿਖਾਈ ਦੇ ਰਿਹਾ ਹੈ, ਕਾਲੀ ਪੱਗ ਤੇ ਚਿੱਟੇ ਸੂਟ 'ਚ ਉਹ ਘੋੜਾ ਗੱਡੀ 'ਤੇ ਚੜ੍ਹ ਰਿਹਾ ਹੈ। ਉਹ ਰਾਜਕੁਮਾਰੀ ਦੀਆ ਦੇ ਨਾਲ-ਨਾਲ ਤੁਰਿਆ, ਜਿਸ ਨੂੰ ਮਹਿਲ ਦੀ ਸ਼ਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੇਖਿਆ ਗਿਆ।
diljit dosanjh jaipur tour : ਗਾਇਕ ਦਿਲਜੀਤ ਦੋਸਾਂਝ ਸੁਰਖੀਆਂ ਵਿੱਚ ਹਨ ਕਿਉਂਕਿ ਉਹ ਆਪਣੇ ਦਿਲ-ਲੁਮਿਨਾਟੀ ਟੂਰ 2024 ਦੇ ਹਿੱਸੇ ਵਜੋਂ ਜੈਪੁਰ ਵਿੱਚ ਆਪਣੇ ਬਹੁਤ-ਉਮੀਦ ਕੀਤੇ ਸੰਗੀਤ ਸਮਾਰੋਹ ਲਈ ਤਿਆਰੀ ਕਰ ਰਿਹਾ ਹੈ। ਐਤਵਾਰ ਸ਼ਾਮ ਨੂੰ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ, ਦੋਸਾਂਝ ਦਾ ਜੈਪੁਰ ਦੇ ਸ਼ਾਹੀ ਪਰਿਵਾਰ ਦੀ ਪ੍ਰਮੁੱਖ ਮੈਂਬਰ ਅਤੇ ਰਾਜਸਥਾਨ ਦੇ ਮੌਜੂਦਾ ਉਪ ਮੁੱਖ ਮੰਤਰੀ ਰਾਜਕੁਮਾਰੀ ਦੀਆ ਕੁਮਾਰੀ ਵੱਲੋਂ ਨਿੱਘਾ ਅਤੇ ਸ਼ਾਹੀ ਸਵਾਗਤ ਕੀਤਾ ਗਿਆ।
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ 'ਚ ਦਿਲਜੀਤ ਦੋਸਾਂਝ ਨੇ ਗੁਲਾਬੀ ਸ਼ਹਿਰ 'ਚ ਆਪਣੇ ਆਉਣ ਦੇ ਪਲਾਂ ਨੂੰ ਕੈਦ ਕੀਤਾ ਹੈ। ਦਿਲਜੀਤ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਲਿਖਿਆ, "ਸੁੰਦਰ ਗੁਲਾਬੀ ਸ਼ਹਿਰ ਜੈਪੁਰ, ਰਾਜਸਥਾਨ... ਇਹ ਇੱਕ ਸੁੰਦਰ ਅਨੁਭਵ ਸੀ, ਧੰਨਵਾਦ ਰਾਜਕੁਮਾਰੀ ਦੀਆ ਕੁਮਾਰੀ।"
ਵੀਡੀਓ ਵਿੱਚ ਦਿਲਜੀਤ ਦੋਸਾਂਝ ਵੱਖਰੇ ਅੰਦਾਜ਼ 'ਚ ਆਉਂਦਾ ਵਿਖਾਈ ਦੇ ਰਿਹਾ ਹੈ, ਕਾਲੀ ਪੱਗ ਤੇ ਚਿੱਟੇ ਸੂਟ 'ਚ ਉਹ ਘੋੜਾ ਗੱਡੀ 'ਤੇ ਚੜ੍ਹ ਰਿਹਾ ਹੈ। ਉਹ ਰਾਜਕੁਮਾਰੀ ਦੀਆ ਦੇ ਨਾਲ-ਨਾਲ ਤੁਰਿਆ, ਜਿਸ ਨੂੰ ਮਹਿਲ ਦੀ ਸ਼ਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੇਖਿਆ ਗਿਆ। ਵੀਡੀਓ 'ਚ ਜੈਪੁਰ ਵਿੱਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੇ ਕੀਤੇ ਇੱਕ ਸ਼ਾਨਦਾਰ ਡਿਨਰ ਨੂੰ ਵੀ ਕੈਪਚਰ ਕੀਤਾ।
ਬ੍ਰਿਟਿਸ਼ ਸ਼ਾਸਨ ਦੌਰਾਨ ਜੈਪੁਰ ਦੇ ਆਖਰੀ ਮਹਾਰਾਜਾ ਮਾਨ ਸਿੰਘ ਦੂਜੇ ਦੀ ਪੋਤੀ ਰਾਜਕੁਮਾਰੀ ਦੀਆ ਕੁਮਾਰੀ ਨੇ ਵੀ ਸਵਾਗਤੀ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਇਸਤੋਂ ਪਹਿਲਾਂ ਸ਼ਨੀਵਾਰ ਨੂੰ ਦੋਸਾਂਝ ਨੇ ਜੈਪੁਰ ਦੇ ਪ੍ਰਸਿੱਧ ਨਾਹਰਗੜ੍ਹ ਕਿਲੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਹ ਹੱਥ ਜੋੜ ਕੇ, ਅੱਖਾਂ ਬੰਦ ਕਰਕੇ ਕਿਲ੍ਹੇ ਦੇ ਉੱਪਰ ਸੂਰਜ ਚੜ੍ਹਨ ਵੇਲੇ ਚੁੱਪ-ਚਾਪ ਬੈਠਾ ਸੀ ਅਤੇ ਇਸ ਦੌਰਾਨ ਆਮੇਰ ਕਿਲੇ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ।